Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਤੀਰ ਅੰਦਾਜ਼

 

 

 

 ਤੀਰ ਅੰਦਾਜ਼  

 

ਹੇਠ ਅਕਸ ਨੂੰ ਵੇਖ,

’ਤਾਂਹ ਨੂੰ ਛੱਡਕੇ ਤੀਰ,

ਅੱਖ ਘੁੰਮਦੀ ਹੋਈ ਮੀਨ ਦੀ

ਵਿੰਨ੍ਹਦਾ ਬਲਬੀਰ |

 

ਨੇਤਰ ਹੀਨ ਇਕ ਸੁਣੀਂਦਾ

ਐਸਾ ਵੀ  ਤੀਰ ਅੰਦਾਜ਼,

ਜੋ ਧਰੇ ਨਿਸ਼ਾਨਾ ਫੁੰਡ ਕੇ

ਜਿੱਥੋਂ ਪਵੇ ਆਵਾਜ਼ |

 

ਇਕ ਭਵਾਂ ਨੂੰ ਕਰ ਕਮਾਨ

ਨੈਣਾਂ ਤੋਂ ਛੱਡਣ ਤੀਰ,

ਨਾ ਡੰਗਿਆ ਪਾਣੀ ਮੰਗਦਾ

ਘਾਓ ਕਰਨ ਗੰਭੀਰ |

 

ਇਕ ਨਸਲ ਏ ਬੋਲੀਬਾਜ਼ ਦੀ

ਵਿਹੁ-ਭਿੱਜੀ ਜੀਭ ਕਟਾਰ,

ਉਹ ਆਹਤ ਕਰਦੇ ਆਤਮਾ,

ਕਰਕੇ ਬਚਨੀਂ ਵਾਰ |

 

 

                                ਜਗਜੀਤ ਸਿੰਘ ਜੱਗੀ

 

 

ਬੁਝੋ :
ਹੇਠ ਅਕਸ ਨੂੰ ਵੇਖ,
’ਤਾਂਹ ਨੂੰ ਛੱਡਕੇ ਤੀਰ = ਪਾਂਡਵਾਂ ਚੋਂ ਸ਼੍ਰੇਸ਼ਠ ਤੀਰ ਅੰਦਾਜ਼ ਅਰਜੁਨ  
ਨੇਤਰ ਹੀਨ ਇਕ ਸੁਣੀਂਦਾ,
ਐਸਾ ਵੀ  ਤੀਰ ਅੰਦਾਜ਼ = ਪ੍ਰਿਥਵੀ ਰਾਜ ਚੌਹਾਨ (ਜਦ ਦੁਸ਼ਮਨ ਨੇ ਉਦ੍ਹੀਆਂ ਅੱਖਾਂ ਕਢ ਦਿੱਤੀਆਂ) |  

Note :


ਹੇਠ ਅਕਸ ਨੂੰ ਵੇਖ,

’ਤਾਂਹ ਨੂੰ ਛੱਡਕੇ ਤੀਰ = ਪਾਂਡਵਾਂ ਚੋਂ ਸ਼੍ਰੇਸ਼ਠ ਤੀਰ ਅੰਦਾਜ਼ ਅਰਜੁਨ  


ਨੇਤਰ ਹੀਨ ਇਕ ਸੁਣੀਂਦਾ,

ਐਸਾ ਵੀ  ਤੀਰ ਅੰਦਾਜ਼ = ਪ੍ਰਿਥਵੀ ਰਾਜ ਚੌਹਾਨ (ਜਦ ਮੁਹੰਮਦ ਗੋਰੀ ਨੇ ਉਦ੍ਹੀਆਂ ਅੱਖਾਂ ਕਢ ਦਿੱਤੀਆਂ) 

 

ਜਦ ਮੁਹੰਮਦ ਗੋਰੀ ਨੇ ਭਾਰਤ ਉੱਤੇ ਹਮਲੇ ਵਿਚ ਪ੍ਰਿਥਵੀ ਰਾਜ ਚੌਹਾਨ ਨੂੰ ਅੰਤ ਵਿਚ ਹਰਾ ਦਿੱਤਾ ਤਾਂ ਉਸਨੇ ਪ੍ਰਿਥਵੀ ਰਾਜ ਨੂੰ ਕੈਦ ਕਰਕੇ ਉਸਦੀਆਂ ਅੱਖਾਂ ਕੱਢ ਦਿੱਤੀਆਂ |


ਚੰਦ ਬਰਦਾਈ (Chauhan's Courtier and Royal Poet) ਨੇ ਮੁਹੰਮਦ ਗੋਰੀ ਦੇ ਜੇਲਰ ਨੂੰ ਦੱਸਿਆ ਕਿ ਪ੍ਰਿਥਵੀ ਰਾਜ ਚੌਹਾਨ ਆਵਾਜ਼ ਸੁਣਕੇ ਤੀਰ ਮਾਰ ਸਕਦਾ ਹੈ | ਜੇਲਰ ਨੇ ਜਦ ਸੋਚਿਆ ਕਿ ਹੁਣ ਤਾਂ ਉਹ ਨੇਤਰਹੀਨ ਹੈ ਤੇ ਉਦ੍ਹੇ ਮਨ ਵਿਚ ਇਕ ਖਿਆਲ ਆਇਆ | ਉਸਨੇ ਮੁਹੰਮਦ ਗੋਰੀ ਨੂੰ ਇਹ ਗੱਲ ਦੱਸਕੇ ਮੁਜਾਹਿਰੇ ਵਾਸਤੇ ਮੰਨਾ ਲਿਆ | ਮੁਹੰਮਦ ਗੋਰੀ ਚਾਲਾਕ ਸੀ, ਉਸਨੇ ਨਿਸ਼ਾਨਾ ਚੈਕ ਕਰਨ ਵਾਸਤੇ ਇਕ ਪਾਸੇ ਇਕ ਵੱਡਾ ਸਾਰਾ ਟੱਲ ਲਟਕਾ ਦਿੱਤਾ ਅਤੇ ਆਪੇ ਕੁਝ ਦੂਰੀ ਤੇ ਊਚੇ ਸਿੰਘਾਸਨ ਤੇ ਬੈਠ ਗਿਆ |      

  

ਜਦ ਮੁਹੰਮਦ ਗੋਰੀ ਨੇ ਟੱਲ ਵਜਾਇਆ, ਤਾਂ ਚੰਦ ਬਰਦਾਈ ਨੇ ਨੇਤਰਹੀਨ ਪ੍ਰਿਥਵੀ ਰਾਜ ਚੌਹਾਨ ਨੂੰ ਟੱਲ ਬਾਰੇ ਕੁਝ ਨਾ ਦੱਸਕੇ, ਮੁਹੰਮਦ ਗੋਰੀ ਦਾ ਫਾਸਲਾ ਇਸਤਰਾਂ ਦੱਸਿਆ :


ਚਾਰ ਬਾਂਸ, ਚੌਬੀਸ ਗਜ, ਅੰਗੁਲ ਅਸ਼ਟ ਪ੍ਰਮਾ,  

ਤਾ ਊਪਰ ਸੁਲਤਾਨ ਹੈ, ਮਤ ਚੂਕੋ ਚੌਹਾਨ |

 

English Translation:

  

Four bamboo lengths in front, then twenty four hands and eight fingers in height, the Sultan is sitting. Don’t miss him Chauhan !

 

Thus getting the idea of location of the Sultan, ਇਕ ਖਿਨ ਵਿਚ ਹੀ ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੋਰੀ ਨੂੰ ਵਿਨ੍ਹ ਕੇ ਭੁੰਜੇ ਸੁੱਟ ਦਿੱਤਾ |


ਅਕਸ = ਪ੍ਰਤੀਬਿੰਬ, ਪਰਛਾਈਂ    

ਵਿੰਨ੍ਹਦਾ = ਤੀਰ ਜਾਂ ਕਿਸੇ ਤਿੱਖੇ ਹਥਿਆਰ ਦਾ ਸ਼ਰੀਰ ਤੋਂ ਪਾਰ ਹੋਣਾ OR to pierce through body etc |   

ਨਿਸ਼ਾਨਾ ਫੁੰਡ ਕੇ = ਟਾਰਗੇਟ ਨੂੰ ਹਿੱਟ ਕਰਨਾ ਜਾਂ hitting the Bull's eye   

ਬੋਲੀਬਾਜ਼ = ਜੋ ਕੌੜੇ ਬਚਨ ਬੋਲੇ 

 

 

17 Dec 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਾਨਦਾਰ ਰਚਨਾ .........

ਅਤੇ ਵਿਆਖਿਆ ਦਾ ਓਹੀ ਵਿਸ਼ੇਸ਼ ਅੰਦਾਜ .....

ਸ਼ਾਲਾ ! ਇਵੇਂ ਹੀ ਲੱਗੇ ਰਹੋ .....

17 Dec 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਬਹੁਤ ਹੀ ਵਧੀਆ ਲਿਖਿਆ ਜਗਜੀਤ ਜੀ...ਜੀਓ

18 Dec 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਸ਼ਾਨਦਾਰ ਰਚਨਾ .........

18 Dec 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਵਧੀਆ ਕਵਿਤਾ ਸਾਂਝੀ ਕੀਤੀ "ਸਰ" ਜੀ

ਧੰਨਵਾਦ ,

19 Dec 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਖੂਬਸੂਰਤ ਲਿਖਿਆ ਹੈ ਜੀ,,,ਜਿਓੰਦੇ ਵੱਸਦੇ ਰਹੋ,,,
ਮੁਹੋਮੰਦ ਗੌਰੀ ਦੀ ਮੌਤ ਦੇ ਵਾਰੇ ਮੈਂ ਥੋੜਾ confused ਹਾਂ ਜੀ ,,,ਕਿਓੰਕੇ ਉਸਦੀ ਮੌਤ ਦੇ ਕਈ ਕਾਰਣ ਸਮਝੇ ਜਾਂਦੇ ਨੇ | ਜਿਵੇਂ ਕੀ 

ਬਹੁਤ ਹੀ ਖੂਬਸੂਰਤ ਲਿਖਿਆ ਹੈ ਜੀ,,,ਜਿਓੰਦੇ ਵੱਸਦੇ ਰਹੋ,,,


ਮੁਹੋਮੰਦ ਗੌਰੀ ਦੀ ਮੌਤ ਦੇ ਵਾਰੇ ਮੈਂ ਥੋੜਾ confused ਹਾਂ ਜੀ ,,,ਕਿਓੰਕੇ ਉਸਦੀ ਮੌਤ ਦੇ ਕਈ ਕਾਰਣ ਸਮਝੇ ਜਾਂਦੇ ਨੇ | ਜਿਵੇਂ ਕੀ 

Final days and death[edit]

In 1206, Shahabuddin Muhammad Ghori had to travel to Lahore to crush a revolt. On his way back to Ghazni, his caravan rested at Damik near Sohawa (which is near the city of Jhelum in the Punjab province of modern-day Pakistan). He was assassinated on March 15, 1206, while offering his evening prayers. The identity of Shahabuddin Ghori's assassins is disputed, with some claiming that he was assassinated by local Gakhars and others claiming he was assassinated by Khokhars or even Ismailis.

Hasan Nizami and Ferishta record the killing of Shahabuddin Ghori at the hands of the Gakhars. However, Ferishta may have confused the Ghakars with the Khokhars. Other historians have also blamed Shahabuddin Ghori's assassination to a band of Hindu Jat Khokhars.

All the historians before the time of Ferishta agree that the Khokhars, not the Gakhars, killed Shahab ud din Ghori[citation needed].[23]

Some also claim that Shahabuddin Ghori was assassinated by a radical Ismaili Muslim sect.[24]

In Hindu Folklore, the death of Muhammad of Ghor was caused by Prithviraj [25] but which is not borne out by historical documents.[26][27][28] This is described in the article Prithviraj Raso. Even today Afghans vent their anger by stabbing on the grave of Prithviraj Chauhan, as according to them, Prithviraj had killed Ghori.[29][30] Sher Singh Rana, a member of Rajput community, visited Afghanistan to trace the grave of Prithviraj Chauhan. He dug Chauhan's "grave" and collected sand from it. This incident created sensation in Indian news and public media – as he said he did it to get back India's pride & respect.[31][32]

As per his wishes, Shahabuddin Ghori was buried where he fell, in Damik.

19 Dec 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਹਰਪਿੰਦਰ ਬਾਈ ਜੀ, ਕਿਰਤ ਤੇ ਕਮੇਂਟ੍ਸ ਸਮੇਤ ਨਜ਼ਰਸਾਨੀ ਕਰਨ ਲਈ ਸ਼ੁਕਰੀਆ |


ਸੱਚ ਮੁੱਚ ਬਹੁਤ ਸਾਰੇ versions ਹਨ ਇਦ੍ਹੇ ਬਾਰੇ | ਪਰ ਮੈਂ ਜਾਣ ਬੁੱਝ ਕੇ ਸਰਵਾਧਿਕ ਪ੍ਰਚੱਲਿਤ (ਚੰਦ ਬਰਦਾਈ ਰਚਿਤ ਪ੍ਰਿਥਵੀ ਰਾਜ ਰਾਸੋ ਤੇ ਅਧਾਰਤ) ਕਹਾਣੀ ਨੋਟ੍ਸ ਵਿਚ ਮਨੋਰੰਜਨ ਵਜੋਂ ਅੰਕਿਤ ਕੀਤੀ ਸੀ |


ਆਪ ਜੀ ਦੇ ਕਮੇਂਟ੍ਸ 'ਤੇ ਫੁੱਲ ਚੜਾਉਣ ਵਾਲੀ ਦੀ ਗੱਲ ਐ - ਪ੍ਰਿਥਵੀ ਰਾਜ ਚੌਹਾਨ ਦਾ ਇਤਿਹਾਸ ਵਿਚ ਦਰਜ ਜੀਵਨ ਕਾਲ: 1149-1192 | ਮੁਹਮੰਦ ਗੌਰੀ ਦਾ ਅੰਤਕਾਲ: 1206; ਆਪਾਂ ਕਨਫਿਉਜ਼ ਹੋਣਾ ਈ ਨੀ ਜੀ | 



ਉਂਝ ਤਾਂ ਆਪ ਜਾਣਦੇ ਈ ਹੋ ਕਿ ਕਵਿਤਾ ਵਿਚ ਸਿਰਫ ਚੌਹਾਨ ਦੀ ਆਵਾਜ਼ ਸੁਣ ਕੇ ਨਿਸ਼ਾਨਾ ਲਾਉਣ ਦੀ ਯੋਗਤਾ ਨੂੰ ਤ ਦਿੱਤਾ ਗਿਆ ਹੈ |         
ਉਂਝ ਤਾਂ ਆਪ ਵੀ ਜਾਣਦੇ ਈ ਹੋ ਕਿ ਕਵਿਤਾ (ਤੀਰ ਅੰਦਾਜ਼) ਵਿਚ ਸਿਰਫ ਚੌਹਾਨ ਦੀ ਆਵਾਜ਼ ਸੁਣ ਕੇ ਨਿਸ਼ਾਨਾ ਲਾਉਣ ਦੀ ਯੋਗਤਾ ਨੂੰ (ਸ਼ਰਧਾਂਜਲੀ) Tribute ਦਿੱਤਾ ਗਿਆ ਹੈ | ਇਤਿਹਾਸਕ ਪੱਖ ਨੂੰ ਛੇੜਿਆ ਈ ਨੀ ਗਿਆ |
 

 

20 Dec 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

main keha ji balle balle karti

22 Dec 2013

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਆਪਣੇ ਆਪ ਨੂੰ ਲੇਖਣੀ ਦੇ ਮਾਹਿਰ ਮੰਨਦੇ ਕਥਿਤ ਲੇਖਕਾਂ ਦੀਆਂ ਅਵੀਆਂ ਥਵੀਆਂ ਨਾਲੋਂ ਤੱਥਾਂ ਤੇ ਆਧਾਰਿਤ ਤੁਹਾਡੀ ਇਹ ਰਚਨਾ ਵਾਕਈ ਪੜ੍ਹਨਯੋਗ ਹੈ ਪਰ ਮੁਆਫ ਕਰਨਾ ਇਸ ਦੀ ਵਿਸਥਾਰਿਤ ਵਿਆਖਿਆ ਖਟਕ ਰਹੀ ਹੈ ।

ਮੇਰੇ ਨਿੱਜੀ ਵਿਚਾਰਾਂ ਅਨੁਸਾਰ ਕਵਿਤਾ ਦੇ ਵਿੱਚ ਵਰਤੇ ਜਾਂਦੇ ਦ੍ਰਿਸ਼ਟਾਂਤਾਂ ਦੇ ਆਧਾਰ ਤੇ ਹਰ ਪਾਠਕ ਆਪਣੇ ਆਪਣੇ ਅਸਮਾਨ ਵਿੱਚ ਉਡਾਰੀ ਮਾਰਦਾ ਹੈ ਜਿਸ ਦਾ ਘੇਰਾ ਬਹੁਤ ਵਿਸ਼ਾਲ ਹੋ ਸਕਦਾ ਹੈ , ਆਮ ਸਾਧਾਰਨ ਸ਼ਬਦਾਂ ਦੇ ਵੀ ਅਰਥ ਦੱਸ ਕੇ ਕਿਤੇ ਅਸੀਂ ਇਹ ਤਾਂ ਨਹੀਂ ਸਿੱਧ ਕਰ ਦਿੰਦੇ ਕਿ ਪਾਠਕਾਂ ਨੂੰ ਕੁਝ ਆਉਂਦਾ ਹੀ ਨਹੀਂ । :P

22 Dec 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਕਵਿਤਾ 'ਤੇ (ਪਹਿਲੀ ਵਾਰ) ਨਜ਼ਰਸਾਨੀ ਅਤੇ ਕਮੇਂਟ੍ਸ ਲਈ ਸ਼ੁਕਰੀਆ, ਮਾਵੀ ਸਾਹਿਬ,


ਵਿਸਥਾਰਿਤ ਵਿਆਖਿਆ, ਸਣੇ ਸ਼ਬਦ-ਅਰਥ, ਸਿਰਫ ਓਹਨਾ ਲਈ ਹੈ ... ਜਿਨ੍ਹਾ ਨੂੰ ਇਨ੍ਹਾ ਸ਼ਬਦਾਂ ਦੇ ਅਰਥ ਨਹੀਂ ਪਤਾ ... ਤੁਹਾਨੂੰ ਤਾਂ ਇਹ ਦੇਖਣੀ ਹੀ ਨਹੀਂ ਚਾਹੀਦੀ ਬਾਈ ਜੀ....


ਰਹੀ "ਪਾਠਕਾਂ ਨੂੰ ਕੁਝ ਆਉਂਦਾ ਈ ਨਹੀਂ" ਵਾਲੀ ਸੋਚ ਦੀ ਗੱਲ, ਨਾਨ-ਪੰਜਾਬੀ ਖੇਤਰਾਂ ਵਿਚ ਰਹਿਣ ਕਰਕੇ ਮੈਂ ਪੰਜਾਬੀ ਦੇ ਆਪਣੇ ਗਿਆਨ ਨੂੰ ਇਸ ਪੱਧਰ ਦਾ ਨਹੀਂ ਸਮਝਦਾ | ਪਰ ਮਾਂ-ਬੋਲੀ ਨਾਲ ਪਿਆਰ ਦੀ ਖਿੱਚ ਤਾਂ ਸੁਭਾਵਕ ਬਣੀ ਹੀ ਰਹਿੰਦੀ ਹੈ | ਇਸ ਕਰਕੇ ਥੋੜ੍ਹਾ ਬਹੁਤ ਲਿਖਣ ਦਾ ਜਤਨ ਕਰਦੇ ਰਹਿੰਦੇ ਹਾਂ |


ਤੁਹਾਡਾ ਇੱਦਾਂ ਕਦੇ ਕਦੇ ਗੇੜਾ ਲਗਦਾ ਰਹੇਗਾ, ਤੇ ਚੰਗਾ ਵੀ ਲੱਗੇਗਾ ਨਾਲੇ ਕੁਝ ਸੇਧ ਵੀ ਮਿਲੇਗੀ |

23 Dec 2013

Showing page 1 of 2 << Prev     1  2  Next >>   Last >> 
Reply