ਤੇਰੇ ਸ਼ਹਿਰ ਚ਼ ਲੋਕੀਂ ਵਕਤ ਆਜ਼ਾਈ ਗਾਲ਼ ਰਹੇਤਿੜਕੇ ਸ਼ੀਸ਼ਿਆਂ ਵਿੱਚੋਂ ਸਾਂਭਤ ਚਿਹਰੇ ਭਾਲ ਰਹੇਸੰਗਤ ਮੈਨੂੰ ਪੁੱਗਦੀ ਨਈਉਂ ਅਕਲਾਂ ਵਾਲਿਆਂ ਦੀਪੰਨੇ ਪਾੜ ਕੇ ਜਿਹੜੇ ਖਾਲ਼ੀ ਜਿਲਦਾਂ ਸੰਭਾਲ ਰਹੇਤੇਰੇ ਕਰਕੇ ਹਰ ਮੌਸਮ ਨਾਲ ਵਿਗੜ ਗਈ ਮੇਰੀਜੇਠ ਹਾੜ ਵਿੱਚ ਠਰਿਆ ਮੈਂ ਮੱਚਦੇ ਸਿਆਲ ਰਹੇਉੱਪਰ ਉੱਠਕੇ ਮੱਚਦੀ ਅੱਗ ਦੀ ਉਮਰ ਬੜੀ ਛੋਟੀਪਾਣੀ ਦਿਸਦਾ ਰਹਿੰਦਾ ਵਗਦਾ ਨੀਵੀਂ ਢਾਲ ਰਹੇਹਵਾ ਤਾਂ ਆਈ ਹਰੇਆਂ ਦੇ ਸੰਗ ਹੱਸਣ ਖ਼ੇਡਣ ਲਈਸੁੱਕੇ ਪੱਤੇ ਨੱਚ-ਨੱਚ ਆਪਣਾ ਦੱਸਦੇ ਹਾਲ਼ ਰਹੇਸਾਡੇ ਕੋਲੇ਼ ਉਹ ਦੌਲ਼ਤ ਜੋ ਲੁੱਟੀ ਨਹੀਂ ਜਾਦੀਂਦੁੱਖਾਂ ਦੇ ਨਾਲ ਆਪਾਂ "ਨਿੰਦਰ" ਮਾਲਾਮਾਲ਼ ਰਹੇ...
Ba kamaal rachana veer g.....
har line ch ik sachai jehi lagdi a ...
tfssssssss
kabil ae tareef 22 g
ਵਾਹ ਛੋਟੇ ਉਸਤਾਦ ! ਕਮਾਲ ਲਿਖਿਆ ਹੈ ! ਜੀਓ ..
too good Ninder ji...
kamaal karti... beautiful !!!
....Keep Sharing such a wonderful stuff..!!
bahut wadiya ninder veer..bakamaal likhiya hai....keep sharing
ਬੇ-ਮਿਸਾਲ ,,,,,,,,,,,,,,,,,,,,,ਬਹੁਤ ਉੱਤਮ,,,
ਲਾਜਵਾਬ ਲਿਖਿਆ ਬਾਈ ਜੀ...ਬਿਲਕੁੱਲ ਸਿਰਾ....ਜਿਉਂਦੇ ਵੱਸਦੇ ਰਹੋ
bahut hi lajawaab likheya veer...bahut hi kamaal han sariya satran...
share karan lyi shukriya g