|
 |
 |
 |
|
|
Home > Communities > Punjabi Poetry > Forum > messages |
|
|
|
|
|
ਥੱਕੀ ਥੱਕੀ ਯਾਦ ਮੇਰੀ |
ਥੱਕੀ ਥੱਕੀ ਯਾਦ ਮੇਰੀ
ਵਸਲਾ ਦੇ ਰਾਹਾ ਤੇ
ਬੈਠੀ ਪਈ ਉਡੀਕਦੀ
ਆਸਾ ਵਾਲੇ ਦੀਵੜੇ ਜਗਾ
ਰੇਤਲੀ ਜਮੀਨ ਵਿਚ
ਇਸ਼ਕੇ ਦੀ ਪਿਉਂਦ ਲਾ
ਹੰਝੂਆਂ ਦੇ ਪਾਣੀਆਂ ਦਾ
ਕਰੀ ਜਵਾ ਬੈਠ ਕੇ ਵਹਾਅ
ਪੀਲ਼ੀ ਪੀਲ਼ੀ ਦੁਪੜੀ ਨੂੰ
ਦੀਦਿਆਂ ਚ ਰੱਖ.ਕੇ
ਮੱਸਿਆ ਦੀ ਰਾਤ ਨੂੰ
ਚਾਨਣਾ ਦੀ ਕਰਾ ਮੈ ਦੁਆ
ਰੰਗੀਆ ਲਲਾਰੀਏ ਨੇ
ਆਸਾ ਸਾਵੇ ਰੰਗੀਆ
ਬਿਰਹੋ ਦੀ ਪੀੜ ਜਾਵੈ
ਰੰਗ ਸਾਵੇ ਸਾਵੇ ਲਾਹ
ਦਿਲ ਦੀ ਦਿਵਾਰ ਤੇ
ਔਸੀਆ ੳੁਲੀਕ ਆਖਾਂ
ਦਿਲਾਂ ਵਾਲੇ ਮਹਿਰਮਾਂ ਵੇ
ਮੁੜ ਕੇ ਤੂੰ ਹੁਣ ਘਰ ਆ
|
|
08 May 2014
|
|
|
|
ਸੰਜੀਵ ਜੀ, ਥੀਮ ਚੰਗਾ ਏ ! Imagery (ਇਸ਼ਕੇ ਦੀ ਪਿਉਂਦ ਲਾ) ਬਹੁਤ ਢੁਕਵੀਂ ਤੇ ਰਿਦਮ ਉਮਦਾ ਹੈ |
Finishing would enrich it further: ਵਸਲਾਂ, ਰਾਹਾਂ, ਆਸਾਂ ਸਾਵੇ ਰੰਗੀਆਂ ਆਦਿਕ...
ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ |
|
|
09 May 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|