Punjabi Poetry
 View Forum
 Create New Topic
  Home > Communities > Punjabi Poetry > Forum > messages
MAAN BOPARAI
MAAN
Posts: 9
Gender: Male
Joined: 20/Dec/2013
Location: Tarn-Taran
View All Topics by MAAN
View All Posts by MAAN
 
ਕਲਾਮ ਨੂੰ

 

ਬਹੁਤ ਸੁਖਾਲਾ ਹੈਂ ਤੂੰ, ਐ ਕਲਾਮ
ਜੇ ਤੈਨੂੰ ਲਿਖਣਾ ਪੈ ਜਾਵੇ ਸਭ ਲਈ,
ਬਹੁਤ ਸੁਖਾਲਾ ਹੈ ਤੂੰ, ਸਾਂਝਾ ਜਿਹਾ
ਜੇ ਤੈਨੂੰ ਕੋਈ ਇਨਸਾਨ ਲਿਖੇ;
ਪਰ ਮੈ ਇਨਸਾਨ ਨਹੀਂ
ਨਾ ਮੈਂ ਰਹਿੰਦਾ ਹਾਂ ਇਨਸਾਨਾਂ ਵਿੱਚ,
ਨਾ ਮੇਰਾ ਪਰਿਵਾਰ,
ਨਾ ਮੇਰੇ ਮਿੱਤਰ
ਓਹ ਵੀ ਇਨਸਾਨ ਨਹੀਂ;
ਇਨਸਾਨ ਕੀ ਹੁੰਦਾ ਹੈ, ਐ ਕਲਾਮ?
ਕੀ ਇਹ ਸਿਰਫ ਉਦੋਂ ਬਣਦਾ ਹੈ ਜਦੋਂ ਤੈਨੂੰ ਲਿਖਣਾ ਪਵੇ;
ਐ ਝੂਠੇ ਕਲਾਮ
ਤੇਰਾ ਕੋਈ ਧਰਮ ਕਿਉਂ ਨਹੀਂ?
ਤੇਰਾ ਆਲਾ-ਦੁਆਲਾ, ਤੇਰੇ ਸ਼ਕੇ ਸੰਬੰਧੀ ਤੇ ਤੈਨੂੰ ਰਚਣ ਵਾਲੇ
ਸਭ ਤਾਂ ਪੂਜਦੇ ਹਨ ਬੁੱਤਾਂ ਨੂੰ,
ਝੁੱਕਦੇ ਹਨ ਹੱਥ ਖੋਲ੍ਹ ਕੇ,
ਸਿਰ ਢਕਦੇ ਹਨ;
ਫਿਰ ਤੈਨੂੰ ਕਿਉਂ ਲਿਖਦੇ ਹਨ ਪਲ੍ਹ ਦੋ ਪਲ੍ਹ ਲਈ ਐ ਇਨਸਾਨੀ ਕਲਾਮ;

24 Dec 2013

Reply