|
ਸੱਸੇ ਨੀ ਬਾਰਾ ਤਾਲੀਏ |
ਡੋਰ ਭੋਰ ਹੋਇਆ ਮਾਹੀਆ ਦੇਖੇ, ਤੂੰ ਕਿਹੜੀ ਲੁਤੀ ਲਾਈ | ਸੱਸੇ ਨੀ ਬਾਰਾ ਤਾਲੀਏ, ਮੈਂ ਤੇਰਾਂ ਤਾਲੀ ਆਈ |
ਦੱਬੇ ਪੈਰ ਤੂੰ ਲੈਂਦੀ ਬਿੜਕਾਂ, ਫੱਫੇ ਕੁਟ ਤੇਰੀ ਬੋਲੀ, ਖੁਸ਼ ਹੁੰਦੀ ਪਵਾ ਕੇ ਝਿੜਕਾਂ, ਲੋਕੀ ਕਹਿੰਦੇ ਤੈਨੂੰ ਭੋਲੀ, ਲਾਕੇ ਕਰਦੀ ਸਦਾ ਤੂੰ ਗੱਲਾਂ, ਗੱਲ ਹੁੰਦੀ ਨਾ ਕਾਈ...
ਮਿਠੀ ਛੁਰੀ ਜਿਹੀ ਤੇਰੀ ਬੋਲੀ, ਹਰ ਗੱਲ ਤੇ ਕਰੇ ਉਸਤਾਦੀ, ਆ ਕੇ ਬਹਿੰਦਾ ਮਾਹੀ ਤੇਰੀ ਝੋਲੀ, ਫੇਰ ਬਣ ਜਾਂਦੀ ਮੇਰੇ ਭਾ ਦੀ, ਨਾਲੇ ਤੂੰ ਕਰਦੀ ਹਟਜਾ ਹਟਜਾ, ਨੀ ਨਾਲੇ ਮਾਰ ਪੁਆਈ....
ਜਦ ਜਾਂਦੀ ਮੈਂ ਮਾਹੀਏ ਸੰਗ, ਤੈਨੂੰ ਮੂਲ ਨਾ ਭਾਉਦੀ, ਮੁੜਿਆਂ ਤੋ ਕਰਵਾਉਦੀ ਜੰਗ, ਘੱੜ ਘੱੜ ਟੋਟਕੇ ਸੁਣਾਉਦੀ, ਮਾਹੀ ਮੇਰਾ ਬਣਿਆ ਲਾਈਲੱਗ, ਕਹਿੰਦੀ ਸੀ ਮੇਰੀ ਤਾਈ.....
ਕੋੜੀ ਘੁੱਟ ਮੈਂ ਹਮੇਸ਼ਾ ਭੱਰਦੀ, ਕਦੇ ਗੱਲਾਂ ਤੇ ਕੰਨ ਨਾ ਧੱਰਦੀ, ਗੁਲਾਮੀ ਮੈਂ ਮਾਹੀਏ ਦੀ ਕਰਦੀ, ਮੈਨੂੰ ਲੋੜ ਹੈ ਮੇਰੇ ਵਰ ਦੀ, ‘ਜਸਬੀਰ ਸੋਹਲ’ ਜਿਹਾ ਦਿਤਾ ਮਾਹੀ, ਤੂੰ ਹੈ ਉਸਦੀ ਮਾਈ..... ਜਸਬੀਰ ਸਿੰਘ ਸੋਹਲ 26.1.2010
|
|
26 Jan 2010
|