ਜੋ ਕਦੇ ਪੰਜ਼ਾਬ ਦੀ ਸਨ ਸ਼ਾਨ ਅਖਵਾਉਦੇ,
ਉਹ ਗੱਭਰੂ ਅੱਜ ਨਸ਼ਿਆ ਦੇ ਗੁਲਾਮ ਬਣ ਗਏ।
ਕੋਹਿਨੂਰ ਵਰਗੀ ਸੀ ਕਦੇ ਚਮਕ ਜਿੰਨਾ ਵਿੱਚ,
ਉਹ ਕੱਚ ਦੇ ਟੁਕੜਿਆ ਦੇ ਸਮਾਨ ਬਣ ਗਏ।
ਹੱਥੀ ਕੰਮ ਕਰਨਾ ਉਝ ਹੀ ਵਿਸਾਰ ਗਏ,
ਲੁੱਟਾ ਖੋਹਾ ਐਨਾ ਦੇ ਹੁਣ ਕੰਮ ਕਾਰ ਬਣ ਗਏ।
ਕੀ ਮਾ ਬਾਪ ਦੀ ਇੱਜਤ ਕੌਣ ਭੈਣ ਭਰਾ,
ਸੀਸੀਆ ਪਿਲਾਉਣ ਵਾਲੇ ਹੁਣ ਮਾਈ ਬਾਪ ਬਣ ਗਏ।
ਭੁੱਲ ਗਏ ਨੇ ਆਪਣੇ ਅਮੀਰ ਵਿਰਸੇ ਨੂੰ,
ਲੱਚਰਪੁਣੇ ਦੀ ਭੈੜੀ ਇਹ ਮਾਰ ਬਣ ਗਏ।
ਭਗਤ ਸਿੰਘ, ਸਰਾਭੇ ਦੀਆ ਰਾਹਾ ਨੂੰ ਛੱਡ ਗਏ,
ਘਟੀਆ ਸਿੰਗਰ ਹੁਣ ਰੋਲ ਮਾਡਲ ਤੇ ਸਟਾਰ ਬਣ ਗਏ।
ਆਪਣੀ ਗੈਰਤ ਤੇ ਅਣਖਾਂ ਨੂੰ ਭੁੱਲ ਗਏ,
ਚੰਗੇ ਭਲੇ ਜਿਉਦੀ ਇੱਕ ਲਾਸ਼ ਬਣ ਗਏ।
ਉਹ ਹੋਰ ਹੀ ਸਨ ਜੋ ਇੱਜਤਾ ਲਈ ਜ਼ਾਨ ਵਾਰਦੇ,
ਇਹ ਕੁੜੀਆ ਪਿੱਛੇ ਵੈਲੀ ਬਦਮਾਸ਼ ਬਣ ਗਏ।
ਡਰ ਡਰ ਕੇ ਕੁੜੀਆ ਹੁਣ ਜਿਉਣ ਲਗੀਆ,
ਹਰ ਮੌੜ ਗਲੀ ਆਸਕਾਂ ਦੇ ਅੱਡੇ ਭਰਮਾਰ ਬਣ ਗਏ।
ਘਰੋ ਕਿਤੇ ਜਾਣਾ ਤਾ ਹੁਣ ਗੱਲ ਦੂਰ ਦੀ,
ਕੰਧਾ ਦਰਵਾਜੇ ਖੇਤ ਨੂੰ ਖਾਣ ਵਾਲੀ ਵਾੜ ਬਣ ਗਏ।
ਰੱਬਾ ਮੈਹਰ ਕਰੀ ਇੰਨਾ ਭਟਕੇ ਨੌਜਵਾਨਾਂ ਤੇ,
ਇਹ ਤਾਂ ਤੇਰੀ ਮਹਿਰ ਦੇ ਮੁਹਤਾਜ਼ ਬਣ ਗਏ।
ਬੇਮਾਇਨੇ ਹੋ ਜਾਣ 'ਰਣਜ਼ੀਤ' ਦੇ ਲਿਖੇ ਸ਼ਬਦ ਸਾਰੇ,
ਪਤਾ ਲੱਗੇ ਜੱਦੋ ਫਿਰ ਤੌ ਇਹ ਸਿਰ ਦੇ ਤਾਜ ਬਣ ਗਏ।