Punjabi Poetry
 View Forum
 Create New Topic
  Home > Communities > Punjabi Poetry > Forum > messages
JattSutra Sutra
JattSutra
Posts: 26
Gender: Male
Joined: 19/Feb/2010
Location: San Francisco
View All Topics by JattSutra
View All Posts by JattSutra
 
To Shiv - ਸ਼ਿਵ ਨੂੰ

ਸ਼ਿਵ ਨੂੰ 

 

ਜਿਉਂਦੇ ਨੂੰ ਜਿੰਨਾਂ ਨਾ ਪੁਛਿਆ ਮਰੇ ਬਾਦ ਬੁੱਤ ਬਣਾਂਦੇ।

ਤੇਰੀ ਸਮਾਧੀ ਤੇ ਤੇਰੇ ਦੁਸ਼ਮਣ ਵੀ ਸ਼ਰਧਾਂਜਲੀ ਫ਼ੁੱਲ ਚੜਾਂਦੇ।

 

ਵਿਕ ਗਿਆ ਜਿਸ ਜਹਾਨ ਵਿੱਚ ਤੇਰਾ ਸਾਰਾ ਘਰ-ਬਾਰ,

ਜੀਹਦੇ ਕਾਰਨ ਤੈਨੂੰ ਜਿੰਦਗੀ ਤੇ ਰਿਹਾ ਨਾ ਕੋਈ ਇਤਬਾਰ,

ਉਸ ਜਹਾਨ ਦੇ ਲੋਕ ਤੇਰੀਆਂ ਗਜਲਾਂ ਮਹਿਫਲਾਂ ਵਿੱਚ ਗਾਂਦੇ।

 

ਤੇਰੇ ਇਸ਼ਕ ਦਾ ਜਿੰਨ੍ਹਾਂ ਵੈਰੀਆਂ ਨੇ ਬਹੁਤ ਮਜਾਕ ਉਡਾਇਆ,

ਤੇਰੇ ਡੁੱਬ ਮਰਨ ਲਈ ਜਿੰਨਾਂ ਗਮਾਂ ਦਾ ਸਮੁੰਦਰ ਪਟਵਾਇਆ,

ਉਹ ਤੇਰੀਆਂ ਖਾਲੀ ਬੋਤਲਾਂ ਨੂੰ ਆਪਣੇ ਤੀਰਥਾਂ ਤੇ ਸਜਾਂਦੇ।

 

ਯਕੀਨ ਕਰੀ ਸੱਚੇ ਦੋਸਤਾ ਮੈਂ ਤੇਰੇ ਰਾਹਾਂ ਤੇ ਚਲਦਾ ਰਹਾਂਗਾ,

ਤੋਰੀ ਸੀ ਜਿਹੜੀ ਲੜੀ ਤੂੰ ਗੀਤਾਂ ਨਾਲ ਭਰਦਾ ਰਹਾਂਗਾ,

ਸੂਲੀ ਟੰਗ ਦੇਣ ਮੈਨੂੰ ਵੀ ਜੋ ਤੇਰੇ ਕਾਤਿਲ ਅਖਵਾਂਦੇ।

 

Kaka Gill di likhi kavita

25 Apr 2010

Reply