|
ਤਮੰਨਾ |
ਬੜੀ ਤਮੰਨਾ ਪਾਣੀ ਹੋ ਜਾਵਾਂ,ਕਦੇ ਕਿਸੇ ਦੀ ਪਿਆਸ ਬੁਝਾਵਾਂ। ਸੁੱਖ ਹੰਢਾਵੇਂ ਰੂਹ ਪੇਕੇ ਸੁਹਰੀਂ,ਐਸੀ ਉਸ ਸੰਗ ਪ੍ਰੀਤ ਲਗਾਵਾਂ।
ਜਾਂ ਵੱਸਾਂ ਘਰ ਆਪਣੇ,ਪ੍ਰੀਤ ਖਸਮ ਹਿਰਦੇ ਰਹਿਮਤ ਪਾ ਕੇ, ਮਾਰੂਥਲਾਂ ਵਿਚ ਬੂਟਾ ਬਣਕੇ,ਬਰੇਤੇ ਦੀ ਮੈਂ ਪੈੜ ਬਣ ਜਾਵਾਂ।
ਮੈਂ ਭੁੱਲੀ ਮੈਂ ਭੱਟਕੀ ਸ਼ਾਂਈਆਂ, ਹੁਣ ਹਰ ਮਾਰਗ ਹੱਥ ਤੇਰੇ, ਵੇਖ ਕੇ ਭੁੱਲੇ ਭੱਟਕੇ ਪਾਂਧੀ,ਤੇਰੀ ਪ੍ਰੀਤ ਤੋਂ ਲੈਣ ਸਿਰਨਾਵਾਂ।
ਨਾ ਰੱਤ ਨਾ ਪ੍ਰਾਣ ਵੱਸ ਮੇਰੇ,ਵੇ ਬਿਰਹਾ ਅੱਖੀਓਂ ਨੀਰ ਵਹੇ, ਅੱਖੀਓਂ ਡਿੱਗੀ ਅੱਥਰ ਧਰਤ ਤੇ,ਬਣ ਸਾਗਰ ਹੇਠ ਵਹਿ ਜਾਵਾਂ।
ਬਣ ਹਵਾ ਝੁੱਲਾਵਾਂ ਪੱਖਾ, ਰਾਤ ਰਾਤ ਭਰ ਨੀਂਦ ਨਾ ਆਵੇ, ਚੰਨ ਚਾਨਣੀ ਤੇਰਾ ਮੁੱਖ ਧੋਵੇ,ਮੈਂ ਇਸ਼ਕ ਦੀ ਬਾਤ ਸੁਣਾਵਾਂਂ।
|
|
24 Jan 2013
|