ਤੇਰੇ ਤੀਕ ਜਾਂਦੇ ਰਾਹ....
ਸਿਰਫ ਮੇਰੀ ਮੰਜ਼ਿਲ ਹੀ ਨਹੀਂ....
ਮੇਰਾ ਅੰਜਾਮ ਵੀ ਹੈ...
ਮੈਂ ਤੇਰੇ ਤੱਕ ਪੁੱਜ ਕੇ...
ਕੁਝ ਇਸ ਤਰਾਂ ਮੁੱਕਣਾ ਹੈ....
ਜਿਵੇਂ ਨਦੀ ਸਮੁੰਦਰ ਚ ਮਿਲ ਕੇ...
ਗੁਆ ਲੈਂਦੀ ਹੈ ਆਪਣੀ ਹੋਂਦ....
ਤੇ ਕਲੀ ਜਦ ਫੁੱਲ ਹੋ ਜਾਂਦੀ ਹੈ...
ਤਾਂ ਕਲੀ ਨਹੀਂ ਰਹਿੰਦੀ....
ਪਰ ਇਸ ਸੁਪਨਮਈ ਸਫਰ ਵਿਚ ..
ਮੈਂ ਸਿਰਫ ਮੈਂ ਨਹੀਂ ਹਾਂ....
ਮੈਂ ਬਹੁਤ ਕੁਝ ਹਾਂ...
ਤੇਰੇ ਸੁਪਨੇ ਤੇਰੀ ਉਮੀਦ....
ਤੇਰਾ ਵਕ਼ਤ ਨਾਲ ਮੋਢਾ ਜੋੜ ...
ਸਿਰ ਤਾਣ ਕੇ ਤੁਰਨ ਦਾ ਹੌਂਸਲਾ.....
ਇਸੇ ਲਈ ਤਾਂ ਜਦ ਮੈਂ ਆਖਦੀ ਹਾਂ ....
ਕਿ ਮੈਂ ਮਨਫੀ ਤੂੰ ਕੁਝ ਵੀ ਨਹੀਂ.....
ਤਾਂ ਮੈਂ ਓਨਾਂ ਹੀ ਸਚ ਬੋਲਦੀ ਹਾਂ...
ਜਿੰਨੀ ਤੇਰੀਆਂ ਅਖਾਂ ਵਿਚਲੀ ਚਮਕ....
ਤੇ ਤੇਰੇ ਸੀਨੇ ਵਿਚਲੀ ਅੱਗ ..