Punjabi Poetry
 View Forum
 Create New Topic
  Home > Communities > Punjabi Poetry > Forum > messages
ਗਗਨ ਦੀਪ ਢਿੱਲੋਂ
ਗਗਨ ਦੀਪ
Posts: 62
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
ਤੇਰੇ ਰੁਖ਼ਸਾਰ ਵਰਗਾ

ਦਿਲ ਕਰਦਾ ਕੁਝ ਲਿਖ ਦਿਆਂ
ਤੇਰੇ ਰੁਖ਼ਸਾਰ ਵਰਗਾ
ਪਹਿਲੇ ਜਹੇ ਕਿਸੇ ਇਸ਼ਕ ਦੇ
ਪਹਿਲੇ ਇਕਰਾਰ ਵਰਗਾ
ਦਿਲ ਕਰਦਾ ਕੁਝ ਲਿਖ ਦਿਆਂ...

ਜੋਬਨ ਰੁਤੇ ਸੁਪਨੇ ਟੁੱਟੇ
ਤੇਰੇ ਸੀ, ਕੁਝ ਮੇਰੇ ਸੀ
ਵੈਸੇ ਤਾਂ ਵਖਰੇਵੇਂ
ਤੇਰੇ ਮੇਰੇ ਵਿਚ ਬਥੇਰੇ ਸੀ
ਇੱਕੋ ਸੀ ਪਰ ਸਾਂਝ ਦਿਲਾਂ ਦੀ
ਲਿਖਾਂ ਕੁਝ ਇਕਸਾਰ ਵਰਗਾ
ਦਿਲ ਕਰਦਾ ਕੁਝ ਲਿਖ ਦਿਆਂ...

ਇੱਕ ਸੀ ਬੋਝ ਦਿਲੇ ਦਾ ਭਾਰਾ
ਤੇ ਦੂਜੀ ਤੇਰੀ ਜੁਦਾਈ ਨੀਂ
ਬਿਰਹਾ ਦਾ ਕੋਈ ਗੀਤ ਲਿਖਾਂ ਇਕ
ਜਾ ਲਿਖਾਂ ਮੈਂ ਕੋਈ ਰੁਬਾਈ ਨੀ
ਜਾ ਐਵੇਂ ਨਾ ਕੁਝ ਲਿਖ ਬੈਠਾ ਮੈਂ
ਤੇਰੇ ਇਨਕਾਰ ਵਰਗਾ
ਦਿਲ ਕਰਦਾ ਕੁਝ ਲਿਖ ਦਿਆਂ...

ਲਿਖਾਂ ਮਰਸੀਆ, ਅੱਲ੍ਹੜ ਉਮਰੇ
ਮੋਏ ਪਿਆਰ ਅਸਾਡੇ ਦਾ
ਸ਼ਿਕਵਾ ਕਾਹਦਾ ਕਰਨਾ ਸੀ
ਉਹ ਤਾਂ ਕੀਤਾ ਸੀ ਸੱਭ ਡਾਢੇ ਦਾ
ਹੁਣ ਤੂੰ ਹੀ ਦੱਸ, ਕੁਝ ਲਿਖ ਦਿਆਂ ਜਾਂ,
ਹੰਝੂਆਂ ਦੇ ਆਬਸ਼ਾਰ ਵਰਗਾ
ਦਿਲ ਕਰਦਾ ਕੁਝ ਲਿਖ ਦਿਆਂ
ਤੇਰੇ ਰੁਖ਼ਸਾਰ ਵਰਗਾ
  
                    - ਗਗਨ ਦੀਪ ਢਿੱਲੋਂ

 

04 Apr 2025

JAGJIT SINGH JAGGI
JAGJIT SINGH
Posts: 1721
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Bahut hi sundar rachna, Gagandeep Ji...Khyal nu dhukvein shabdaan naal shingar ke bakamaal kirat pesh keetee hai....

Ati sunder! Congrats, Bro.
07 Apr 2025

Reply