|
 |
 |
 |
|
|
Home > Communities > Punjabi Poetry > Forum > messages |
|
|
|
|
|
ਤਿੜਕੇ ਸ਼ੀਸ਼ੇ |
ਜੋ ਮੰਗਿਆ ਉਹ ਸ਼ੁੱਖ ਨਹੀਂ ਹੋਣਾ, ਵੇ ਜੋ ਤੈਂ ਦਿਤਾ ਦੁੱਖ ਨਹੀਂ ਹੋਣਾ ਜੋ ਤੱਕਿਆ ਸੱਭ ਸੱਚ ਨਹੀਂ ਹੋਣਾ, ਵਕਤ ਦੀ ਨਜ਼ਰੇ ਵੱਸ ਨਹੀ ਹੋਣਾ, ਭੁੱਖਿਆਂ ਨਹੀਂ ਸੁੱਖਾਂ ਈਮਾਨ ਬਦਲੇ ਨੇ। ਭੁੱਲ ਕੇ ਕਦਰਾਂ ਇਨਸਾਨ ਬਦਲੇ ਨੇ।
ਦੋ ਬੂੰਦਾਂ ਮੇਰਾ ਅਹਿਸਾਸ ਸਿਆਹੀ, ਤੂੰ ਕੋਰੇ ਕਾਗ਼ਜ਼ ਝਰੀਟ ਜੋ ਪਾਈ, ਮੁੱਕੀ ਪਿਆਸ ਵੇਖ ਖਾਲੀ ਸੁਰਾਹੀ, ਮੈਂ ਚੰਗੀ ਜਾਂ ਮੰਦੀ ਪਰ ਤੂੰ ਸਲਾਹੀ ਖਸਮ ਬਿਨਾ ਅਹਿਸਾਸ ਬਦਲੇ ਨੇ। ਭੁੱਲ ਕੇ ਕਦਰਾਂ ਇਨਸਾਨ ਬਦਲੇ ਨੇ। ਵੇ ਕਿਉਂ ਭਾਵੈ ਮੈਂ ਸਿੰਗਾਰ ਜੋ ਕੀਤਾ, ਸੁੰਨਾ ਹਿਰਦਾ ਜਾਂ ਦੂਰ ਯਾਰ ਕੀਤਾ,, ਮੈਂ ਢੂੰਡ ਥੱਕੀ ਇਜ਼ਹਾਰ ਨਾ ਕੀਤਾ, ਰੂਹ ਕਦੇਸਣ ਜਿਸਮ ਛਾਰ ਕੀਤਾ, ਤਿੜਕੇ ਸ਼ੀਸ਼ੇ ਵਿੱਚ ਨੁਹਾਰ ਬਦਲੇ ਨੇ। ਭੁੱਲ ਕੇ ਕਦਰਾਂ ਇਨਸਾਨ ਬਦਲੇ ਨੇ।
ਮੇਰਾ ਹਰ ਅਹਿਸਾਸ ਹੈ ਜ਼ਿੰਦਗੀ, ਖੁਦ ਤੇਰੇ ਤੇ ਵਿਸ਼ਵਾਸ਼ ਹੈ ਜ਼ਿੰਦਗੀ, ਤਾਂਹੀ ਤਾਂ ਇਹ ਖਾਸ ਹੈ ਜ਼ਿੰਦਗੀ, ਅੰਤਰ ਮਨ ਹੁਲਾਸ ਹੈ ਜ਼ਿੰਦਗੀ, ਵੇ ਪਾ ਤੈਨੂੰ ਵਿਵਹਾਰ ਬਦਲੇ ਨੇ। ਭੁੱਲ ਕੇ ਕਦਰਾਂ ਇਨਸਾਨ ਬਦਲੇ ਨੇ।
|
|
26 Mar 2015
|
|
|
|
ਗੁਰਮੀਤ ਬਾਈ ਜੀ,
ਬਹੁਤ ਵਧੀਆ ਕਿਰਤ ਸਾਂਝੀ ਕੀਤੀ ਹੈ - ਸ਼ੁਕਰੀਆ | ਸਾਰੀ ਰਚਨਾ ਸੁੰਦਰ ਹੈ ਪਰ ਮੇਰੇ ਲਈ ਅੰਤ ਜ਼ੋਰਦਾਰ ਹੈ |
ਮੇਰਾ ਹਰ ਅਹਿਸਾਸ ਹੈ ਜ਼ਿੰਦਗੀ,
ਖੁਦ ਤੇਰੇ ਤੇ ਵਿਸ਼ਵਾਸ਼ ਹੈ ਜ਼ਿੰਦਗੀ,
ਤਾਂਹੀ ਤਾਂ ਇਹ ਖਾਸ ਹੈ ਜ਼ਿੰਦਗੀ,
ਅੰਤਰ ਮਨ ਹੁਲਾਸ ਹੈ ਜ਼ਿੰਦਗੀ,
ਵੇ ਪਾ ਤੈਨੂੰ ਵਿਵਹਾਰ ਬਦਲੇ ਨੇ।
ਭੁੱਲ ਕੇ ਕਦਰਾਂ ਇਨਸਾਨ ਬਦਲੇ ਨੇ।
ਗੁਰਮੀਤ ਬਾਈ ਜੀ,
ਬਹੁਤ ਵਧੀਆ ਕਿਰਤ ਸਾਂਝੀ ਕੀਤੀ ਹੈ - ਸ਼ੁਕਰੀਆ | ਸਾਰੀ ਰਚਨਾ ਸੁੰਦਰ ਹੈ ਪਰ ਮੇਰੇ ਲਈ ਅੰਤ ਜ਼ੋਰਦਾਰ ਹੈ |
ਮੇਰਾ ਹਰ ਅਹਿਸਾਸ ਹੈ ਜ਼ਿੰਦਗੀ,
ਖੁਦ ਤੇਰੇ ਤੇ ਵਿਸ਼ਵਾਸ਼ ਹੈ ਜ਼ਿੰਦਗੀ,
ਤਾਂਹੀ ਤਾਂ ਇਹ ਖਾਸ ਹੈ ਜ਼ਿੰਦਗੀ,
ਅੰਤਰ ਮਨ ਹੁਲਾਸ ਹੈ ਜ਼ਿੰਦਗੀ,
ਵੇ ਪਾ ਤੈਨੂੰ ਵਿਵਹਾਰ ਬਦਲੇ ਨੇ।
ਭੁੱਲ ਕੇ ਕਦਰਾਂ ਇਨਸਾਨ ਬਦਲੇ ਨੇ।
|
|
26 Mar 2015
|
|
|
|
|
|
|
|
|
|
|
|
|
|
|
|
 |
 |
 |
|
|
|