|
 |
 |
 |
|
|
Home > Communities > Punjabi Poetry > Forum > messages |
|
|
|
|
|
|
ਖ਼ਲੀਲ ਜਿਬਰਾਨ |
7 ਚਿਤਾਵਨੀਆਂ
ਮੈ ਆਪਣੀ ਆਤਮਾ ਨੂੰ 7 ਵਾਰ ਚਿਤਾਵਨੀ ਦਿਤੀ |
1)ਜਦ,ਗਰੀਬਾਂ ਦੀ ਲੁੱਟ- ਖੁਸੱਟ ਕਰਕੇ ਮੈਂ ਆਪਣੇ ਆਪ ਨੂੰ ਅਮੀਰ ਬਣਾਉਣ ਦਾ ਉਪਰਾਲਾ ਕੀਤਾ |
2)ਜਦ,ਮੈਂ ਲੰਗ ਮਾਰਨ ਵਾਲੇ ਦੀ ਨਕਲ ਲੂਲਿਆ ਸਾਹਮਣੇ ਕੀਤੀ |
3)ਜਦ,ਮੇਰੀ ਮਰਜ਼ੀ ਪੁਛੀ ਗਈ, ਮੈਂ ਔਖਾ ਰਾਹ ਛੱਡ ਕੇ ਸੌਖਾ ਚੁਣਿਆ |
4)ਜਦ,ਮੈਂ ਗਲਤੀ ਕਰਕੇ ਦੂਜਿਆ ਦੀਆਂ ਗਲਤੀਆਂ ਬਾਰੇ ਸੌਚ ਕੇ ਆਪਣੇ ਆਪ ਨੂੰ ਤਸਲੀ ਦਿਤੀ |
5)ਜਦ,ਮੈਂ ਡਰ ਕਰਕੇ ਨਿਮਰ ਸਾਂ ਅਤੇ ਧੀਰਜ ਵੇਲੇ ਮਜਬੂਤ ਹੌਣ ਦਾ ਦਾਅਵਾ ਕੀਤਾ |
6)ਜਦ,ਮੈਂ ਜ਼ਿਦਗੀ ਦੇ ਚਿਕੜ ਤੌਂ ਬਚਣ ਲਈ ਆਪਣੇ ਕਪੜੇ ਉਤਾਂਹ ਚੁੱਕ ਲਏ |
7)ਜਦ,ਮੈਂ ਖ਼ਦਾ ਦੇ ਸਾਹਮਣੇ ਪੂਜਾ ਲਈ ਅਤੇ ਭਜਨ ਗਾਉਣ ਨੂੰ ਪੰਨ ਦਾ ਕੰਮ ਜਾਣਿਆ |
|
|
17 Jul 2009
|
|
|
|
|
|
|
|
|
ਵਿਆਹੁਤਾ ਜੀਵਨ |
ਤੁਸੀ ਦੋਵੇ ਇਕੋ ਸਮੇਂ ਜਨਮੇ ਤੇ ਹਮੇਸ਼ਾ ਨਾਲੋ ਨਾਲ ਇਕ ਮਿਕ ਰਹੋਗੇ| ਜਿਸ ਸਮੇਂ ਮੋਤ ਦੇ ਉੱਜਲ ਚਿੱਟੇ ਖੰਭ ਤੁਹਾਨੂੰ ਨਿਖੇੜ ਵੀ ਦੇਣ ,ਫਿਰ ਵੀ ਤੁਸੀ ਇਕੱਠੇ ਹੀ ਰਹੋਗੇ|
ਤੁਸੀ ਸਦਾ ਸਦਾ ਲਈ ਸ਼ਾਤ ਰੱਬੀ ਯਾਦ ਵਿੱਚ ਵੀ ਇਕ ਦੂਜੇ ਦੇ ਅੰਗ ਸੰਗ ਰਹੋਗ| ਪਰ ਤੁਸੀ ਆਪਣੇ ਦਰਮਿਆਨ ਕੁਝ ਵਿਰਲ ਜ਼ਰੂਰ ਰੱਖਣਾ ਤਾਂਕਿ ਬਹਿਸ਼ਤੀ ਹਵਾਵਾਂ ਆਪਣੀ ਨਿृਤਕਾਰੀ ਕਰਦੀਆਂ ਰਹਿਨ|
ਇਕ ਦੂਜੇ ਨਾਲ ਪਿਆਰ ਕਰੋ ਪਰ ਪਿਆਰ ਨੂੰ ਬੰਧਨ ਨਾ ਬਣਨ ਦਿਉ, ਸਗੋਂ ਆਪਣੀਆਂ ਰੂਹਾਂ ਨੂੰ ਦੋ ਕੰਡਿਆਂ ਦੇ ਦਰਮਿਆਨ ਲਹਿਰਾਉਂਦੇ ਦਰਿਆ ਵਾਂਙ ਵਹਿਣ ਦਿਉ|
ਇਕ ਦੂਜੇ ਦਾ ਪਿਆਲਾ ਜ਼ਰੂਰ ਭਰੋ , ਪਰ ਇਕੇ ਪਿਆਲੇ ਵਿਚ ਨਾ ਪੀਓ|
ਇਕ ਦੂਜੇ ਨਾਲ ਭੋਜਣ ਵੰਡ ਲਓ , ਪਰ ਇੱਕੇ ਰੋਟੀ ਨੂੰ ਦੋਵੇਂ ਬੁਰਕ ਨਾ ਮਾਰੋ|
ਖ਼ੁਸ਼ੀਆਂ ਵਿਚ ਮਸਤ ਹੋ ਇਕੱਠੇ ਮਿਲ ਕੇ ਨੱਚੋ ਗਾਓ , ਪਰ ਵਿਲੱਖਣਤਾ ਜ਼ਰੂਰ ਬਰਕਰਾਰ ਰੱਖੋ ਜਿਵੇ ਕਿ ਸਿਤਾਰ ਦੇ ਤਾਰ ਇਕੱਠੇ ਗੂੰਜਦੇ ਹੋਏ ਵੀ ਅੱਲਗ ਅੱਲਗ ਰਹਿੰਦੇ ਹਨ|
ਇਲ ਦੂਜੇ ਨੂੰ ਦਿਲ ਦਿਓ , ਲੇਕਿਨ ਦਿਲ ਨੂੰ ਹਵਾਲੇ ਨਾ ਕਰੋ , ਕਿਉਕਿ ਜ਼ਿੰਦਗੀ ਦੀ ਵਿਸ਼ਾਲ ਬੁੱਕਲ ਵਿਚ ਹੀ ਤੁਹਾਡਾ ਦਿਲ ਸਮਾ ਸਕਦਾ ਹੈ|
ਇਕ ਦੂਜੇ ਨਾਲ ਖੜੇ੍ ਹੋਵੋ ਪਰ ਬਹੁਤ ਨੇੜੇ ਨਹੀਂ , ਕਿਉਂਕਿ ਹਰ ਇਮਾਰਤ ਦੇ ਥਮਲੇ ਦੂਰ ਦੂਰ ਹੀ ਹੁੰਦੇ ਹਨ|
ਬੋਹੜ ਅਤੇ ਸਰੂ ਇਕ ਦੂਜੇ ਦੀ ਛਾਇਆ ਹੇਠ ਪ੍ਰਫ਼ੁਲਤ ਨਹੀਂ ਹੋ ਸਕਦੇ |
|
|
21 Jul 2009
|
|
|
|
|
|
Lagda tusi continue karonge..... :)
book khareedi khaleel zibran di ?
|
|
26 Mar 2011
|
|
|
|
|
|
|
|
|
|
 |
 |
 |
|
|
|