Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਤੇਰੀ ਦੁਨੀਆਂ ਹੋਰ....

ਸਾਡੀਆਂ ਨੀਂਦਾਂ
ਸਾਡੇ ਸੁਪਨੇ
ਤੇ ਕਾਬਜ਼ ਕੋਈ ਹੋਰ, ਨੀਂ ਨੰਨ੍ਹੀਂ ਛਾਂ ਵਾਲੀਏ
ਤੇਰੀ ਦੁਨੀਆ ਹੋਰ ਨੀਂ ਨੰਨ੍ਹੀ ਛਾਂ ਵਾਲੀਏ, 
ਤੇਰੀ ਦੁਨੀਆਂ ਹੋਰ......।

ਕੇਹੜਾ ਤੇਰੀ ਪੂਛ ਨੂੰ ਫੜ ਲਊ, ਕੋਣ ਪਾਊ ਗਲ਼ ਡਾਹੇ ਨੀ,
ਆਥਣ ਵੇਲੇ ਦਿੱਲੀ ਹੁੰਦੀ, ਤੜਕੇ ਗਿੱਦੜਬਾਹੇ ਨੀ,
ਸਮਝ ਨ੍ਹੀਂ ਆਉਂਦੀ ਸਾਨੂੰ ਤੇਰੀ 
ਅੰਨ੍ਹਿਆਂ ਵਾਲੀ ਦੋੜ ਨੀਂ ਨੰਨ੍ਹੀ ਛਾਂ ਵਾਲੀਏ, 
ਤੇਰੀ ਦੁਨੀਆਂ ਹੋਰ......।

ਚੇਤੇ ਕਰ ਤੂੰ ਵੋਟਾਂ ਵੇਲੇ ਚੁੰਨੀਆਂ ਜਦੋਂ ਵਟਾਈਆਂ ਸੀ,
ਸਾਡੀਆਂ ਚਾਚੀਆਂ ਤਾਈਆਂ ਸੀ ਤੇ ਕੁੱਝ ਭੈਣਾਂ ਭਰਜਾਈਆਂ ਸੀ,
ਜਾਹ ਨੀ ਝੂਠੀਏ, ਝੂਠੀ ਨਿਕਲੀ
ਖੜ੍ਹੀ ਬਦਲਗੀ ਤੋਰ ਨੀਂ ਨੰਨ੍ਹੀ ਛਾਂ ਵਾਲੀਏ, 
ਤੇਰੀ ਦੁਨੀਆਂ ਹੋਰ......।

ਖਾਕੀ ਵਰਦੀਆਂ ਵਾਲੇ ਨੇ ਕੁੱਝ 'ਤੋਤੀ' ਵਰਗੇ ਪੱਠੇ ਨੀ,
ਲੈ 'ਮਲੂਕੇ' ਕੋਲੋਂ ਥਾਪੜਾ, ਕੁੜੀਆਂ ਕੁੱਟਣ ਰੱਖੇ ਨੀਂ,
ਬਣਦਾ ਏ ਹੱਕ, ਲੈ ਕੇ ਰਹਿਣਾ
ਲਾਲੈ ਲੱਗਦਾ ਜ਼ੋਰ ਨੀਂ ਨੰਨ੍ਹੀ ਛਾਂ ਵਾਲੀਏ, 
ਤੇਰੀ ਦੁਨੀਆਂ ਹੋਰ......।

ਰੱਬ ਨੂੰ ਥੱਲੇ ਲਾਹ ਲੈਂਦੇ ਆਂ, ਆਥਣ ਨੂੰ ਪੈੱਗ ਲਾਕੇ ਨੀਂ,
ਇੱਕ ਵਾਰੀ ਤਾਂ ਵੇਖ ਸਾਹਮਣੇ, ਬਿਨਾਂ ਸਿਕੋਰਟੀ ਆ ਕੇ ਨੀਂ,
ਛੱਪੜ ਬਣੀਆਂ ਗਲ਼ੀਆਂ ਵੇਖੀਂ, 
ਕਿਵੇਂ ਲਵਾਉਂਦੇ ਦੌੜ ਨੀਂ ਨੰਨ੍ਹੀ ਛਾਂ ਵਾਲੀਏ, 
ਤੇਰੀ ਦੁਨੀਆਂ ਹੋਰ......।

ਅਮਲਾਂ ਵਿੱਚ ਨਾ ਓਦਾਂ ਦੀ ਤੂੰ ਜਿੱਦਾਂ ਜਾਏ ਪਰਚਾਰੀ ਨੀਂ,
ਪੀ ਟੀ ਸੀ ਤੇ ਟਾਈਮ ਟੀਵੀ ਤੇ ਪੂਰੀ ਤੇਰੀ ਸਰਦਾਰੀ ਨੀਂ
ਵੱਡੀਆਂ ਪੱਗਾਂ ਛੋਟੇ ਸਿਰ ਤੈਨੂੰ
ਫਿਰਨ ਝੁਲਾਉਂਦੇ ਚੌਰ ਨੀਂ ਨੰਨ੍ਹੀ ਛਾਂ ਵਾਲੀਏ, 
ਤੇਰੀ ਦੁਨੀਆਂ ਹੋਰ......।

ਨਾ ਤੇਰੇ ਨਾਲ ਦੁਸ਼ਮਣੀ ਸਾਡੀ, ਨਾ ਕੋਈ ਮਿੱਤਰਚਾਰਾ ਨੀਂ,
ਏਨੀ ਗੱਲ ਹੀ ਪੁੱਛਣੀ, ਲਾਕੇ ਕਰੀਦਾ ਕਿਵੇਂ ਕਿਨਾਰਾ ਨੀਂ,
ਹੋਰ ਕਿਹੜਾ ਅਸੀਂ ਤੇਰੇ ਕੋਲੋਂ
ਘਰੇ ਵਟਾਉਣਾ ਵਾਣ ਨੀਂ ਨੰਨ੍ਹੀਂ ਛਾਂ ਵਾਲੀਏ
ਤੂੰ ਕੇਹੜਾ ਅਣਜਾਣ....।

ਗੱਗ-ਬਾਣੀ ਵਿੱਚ ਲਿਖਿਆ ਜੇ ਮੈਂ ਕੱਚਾ ਚਿੱਠਾ ਪੜ੍ਹ ਦਿੱਤਾ
ਫੇਰ ਕਹੇਂਗੀ ਚੰਦਰਿਆ ਮੇਰਾ ਸਭ ਕੁੱਝ ਨੰਗਾ ਕਰ ਦਿੱਤਾ,
ਮੈਨੂੰ ਮੇਰੀ ਸ਼ਰਮ ਮਾਰਦੀ
ਤੇਰੀ ਗੱਲ ਕੋਈ ਹੋਰ ਨੀਂ ਨੰਨ੍ਹੀ ਛਾਂ ਵਾਲੀਏ, 
ਤੇਰੀ ਦੁਨੀਆਂ ਹੋਰ......।

 

(ਸੁਰਜੀਤ ਗੱਗ)

19 Jan 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

wah ji wah ..... nice 

20 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc......balihar ji already posted it hear......

22 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਜੀ ..

22 Jan 2013

Reply