Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਰੋਡ ਬਿਲਡਰ


ਰੋਡ ਬਿਲਡਰ

 

ਵਿਸਾਖ-ਜੇਠ ਦੇ ਮਹੀਨੇ ਦੀ

ਤਪਦੀ ਦੁਪਹਿਰ ਵੇਲੇ,

ਜਦ ਚਿਲਕਦੀ ਧੁੱਪ 'ਚ

ਕਾਂ ਦੀ ਅੱਖ ਨਿਕਲਦੀ ਏ,

ਠੰਢਕ ਘੁੱਪ ਹਨੇਰੇ ਖੂੰਜਿਆਂ 'ਚੋਂ

ਵੀ ਹਰਨ ਹੋ ਜਾਂਦੀ ਹੈ,

ਸਭ ਕੁਝ ਰੁਕ ਜਿਹਾ ਜਾਂਦਾ ਏ,

ਸੜਕ ਕੰਢੇ ਉਠਦੇ ਧੂਏਂ 'ਚੋਂ

ਮੁੜ੍ਹਕੇ ਨਾਲ ਤਰ-ਬ-ਤਰ

ਇਕ ਆਦਮ ਆਕ੍ਰਿਤੀ ਉਭਰਦੀ ਹੈ |

 

ਮਿੱਟੀ ਨਾਲ ਲਿੱਬੜੇ ਹੋਏ

ਕੰਡਮ ਫ਼ੌਜੀ ਪੈਂਟ-ਬੂਟਾਂ 'ਚ

ਮੁਸਤੈਦ ਰੋਡ ਬਿਲਡਰ,

ਤਰਪਾਲ ਦੇ ਦਸਤਾਨਿਆਂ

ਵਾਲੇ ਹੱਥਾਂ ਨਾਲ,

ਉੱਬਲਦੇ ਤਾਰਕੋਲ ਦਾ ਭਰਿਆ

ਫੁਹਾਰੇ ਵਰਗਾ ਟੀਨ ਲੈਕੇ,

ਪੱਧਰੀ ਕੀਤੀ ਪੱਥਰੀਲੀ

ਸੜਕ ਤੇ ਲੁੱਕ ਵਿਛਾਂਦਾ ਏ |

ਨਾ ਕੋਈ ਵੇਖੇ, ਨਾ ਬੁਲਾਵੇ,

ਜੋ ਵੀ ਲੰਘ ਕੇ ਜਾਂਦਾ ਏ |

 

ਬਸ ਇਕ ਰੋਡ-ਰੋਲਰ ਹੁੰਦੈ

ਉਸਦੇ ਸੁਖ-ਦੁਖ ਦਾ ਸਾਥੀ

ਉਸ ਥਾਂ,

ਜਾਂ, ਕੋਲੋਂ ਲੰਘਦੀ ਗੱਡੀ

ਨਾਲ ਉੱਡਦਾ ਘੱਟੇ ਦਾ ਬੱਦਲ,

ਜੋ ਅਲੋਪ ਹੋ ਜਾਂਦੈ

ਕਰ ਪਲ-ਦੋ-ਪਲ ਲਈ ਛਾਂ |

 

ਤਾਰਕੋਲ ਪੰਘਰ ਲਾਵਾ ਹੋ ਜਾਂਦਾ ਏ,

ਤਪਦੀ ਧੁੱਪ 'ਚ ਪਿੱਘਲ ਕੇ

ਆਕ੍ਰਿਤੀ ਦਾ ਮੁੜ੍ਹਕਾ ਚੋ ਜਾਂਦਾ ਏ,

ਪਰ ਨਹੀਂ ਪਿੱਘਲਦਾ ਤੇ

ਧਰਤੀ ਦੇ ਖੁਦਾਵਾਂ ਦਾ ਦਿਲ,

ਜੋ ਪੱਥਰ ਦਾ ਵਣਜ ਕਰਦਿਆਂ,

ਖੁਦ ਪੱਥਰ ਹੋ ਜਾਂਦਾ ਏ |

 

ਪਰ ਰੋਡ ਬਿਲਡਰ,

ਦੀਨ ਦੁਨੀਆਂ ਤੋਂ ਬੇਖ਼ਬਰ,

ਲੁੱਕ ਵਿਛਾਉਂਦਿਆਂ

ਕਦਮ ਵਧਾਈ ਜਾਂਦਾ ਏ,

ਸੜਕ ਬਣਾਈ ਜਾਂਦਾ ਏ |

 

                   ਜਗਜੀਤ ਸਿੰਘ ਜੱਗੀ

28 May 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

Gr8.......

28 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Well written....Road builder's plight and bravery
And this thought provoking. ...

ਖਾਸ ਤੋਰ ਤੇ..


ਤਾਰਕੋਲ ਪੰਘਰ ਪਾਣੀ ਹੋ ਜਾਂਦਾ ਏ,
ਤਪਦੀ ਧੁੱਪ 'ਚ ਪਿੱਘਲ ਕੇ,
ਆਕ੍ਰਿਤੀ ਦਾ ਮੁੜ੍ਹਕਾ ਚੋ ਜਾਂਦਾ ਏ,
ਪਰ ਨਹੀਂ ਪਿੱਘਲਦਾ ਤੇ,
ਧਰਤੀ ਦੇ ਖੁਦਾਵਾਂ ਦਾ ਦਿਲ,
ਜੋ ਪੱਥਰ ਦਾ ਵਣਜ ਕਰਦਿਆਂ,
ਖੁਦ ਪੱਥਰ ਹੋ ਜਾਂਦਾ ਏ |..

Bahut khoob sir..ਸਦਾ ਲਿਖਦੇ ਰਹੋ।
29 May 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Friends, Thank you for taking time off to visit the article. It was written in Summer of 1979, when the sight struck my young and impressionable mind repeatedly.


Original composition was in English which was published in the Hindutan Times. The diary with over three dozen poems has been lost, so its Punjabi version has been composed by recalling the experience and sight embedded in memory.

30 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Great work
sir
30 May 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
sir kamal likhia hai asli likhari de tara is varag te likha sir

bohat bohat shukria g
31 May 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਜੀ, ਬਹੁਤ ਬਹੁਤ ਧੰਨਵਾਦ | 
ਆਪ ਨੇ ਆਰਟੀਕਲ ਵਾਸਤੇ ਸਮਾਂ ਕੱਢਿਆ ਅਤੇ ਹੌਂਸਲਾ ਅਫਜਾਈ ਕੀਤੀ |
ਜਿਉਂਦੇ ਵਸਦੇ ਰਹੋ ਜੀ ਅਤੇ ਲਿਖਦਿਆਂ ਪੜ੍ਹਦਿਆਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ |     

ਸੰਜੀਵ ਜੀ, ਬਹੁਤ ਬਹੁਤ ਧੰਨਵਾਦ | 

ਆਪ ਨੇ ਆਰਟੀਕਲ ਵਾਸਤੇ ਸਮਾਂ ਕੱਢਿਆ ਅਤੇ ਹੌਂਸਲਾ ਅਫਜਾਈ ਕੀਤੀ |


ਜਿਉਂਦੇ ਵਸਦੇ ਰਹੋ ਜੀ ਅਤੇ ਲਿਖਦਿਆਂ ਪੜ੍ਹਦਿਆਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ |     

 

13 Jun 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

I am surprised ,,,,how did i miss it ?

 

very very well written sir,,, such a great one,,,

 

jio,,,

06 Sep 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਰਪਿੰਦਰ ਬਾਈ ਜੀ,
ਭਾਵੇਂ ਠਹਿਰ ਕੇ ਹੀ ਸਹੀ, ਆਪ ਜੀ ਨੇ ਗੇੜਾ ਮਾਰਿਆ ਅਤੇ ਬੇਸ਼ਕੀਮਤੀ ਕਮੇਂਟ੍ਸ ਨਾਲ ਕਿਰਤ ਨੂੰ ਨਵਾਜਿਆ - ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ |

ਹਰਪਿੰਦਰ ਬਾਈ ਜੀ,


ਭਾਵੇਂ ਠਹਿਰ ਕੇ ਹੀ ਸਹੀ, ਆਪ ਜੀ ਨੇ ਗੇੜਾ ਮਾਰਿਆ ਅਤੇ ਬੇਸ਼ਕੀਮਤੀ ਕਮੇਂਟ੍ਸ ਨਾਲ ਕਿਰਤ ਨੂੰ ਨਵਾਜਿਆ - ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ |


ਜਿਉਂਦੇ ਵੱਸਦੇ ਰਹੋ |

 

06 Sep 2014

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਬਾ ਕਮਾਲ !! ਸੜਕ ਤੇ ਕੰਮ ਕਰਨ ਵਾਲੇ ਕਿਰਤੀਆਂ ਨੂੰ ਅਸੀਂ ਸਾਰਿਆਂ ਨੇ ਵੇਖਿਆ ਹੋਵੇਗਾ , ਪਰ ਉਹਨਾਂ ਦੇ ਕਰਮ ਨੂੰ - ਮਿਹਨਤ ਨੂੰ ਤੇ ਹਾਰਡਸ਼ਿਪ ਨੂੰ ਇਹੋ ਜਿਹੇ ਲਫਜਾਂ ਚ ਸ਼ਾਇਦ ਅੱਜ ਤੱਕ ਕਿਸੇ ਨੇ ਨਹੀਂ ਪਰੋਇਆ !! ਸਲਾਮ ਹੈ ਆਪ ਜੀ ਦੀ ਕਲਮ ਨੂੰ ...

09 Sep 2014

Showing page 1 of 2 << Prev     1  2  Next >>   Last >> 
Reply