|
ਠੰਡੀ ਹਵਾ |
ਠੰਡੀ ਹਵਾ ਅਹਿਸਾਸ ਠੰਡੀ ਹਵਾ ਦਾ, ਸਾਗਰ ਦੀਆਂ ਨਜ਼ਦੀਕੀਆਂ। ਬਾਲਕੋਨੀ ਚੋਂ ਦੂਰ ਤੱਕ, ਇੱਕ ਲਹਿਰ ਦਾ ਮੇਰੀ ਤਰਫ਼, ਗਲੇ ਮਿਲਣ ਲਈ ਲਪਕਦੀ, ਕਿਨਾਰੇ ਤੋਂ ਕੁਝ ਹੀ ਦੂਰ, ਵਿਛੋੜੇ ਦੇ ਅਹਿਸਾਸ ਵਾਂਗ, ਸਹਿਕਦੀ ਤੇ ਸ਼ਾਤ ਹੋ ਜਾਂਦੀ, ਦੂਰ ਅਸਮਾਨ ਤੇ ਉੱਡਦੇ, ਚਿੱਟੇ ਪੰਛੀਆਂ ਦੀ ਡਾਰ, ਚਹਿਚਹਾਉਂਦੇ ਆਲ੍ਹਣਿਆਂ ਨੂੰ ਪਰਤਦੇ, ਵਤਨ ਦੀ ਚੀਸ ਪੈਦਾ ਕਰਦੇ, ਸੁਨਿਹਰੀ ਸੁਪਨਿਆਂ ਦਾ ਸੱਚ, ਪੈਰ ਪਿਛੇ ਘਰ ਨੂੰ ਮੋੜਦਾ, ਇੱਕ ਤਾਂਘ ਹਿਰਦੇ 'ਚ ਲਈ, ਡੈਸ਼ਬੋਰਡ ਤੇ ਸ਼ਾਤ ਪਈ, ਪ੍ਰੀਵਾਰ ਦੀ ਤਸਵੀਰ, ਤੱਕਦਾ ਤੇ ਚੁੰਮ ਲੈਂਦਾ, ਵਿਚਾਰਾ ਪ੍ਰਦੇਸੀ ਆਦਮੀ।.............
,
|
|
30 Nov 2013
|