ਤੇਰੇ ਸੁਫਨਿਆਂ...
ਤੇਰੇ ਸੁਫਨਿਆਂ ਵਿਹੜੇ ਪੁੱਜਣ ਲਈ
ਸੂਰਜ ਵੀ ਚਲਿਆ ਡੁੱਬਣ ਲਈ
ਸੂਰਜ ਨੂੰ ਹਾਰਾਂ ਦੇਵੇਗਾ
ਦੀਵਾ ਮੰਨਿਆ ਨਹੀਂਓ ਬੁਝਣ ਲਈ
ਕੰਡਿਆਂ ਨੇ ਹੱਸ ਕੇ ਵਾੜ ਕਰੀ
ਇੱਕ ਸੋਹਣੇ ਫੁੱਲ ਦੇ ਉੱਗਣ ਲਈ
ਕੰਡਿਆਂ ਨੂੰ ਚੁੰਮ ਮੁੜ ਜਾਣਾ
ਜਾਂ ਫਿਰ ਰਾਹ ਲੱਭਾਂਗਾ ਖੁੱਗਣ ਲਈ
ਇੱਕ ਖੇਡ ਖੇਡਣੀ ਪਈ ਸਾਨੂੰ
ਸਾਡੇ ਹਾਰਨ ਲਈ ਤੇਰੇ ਪੁੱਗਣ ਲਈ
ਮੇਰੇ ਤੀਰ ਭੱਥੇ ਵੱਲ ਮੁੜ ਆਏ
ਨਹੀ ਸੀਨਾ ਮਿਲਿਆ ਖੁੱਭਣ ਲਈ
ਅਸੀਂ ਬਾਤ ਹੀ ਸਾਰੀ ਪਾ ਦਿੱਤੀ
ਤੇਰਾ ਧਿਆਨ ਨਹੀ ਸੀ ਬੁੱਝਣ ਲਈ
ਅਸੀਂ ਵੇਹਲ ਓਹਨਾਂ ਲਈ ਕੱਢਦੇ ਰਏ
ਓਹ ਢੰਗ ਲੱਭਦੇ ਰਹੇ ਰੁੱਝਣ ਲਤੇਰੇ ਸੁਫਨਿਆਂ...
ਤੇਰੇ ਸੁਫਨਿਆਂ ਵਿਹੜੇ ਪੁੱਜਣ ਲਈ
ਸੂਰਜ ਵੀ ਚਲਿਆ ਡੁੱਬਣ ਲਈ
ਸੂਰਜ ਨੂੰ ਹਾਰਾਂ ਦੇਵੇਗਾ
ਦੀਵਾ ਮੰਨਿਆ ਨਹੀਂਓ ਬੁਝਣ ਲਈ
ਕੰਡਿਆਂ ਨੇ ਹੱਸ ਕੇ ਵਾੜ ਕਰੀ
ਇੱਕ ਸੋਹਣੇ ਫੁੱਲ ਦੇ ਉੱਗਣ ਲਈ
ਕੰਡਿਆਂ ਨੂੰ ਚੁੰਮ ਮੁੜ ਜਾਣਾ
ਜਾਂ ਫਿਰ ਰਾਹ ਲੱਭਾਂਗਾ ਖੁੱਗਣ ਲਈ
ਇੱਕ ਖੇਡ ਖੇਡਣੀ ਪਈ ਸਾਨੂੰ
ਸਾਡੇ ਹਾਰਨ ਲਈ ਤੇਰੇ ਪੁੱਗਣ ਲਈ
ਮੇਰੇ ਤੀਰ ਭੱਥੇ ਵੱਲ ਮੁੜ ਆਏ
ਨਹੀ ਸੀਨਾ ਮਿਲਿਆ ਖੁੱਭਣ ਲਈ
ਅਸੀਂ ਬਾਤ ਹੀ ਸਾਰੀ ਪਾ ਦਿੱਤੀ
ਤੇਰਾ ਧਿਆਨ ਨਹੀ ਸੀ ਬੁੱਝਣ ਲਈ
ਅਸੀਂ ਵੇਹਲ ਓਹਨਾਂ ਲਈ ਕੱਢਦੇ ਰਏ
ਓਹ ਢੰਗ ਲੱਭਦੇ ਰਹੇ ਰੁੱਝਣ ਲਈ