Punjabi Poetry
 View Forum
 Create New Topic
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਪਿੰਜਰਾ


ਪਿੰਜਰਾ

      

ਨਸ਼ਿਆਂ ਦੇ ਪਿੰਜਰੇ ਡੱਕੇ

ਵੀ ਕੋਈ ਸ਼ੇਰ ਹੁੰਦੇ ਆ ?

ਜੋ ਇਸ ਤੋਂ ਨਿਕਲਣ ਬਾਹਰ

ਓਹੀ ਦਲੇਰ ਹੁੰਦੇ ਆ,

       ਸ਼ੇਰ ਅਚਿੰਤ ਆਜ਼ਾਦ,  

       ਬੇਲਿਆਂ ਬੁੱਕਣੇ ਹੁੰਦੇ ਆ |

 

ਛੋਟੇ ਨਾ ਲੈਣ ਨਜ਼ਾਰੇ,

ਵੱਡੇ ਨਾ ਬਣਨ ਵਿਚਾਰੇ,

ਰੱਖ ਬੱਚਿਆਂ ਦੇ ਸਿਰ ਹੱਥ,

ਕੋਈ ਦੇਵਣ ਐਸੀ ਮੱਤ,

       ਬਰਬਾਦੀ ਵੱਲ ਵਧਦੇ ਪੈਰ ਤਾਂ

       ਇਕ ਦਿਨ ਰੁਕਣੇ ਹੁੰਦੇ ਆ |

 

ਕਿਆਸ ਕਰੋ ਮਿਲ ਸਾਰੇ,

ਇਹ ਕੀਹਨੇ ਕਹਿਰ ਗੁਜ਼ਾਰੇ,

ਚੁਣ ਕਾਲੀਆਂ ਭੇਡਾਂ ਕੱਢੋ,

‘ਕਾਨੂੰਨ’ ਛੁਰੀ ਨਾਲ ਵੱਢੋ,

       ਘੜੇ ਪਾਪ ਦੇ ਭਰ ਕੇ

       ਆਖਰ ਟੁੱਟਣੇ ਹੁੰਦੇ ਆ |

 

ਇਹ ਕਈ ਪੱਤਣਾ ਦਾ ਤਾਰੂ ਸੀ,

ਇੱਕ ਸਵਾ ਲੱਖ ਤੇ ਭਾਰੂ ਸੀ,

ਇਹਨੂੰ ਵਿਰਸਾ ਯਾਦ ਕਰਾਓ,

ਇਦ੍ਹੇ ਫਸੇ ਹੋਏ ਸਿੰਗ ਛਡਾਓ,

       ਕਿਸੇ ਜੁਗਤ ਨਾਲ ਈ

       ਐਸੇ ਮਸਲੇ ਮੁੱਕਣੇ ਹੁੰਦੇ ਆ |

 

ਨਸ਼ਿਆਂ ਦੀ ਰਾਹ ਤਿਆਗੋ,

ਕੁੰਭਕਰਨੀ ਨੀਦੋਂ ਜਾਗੋ,

ਧਰ ਮੱਥੇ ਹੱਥ ਨਾ ਰੋਇਓ,

ਕਦੇ ‘ਨਾ-ਉਮੀਦ’ ਨਾ ਹੋਇਓ,

       ਸੁਣਿਐ 'ਆਸਾਂ' ਜਾਗਦਿਆਂ

       ਦੇ ਸੁਪਨੇ ਹੁੰਦੇ ਆ |

 

 

                 ਜਗਜੀਤ ਸਿੰਘ ਜੱਗੀ

 

ਸ਼ੇਰ ਅਚਿੰਤ ਆਜ਼ਾਦ, ਬੇਲਿਆਂ ਬੁੱਕਣੇ ਹੁੰਦੇ ਆ = Lions, worriless and free, move about roaring in the jungle - that is to say, they are not slave to any body or any habit;

ਛੋਟੇ ਨਾ ਲੈਣ ਨਜ਼ਾਰੇਜਵਾਨ ਪੀੜ੍ਹੀ ਨਸ਼ਿਆਂ ਨੂੰ ਆਨੰਦ ਦੇਣ ਵਾਲੀ ਚੀਜ਼ ਨਾ ਸਮਝਣ, ਇਹ ਬਹੁਤ ਨੁਕਸਾਨਦੇਹ ਚੀਜ਼ ਹੈ |

ਕਿਆਸ ਕਰੋ = Deliberate, discuss and calculate; conjecture;

ਕਾਲੀਆਂ ਭੇਡਾਂ = Black sheep, criminals involved in drug-peddling;

‘ਕਾਨੂੰਨ’ ਛੁਰੀ ਨਾਲ ਵੱਢੋ = Take strict action under the rule of law;

ਪੱਤਣਾ ਦਾ ਤਾਰੂ = Versatile fighter;

ਵਿਰਸਾ ਯਾਦ ਕਰਾਓ = Remind them of their legacy ਕਿਵੇਂ ਨੌਜਵਾਨ ਭਾਈ ਬਚਿੱਤਰ ਸਿੰਘ ਨੇ ਕਲਗੀਧਰ ਪਿਤਾ ਦੇ ਬਖਸ਼ੇ ਹੋਏ ਨਾਗਣੀ ਬਰਛੇ ਨਾਲ ਸੱਤ ਤਵੀਆਂ ਨਾਲ ਸੁਰਖਿਅਤ ਸਿਰ ਵਾਲੇ ਸ਼ਰਾਬੀ ਹਾਥੀ ਨੂੰ ਇਕ ਭਰਵੇਂ ਵਾਰ ਨਾਲ ਪਾਰ ਬੁਲਾ ਦਿੱਤਾ ਸੀ |


ਕਿਵੇਂ ਰੋਹਲੇ ਨੌਜਵਾਨ ਬਾਬਾ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਜੀ ਬੀਕਾਨੇਰ ਦੇ ਜੰਗਲਾਂ ਤੋਂ ਰਾਤੋ ਰਾਤ ਘੋੜਿਆਂ ਤੇ ਸਵਾਰ ਹੋ ਹਰਮੰਦਰ ਸਾਹਿਬ ਪਹੁੰਚੇ 'ਤੇ ਮੱਸੇ ਰੰਘੜ ਦਾ ਸਿਰ ਵੱਢ ਕੇ ਹਰਮੰਦਰ ਸਾਹਿਬ ਦੀ ਹੁੰਦੀ ਬੇਅਦਬੀ ਦਾ ਬਦਲਾ ਲੈਕੇ ਸਾਰੇ ਨਿਜ਼ਾਮ ਨੂੰ ਵਖਤ ਪਾ ਦਿੱਤਾ ਸੀ |


ਇਦ੍ਹੇ ਫਸੇ ਹੋਏ ਸਿੰਗ ਛਡਾਓ = wean him off the menace of drug addiction;

ਕੁੰਭਕਰਨੀ ਨੀਂਦ = Long slumber;

ਆਸਾਂ = Hopes;

07 Jun 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਨਸ਼ਿਆਂ ਵਾਲੀ ਰਾਤ ਨੂੰ
ਨਾ ਮਿਲੇ ਸਵੇਰਾ
ਗੱਭਰੂ ਪੁੱਤ ਪੰਜਾਬ ਦੇ
ਹੁਣ ਲੱਭੇ ਕਹਿੜਾ

punjab de 70% nojavan smack da shikar hoi firde ne bhaut gambeer mudha hai likhan te share karan lae shukria
07 Jun 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Once again brilliant creation Sir.
Sensitive subject handled with sensitivity and your ultimate style.
TFS Sir.
08 Jun 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਕਿਰਤ ਦਾ ਮਾਣ ਕਰਨ ਲਈ ਥੈਂਕਿਉ Sandeep Ji |


GodBless !

13 Jun 2014

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਨਸ਼ਿਆਂ ਦੇ ਮੌਤ ਰੂਪੀ ਪਿੰਜਰੇ ਵਿਰੁੱਧ ਜਾਗਰੂਕ ਕਰਨ ਲਈ ਤੁਹਾਡੀ ਇਹ ਕਵਿਤਾ ਲਿਖਣਾ ਬਹੁਤ ਸ਼ਲਾਘਾਯੋਗ ਉਦਮ ਹੈ । ਜਿਉਂਦੇ ਰਹੋ ।
15 Jun 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਵੀ ਸਾਹਿਬ, ਸਤ ਸ੍ਰੀ ਅਕਾਲ ਜੀ !
ਕਿਰਤ ਲਈ ਸਮਾਂ ਕੱਢ ਕੇ ਮਾਣ ਬਖਸ਼ਣ ਲਈ ਬਹੁਤ ਬਹੁਤ ਸ਼ੁਕਰੀਆ ਜੀ | 

ਮਾਵੀ ਸਾਹਿਬ, ਸਤ ਸ੍ਰੀ ਅਕਾਲ ਜੀ !


ਕਿਰਤ ਲਈ ਸਮਾਂ ਕੱਢ ਅਤੇ ਮਾਣ ਬਖਸ਼ਣ ਲਈ ਬਹੁਤ ਬਹੁਤ ਸ਼ੁਕਰੀਆ ਜੀ | 

 

16 Jun 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਬਾਈ ਜੀ, ਆਪਦੇ ਕਮੇਂਟ੍ਸ ਮੈਥੋਂ ਮਿੱਸ ਹੋ ਗਏ ਕਿਤੇ - ਨੇਟ ਸਮੱਸਿਆ ਕਰਕੇ ਜਾਂ ਹੋਰ ਵਜਹ ਨਾਲ   | ਉੱਤਰ ਵਿਚ ਦੇਰੀ ਲਈ ਛਿਮਾਂ ਦਾ ਜਾਚਕ ਹਾਂ |
ਤਹਿ ਏ ਦਿਲ ਤੋਂ ਧੰਨਵਾਦ |  
ਰੱਬ ਰਾਖਾ |

ਸੰਜੀਵ ਬਾਈ ਜੀ, ਆਪਦੇ ਕਮੇਂਟ੍ਸ ਮੈਥੋਂ ਮਿੱਸ ਹੋ ਗਏ ਕਿਤੇ - ਨੇਟ ਸਮੱਸਿਆ ਕਰਕੇ ਜਾਂ ਹੋਰ ਵਜਹ ਨਾਲ   | ਅੱਜ ਅਚਾਨਕ ਵੇਖਿਆ ਤਾਂ ਦੁੱਖ ਹੋਇਆ | ਉੱਤਰ ਵਿਚ ਦੇਰੀ ਲਈ ਛਿਮਾਂ ਦਾ ਜਾਚਕ ਹਾਂ |

 

ਤਹਿ ਏ ਦਿਲ ਤੋਂ ਧੰਨਵਾਦ |  

 

ਰੱਬ ਰਾਖਾ |

 

22 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਸਾਡੀ ਬਹਾਦੁਰ ਕੌਮ ਅੱਜ ਨਸ਼ਿਆੰ ਦੇ ਚੱਕਰਵਿਉੁੂ ਚ ਫੱਸੀ ਹੋਈ ਹੈ. ਸੁਹਣੀ ਵੰਗਾਰ ...............Meaningful !!!!!! Excellent !!!!!! 

24 Apr 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

bahut khubb likhi eh rachna sir g,................truly inspirable for everyone to read and find out the way for them who are addicted to drugs in the society............greatly written in words as a poetry,............hatts off once again ,......salute for your writings.....thanks

24 Apr 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਬਾਈ ਜੀ, ਕਿਰਤ ਦਾ ਹਮੇਸ਼ਾ ਦੀ ਤਰਾਂ ਮਾਣ ਕਰਨ ਲਈ ਬਹੁਤ ਬਹੁਤ ਧੰਨਵਾਦ |
ਜਿਉਂਦੇ ਵੱਸਦੇ ਰਹੋ |

ਸੁਖਪਾਲ ਬਾਈ ਜੀ, ਕਿਰਤ ਦਾ ਹਮੇਸ਼ਾ ਦੀ ਤਰਾਂ ਮਾਣ ਕਰਨ ਲਈ ਬਹੁਤ ਬਹੁਤ ਧੰਨਵਾਦ |


ਜਿਉਂਦੇ ਵੱਸਦੇ ਰਹੋ |

 

24 Apr 2015

Reply