ਪਹਿਲੀ ਵਾਰ ਤੈਨੁੰ ਵੇਖਿਆ ਤਾ ਦਿਲ ਸੰਨਾਟਿਆਂ ਚ ਧੜਕਿਆ ,
ਤੈਨੂੰ ਮੱਲੋ ਮੱਲੀ ਚਾਹੁਣ ਲੱਗ ਪਏ ਅਸੀਂ ।
ਤੇਰੀ ਅੱਖ ਤੇ ਤੇਰੇ ਹਾਸਿਆਂ ਚੋਂ ਕੁਝ ਲੱਭਿਆ ਸੀ ,
ਤਾਹੀਓਂ ਅਦਾਵਾਂ ਕਰਕੇ ਤੈਨੂੰ ਭਰਮਾਉਣ ਲੱਗ ਪਏ ਅਸੀਂ ।
ਤੇਰਾ ਅਹਿਸਾਸ ਬੜਾ ਹੀ ਪਿਆਰਾ ਤੇ ਸਾਫ ਸੁੱਚਾ ਏ ,
ਇਸ ਅਹਿਸਾਸ ਨੂੰ ਹਰ ਪਲ ਸੀਨੇ ਚ ਧੜਕਾਉਣ ਲੱਗ ਪਏ ਅਸੀਂ ।
ਲੱਖ ਝੱਖ਼ੜ ਝੁੱਲ ਚੁੱਕੇ ਨੇ ਮੇਰੇ ਤੇ ਯਾਰਾ , ਤਾ ਕਰਕੇ ਸ਼ਾਇਦ ,
ਇਹਨਾਂ ਝੱਖ਼ੜਾਂ ਨਾਲ ਵਾਹ ਪਾਉਣ ਲੱਗ ਪਏ ਅਸੀਂ ।
ਡਰਕੇ ਖ਼ੁਦ ਤੋਂ ਮੋੜ ਲਏ ਪੈਰ ਪਿੱਛੇ ਮੈਂ ਤਾਹੀਓਂ ,
ਬੰਦ ਕਰ ਅੱਖ਼ਾਂ ਚੋਰੀ ਚੋਰੀ ਹੰਝੂ ਵਹਾਉਣ ਲੱਗ ਪਏ ਅਸੀਂ ।
ਜੋ ਚਾਹਿਆ ਓ ਕਦੀ ਮਿਲਿਆ ਨੀ ਤੇ ਸ਼ਾਇਦ ਕਦੇ ਨਾ ਮਿਲੇ ,
ਤਾਹਿਓਂ ਆਪਣੀਆਂ ਸਭੇ ਮੰਗਾਂ ਦਫ਼ਨਾਉਣ ਲੱਗ ਪਏ ਅਸੀਂ ।
. . . . . . . . . . . . . . . . . . . . . . . . .
. . . . . . . . . . . . ਜਸਪਾਲ. . . . .
|