ਅੰਬਾਂ ਨੂੰ ਬੂਰ ਪੈਣ ਦਾ ਬੜਾ ਦਿਲਕਸ਼ ਨਜ਼ਾਰਾ ਸੀ ,
ਪੱਤਝੜ ਦੇ ਮਾਰੇ ਬਿਰਖ਼ ਨੂੰ ਬਹਾਰ ਦਾ ਸਹਾਰਾ ਸੀ |
ਖੁੱਲ ਗਈ ਹੈ ਅੱਖ ਅੱਜ ਚਿਰਾਂ ਤੋ ਸੁੱਤੇ ਬੋਹੜ ਦੀ ,
ਪੱਤਿਆਂ ਨੂੰ ਛੋਹ ਕੇ ਲੰਘਿਆ ਜਦੋਂ ਪੌਣ ਦਾ ਹੁਲਾਰਾ ਸੀ |
ਤੁਰ ਗਿਆ ਚੰਦਰਾ ਜੋ ਕੱਚ ਪਾ ਕੇ ਬਦਲੇ ਪਿਆਰ ਦੇ ,
ਮੇਰੇ ਪਿੰਡ ਚੋਂ ਲੰਘਿਆ ਇੱਕ ਠੱਗ ਵਣਜਾਰਾ ਸੀ |
ਜਦੋਂ ਹੋਇਆ ਕਤਲ ਪਿਆਰ ਦਾ ਚੀਖੀ ਨਾ ਗੂੰਗੀ ਰਾਤ ਇਹ ,
ਸਹਿਮਿਆ ਜਿਹਾ ਟਹਿਕਦਾ ਇੱਕ ਪਿਛਲੇ ਪਹਿਰ ਦਾ ਤਾਰਾ ਸੀ |
ਮੈਂ ਕੱਚੀ ਸੜਕ ਹਾਂ ਸੱਜਣਾ ਵੇ ਜੋ ਜੰਗਲ ਵਿਚੋਂ ਗੁਜ਼ਰਦੀ ,
ਮੇਰਾ ਹਮਸਫ਼ਰ ਹੋ ਕੇ ਤੁਰਨਾ ਨਾ ਕਿਸੇ ਰਾਹੀ ਨੂੰ ਗਵਾਰਾ ਸੀ |
ਹੰਝੂ ਭਿੱਜੀਆਂ ਅੱਖੀਆਂ ਤੋਂ ਮੇਰੀ ਰੂਹ ਨੇ ਰੋ ਕੇ ਪੁੱਛਿਆ ,
ਮੇਰੇ ਹਾਸਿਆਂ ਦਾ ਕਾਤਲ ਦਸੋ ਕਿਹੜਾ ਸੱਜਣ ਪਿਆਰਾ ਸੀ |
ਧੰਨਵਾਦ ,,,,,,,,,,,ਗਲਤੀ ਮਾਫ਼ ਕਰਨੀਂ ,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "

|