ਅੱਜ ਫੇਰ ਤੇਰੇ ਖਤਾਂ ਨੂੰ ਪੜ੍ਹ ਲਿਆ..
ਨਾ ਕੋਈ ਗੱਲ ਨਾ ਕੋਈ ਬਾਤ ....
ਬਸ ਬਿਨਾ ਵਜਹ ਹੀ ਰੋ ਲਿਆ...
ਯਾਦਾਂ ਦੇ ਸਮੁੰਦਰ ਚੋਂ ਬਾਹਰ ....
ਆਉਣਾ ਚਾਹੁੰਦਾ ਹਾਂ...
ਤੇਰੇ ਲਾਰਿਆਂ ਦਾ ਹਿਸਾਬ ਲਾਉਣਾ ਚਾਹੁੰਦਾ ਹਾਂ...
ਨਿੱਤ ਕਹਿੰਦੇ ਸੀ ਜੋ ਮੇਰੇ ਯਾਰ ਮੈਨੂੰ...
ਓਹਨਾ ਦੀ ਗੱਲ ਨੂੰ ਭੁਲਾਉਣਾ ਚਾਹੁੰਦਾ ਹਾਂ...
ਕੁਝ ਤਾਂ ਕਮੀ ਸੀ ਜੋ ਹਨੇਰੀ ਵਾਂਗੂ ਮੈਨੂ ਖਿਲਾਰ ਗਈ...
ਸ਼ਾਯਿਦ ਮੇਰੀ ਕਿਸਮਤ ਵੀ ਤੇਰੇ ਲਾਰਿਆਂ ਅੱਗੇ ਹਾਰ ਗਈ...
ਬਹੁਤ ਸਮਝਾਉਂਦੇ ਸੀ ਮੇਰੇ ਯਾਰ ਮੈਨੂੰ..
ਪਰ ਓਹਨਾ ਦੀ ਗੱਲ ਸੀਨੇ ਵਿਚ ਵਜਦੀ ਸੀ..
ਓਦੋਂ ਤਾਂ ਬਸ ਤੇਰੀ ਹੀ ਸੂਰਤ ਚਾਰੇ ਪਾਸੇ ਦਿੱਸਦੀ ਸੀ..
ਪਰ ਜਦ ਹੋਸ਼ ਆਇਆ ਤਾਂ ਬੇਹੋਸ਼ੀ ਦੀ ਹਾਲਤ ਸੀ...
ਨਾ ਕੋਈ ਨਜਰ ਆਇਆ ਨਾ ਹੀ ਕਿਸੇ ਤੋ ਉਮੀਦ ਰਹੀ ਹੈ...
ਹੁਣ ਤਾਂ ਸੁਨੀਲ ਦੀ ਜਿੰਦਗੀ ...
ਤੇਰੇ ਖਤਾਂ ਨੂੰ ਪੜ੍ਹ ਕੇ ਬੀਤ ਰਹੀ ਹੈ |
sk100211