Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
A voice against Social Evils
View Forum
Create New Topic
ਯਾਦਾਂ
Home
>
Communities
>
A voice against Social Evils
>
Forum
> messages
RPS Gill
Posts:
72
Gender:
Male
Joined:
16/Jul/2009
Location:
Dhanaula/Barnala
View All Topics by RPS Gill
View All Posts by RPS Gill
ਯਾਦਾਂ
ਯਾਦ ਆਉਂਦੇ ਹਨ
ਬਚਪਨ ਦੇ ਉਹ ਦਿਨ
ਜਦੋਂ ਸਵਾਲ ਘੇਰੀ ਰਖਦੇ ਸਨ ਮੈਨੂੰ
ਜਿਵੇਂ ਕਿਸੇ ਰਾਹੀ ਨੂੰ
ਛੇੜੀਆਂ ਹੋਈਆਂ ਡੂੰਮਣੇ ਦੀਆਂ ਮੱਖੀਆਂ
ਯਾਦ ਆਉਂਦੇ ਹਨ ਉਹ ਦਿਨ
ਜਦੋਂ ਚਾਹ ਪੀਣ ਬੈਠੇ
ਦਿਹਾੜੀਆਂ ਦੀਆਂ ਕਹੀਆਂ
ਚੋਰੀ ਚੋਰੀ ਚੁੱਕ ਕੇ ਵੇਖਦਾ ਰਹਿੰਦਾ ਸੀ
ਹੈਰਾਨ ਹੁੰਦਾ ਸੀ
ਕਿਵੇਂ ਆਸਾਨੀ ਨਾਲ਼ ਉਹ ਘੰਟਿਆਂ ਬੱਧੀ
ਇਹਨਾਂ ਨੂੰ ਉੱਪਰ-ਹੇਠਾਂ ਕਰਦੇ ਰਹਿੰਦੇ ਹਨ
ਸਮਝ ਨਹੀਂ ਆਉਂਦਾ ਸੀ
ਕਿ ਕਿਉਂ ਪੀਂਦਾ ਹੈ ਵੀਰ ਸਿਉਂ
ਘੋਲ ਕੇ ਭੁੱਕੀ ਚਾਹ ਵਿੱਚ
ਫਿਰ ਦੇਖਦਾ ਸੀ
ਉਹਨਾਂ ਦੇ ਰੇਤ ਨਾਲ਼ ਮਾਂਜ ਕੇ ਰੱਖੇ
ਵੱਡੇ-ਵੱਡੇ ਕੌਲੇ
ਤੇ ਲੱਭਦਾ ਸੀ ਫ਼ਰਕ
ਆਪਣੇ ਘਰ ਦੇ ਭਾਂਡਿਆਂ ਤੇ ਉਹਨਾਂ ਕੌਲਿਆਂ ਵਿੱਚ
ਯਾਦ ਆਉਂਦੇ ਹਨ
ਨਵਜਾਤ ਬੱਚਿਆਂ ਨੂੰ ਗੋਦੀ ਲੈ ਕੇ
ਸਿਟੀਆਂ ਦੇ ਪਚਾਸਿਆਂ ਤੇ ਤੁਰੇ ਫਿਰਦੇ
ਧੁੱਪ ਨਾਲ਼ ਕਾਲ਼ੇ ਹੋਏ ਚੇਹਰਿਆਂ ਵਾਲ਼ੇ ਬੱਚੇ
ਬੱਸ ਕਪਾਹ ਦੀ ਕੁਛ ਬਚੀ-ਖੁਚੀ ਰਹਿੰਦ-ਖੂੰਹਦ ਲਈ
ਯਾਦ ਆਉਂਦੇ ਹਨ
ਲੋਕਾਂ ਦੀਆਂ ਜੁੱਤੀਆਂ ਦੇ ਢੇਰ ਵਿੱਚ
ਅੱਡੇ ਹੋਏ ਹੱਥ
ਦੋ ਕਿਣਕੇ ਕੜਾਹ ਲਈ
ਜਿਹਨਾਂ ਦੇ ਪਿੱਛੇ ਵਾਲੀ ਕੰਧ ਤੇ ਲਿਖਿਆ ਹੁੰਦਾ ਸੀ
'ਮਾਨਸ ਕੀ ਜਾਤ ਸਭੈ ਇਕੋ ਪਹਿਚਾਨਬੋ!'
ਯਾਦ ਆਉਂਦੇ ਹਨ
ਵਿਆਂਦੜ ਜੋੜੇ ਦੀ ਕਾਰ ਤੋਂ ਵਾਰੇ ਹੋਏ
ਚੰਦ ਸਿੱਕੇ ਇਕੱਠੇ ਕਰਨ ਲਈ
ਸ਼ਰਾਬ ਨਾਲ ਪਲ਼ੇ ਹੋਏ ਢਿੱਡਾਂ ਦੇ ਪੈਰਾਂ ਚ
ਮਿੱਦੇ ਜਾਂਦੇ ਬਾਲ ਮਨ
ਯਾਦ ਆਉਂਦੇ ਹਨ
ਘਰੜ-ਬਰੜ ਦਾੜੀਆਂ ਵਾਲ਼ੇ
ਉਤਰੇ ਹੋਏ ਚੇਹਰੇ
ਘਰ-ਘਰ ਜਾਕੇ ਮੰਗਦੇ ਲੱਕੜ ਦੇ ਟੁਕੜੇ
ਆਪਣੇ ਕਿਸੇ ਸੰਬੰਧੀ ਦੀਆਂ
ਆਖਰੀ ਰਸਮਾਂ ਲਈ
ਯਾਦ ਆਉਂਦੇ ਹਨ
ਦੁਨੀਆਂ ਭਰ ਦੇ ਕੱਪੜਿਆਂ ਲਈ
ਕਪਾਹ ਚੁਗਣ ਵਾਲ਼ੇ ਹੱਥ
ਮੰਗਦੇ ਆਪਣੇ ਤਨਾਂ ਲਈ
ਉਤਾਰ ਦੇ ਛਿੱਲੜ
ਯਾਦ ਆਉਂਦਾ ਹੈ
ਜ਼ਿਦ ਕਰਨੀ ਡੈਡੀ ਨਾਲ਼
ਵਿਹੜੇ ਵਿੱਚ ਜਾਣ ਦੀ
ਤੇ ਜਾਂਦੇ ਹੋਏ ਪੁੱਛਣਾ ਡੈਡੀ ਤੋਂ ਢੇਰਾਂ ਸਵਾਲ
ਮਸਲਨ
ਕਿਉਂ ਇਹਨਾਂ ਦੇ ਘਰ ਅਲੱਗ ਹਨ
ਕਿਉਂ ਇਹ ਦਿਹਾੜੀ ਕਰਦੇ ਹਨ
ਕਿਉਂ ਨਹੀਂ ਉਹਨਾਂ ਕੋਲ਼ ਅਪਣੀ ਜ਼ਮੀਨ
ਕਿਉਂ ਗੱਲ ਗੱਲ ਤੇ ਇਹ ਜੋੜਦੇ ਨੇ ਹੱਥ
ਤੇ ਫਿਰ ਡੈਡੀ ਦਾ
ਕੋਈ ਜ਼ਮੀਨਾਂ ਵੰਡਣ ਬਾਰੇ ਗੱਲ ਕਰਨਾ
ਤੇ ਕਹਿਣਾ
ਕਿਸੇ ਮਾਰਕਸ ਨਾਂ ਦੇ ਅਰਥ-ਸ਼ਾਸਤਰੀ ਨੇ
ਸਮਝਾਇਆ ਹੈ ਸਾਰਾ ਕੁਝ ਚੰਗੀ ਤਰਾਂ
ਮੈਂ ਸੋਚਣ ਲੱਗ ਪੈਣਾ
ਇਹ ਅਰਥ-ਸ਼ਾਸਤਰੀ ਕੀ ਹੁੰਦਾ ਹੈ?
ਪੰਦਰਾਂ ਸਾਲਾਂ ਬਾਅਦ
ਪਤਾ ਲੱਗਿਆ ਕਿ ਡੈਡੀ ਗਲਤ ਸੀ
ਅਰਥ-ਸ਼ਾਸਤਰੀ ਤਾਂ
ਕਦੇ ਵਿੱਤ ਮੰਤਰੀ ਹੁੰਦਾ ਹੈ
ਕਦੇ ਪਰਧਾਨ ਮੰਤਰੀ ਹੁੰਦਾ ਹੈ
ਕਦੇ ਡਾਕੂਆਂ ਦਾ ਸਲਾਹਕਾਰ
ਜੋ ਦੱਸਦਾ ਡਾਕੇ ਮਾਰਨ ਦੇ
ਨਵੇਂ-ਨਵੇਂ ਤਰੀਕੇ ਤੇ ਖੇਤਰ
ਕਦੇ ਹੁੰਦਾ ਯੁਨੀਵਰਸਿਟੀ ਦਾ ਪਰੋਫੈਸਰ
ਜਿਸਨੂੰ ਮਿਲਦੀ ਹੈ ਮੋਟੀ ਤਨਖਾਹ
ਲੁੱਟ ਨੂੰ ਕਾਨੂੰਨੀ ਤੇ ਹੱਕੀ ਸਿੱਧ ਕਰਨ ਲਈ
ਤੇ ਕਦੇ ਕਦੇ ਹੁੰਦਾ ਹੈ
ਲੱਗਭਗ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਬਾਰੂ ਜਿਹਾ
ਜੋ ਲਾਉਂਦਾ ਰਹਿੰਦਾ ਬਰਸਾਤਾਂ 'ਚ
ਥਾਂ-ਥਾਂ ਤੋਂ ਚੋਂਦੇ
ਕਦੇ ਵੀ ਡਿੱਗ ਜਾਣ ਵਾਲ਼ੇ
ਆਪਣੇ ਢਾਰੇ ਨੂੰ ਥੰਮੀਆਂ...
*Amrit*
ਯਾਦ ਆਉਂਦੇ ਹਨ
ਬਚਪਨ ਦੇ ਉਹ ਦਿਨ
ਜਦੋਂ ਸਵਾਲ ਘੇਰੀ ਰਖਦੇ ਸਨ ਮੈਨੂੰ
ਜਿਵੇਂ ਕਿਸੇ ਰਾਹੀ ਨੂੰ
ਛੇੜੀਆਂ ਹੋਈਆਂ ਡੂੰਮਣੇ ਦੀਆਂ ਮੱਖੀਆਂ
ਯਾਦ ਆਉਂਦੇ ਹਨ ਉਹ ਦਿਨ
ਜਦੋਂ ਚਾਹ ਪੀਣ ਬੈਠੇ
ਦਿਹਾੜੀਆਂ ਦੀਆਂ ਕਹੀਆਂ
ਚੋਰੀ ਚੋਰੀ ਚੁੱਕ ਕੇ ਵੇਖਦਾ ਰਹਿੰਦਾ ਸੀ
ਹੈਰਾਨ ਹੁੰਦਾ ਸੀ
ਕਿਵੇਂ ਆਸਾਨੀ ਨਾਲ਼ ਉਹ ਘੰਟਿਆਂ ਬੱਧੀ
ਇਹਨਾਂ ਨੂੰ ਉੱਪਰ-ਹੇਠਾਂ ਕਰਦੇ ਰਹਿੰਦੇ ਹਨ
ਸਮਝ ਨਹੀਂ ਆਉਂਦਾ ਸੀ
ਕਿ ਕਿਉਂ ਪੀਂਦਾ ਹੈ ਵੀਰ ਸਿਉਂ
ਘੋਲ ਕੇ ਭੁੱਕੀ ਚਾਹ ਵਿੱਚ
ਫਿਰ ਦੇਖਦਾ ਸੀ
ਉਹਨਾਂ ਦੇ ਰੇਤ ਨਾਲ਼ ਮਾਂਜ ਕੇ ਰੱਖੇ
ਵੱਡੇ-ਵੱਡੇ ਕੌਲੇ
ਤੇ ਲੱਭਦਾ ਸੀ ਫ਼ਰਕ
ਆਪਣੇ ਘਰ ਦੇ ਭਾਂਡਿਆਂ ਤੇ ਉਹਨਾਂ ਕੌਲਿਆਂ ਵਿੱਚ
ਯਾਦ ਆਉਂਦੇ ਹਨ
ਨਵਜਾਤ ਬੱਚਿਆਂ ਨੂੰ ਗੋਦੀ ਲੈ ਕੇ
ਸਿਟੀਆਂ ਦੇ ਪਚਾਸਿਆਂ ਤੇ ਤੁਰੇ ਫਿਰਦੇ
ਧੁੱਪ ਨਾਲ਼ ਕਾਲ਼ੇ ਹੋਏ ਚੇਹਰਿਆਂ ਵਾਲ਼ੇ ਬੱਚੇ
ਬੱਸ ਕਪਾਹ ਦੀ ਕੁਛ ਬਚੀ-ਖੁਚੀ ਰਹਿੰਦ-ਖੂੰਹਦ ਲਈ
ਯਾਦ ਆਉਂਦੇ ਹਨ
ਲੋਕਾਂ ਦੀਆਂ ਜੁੱਤੀਆਂ ਦੇ ਢੇਰ ਵਿੱਚ
ਅੱਡੇ ਹੋਏ ਹੱਥ
ਦੋ ਕਿਣਕੇ ਕੜਾਹ ਲਈ
ਜਿਹਨਾਂ ਦੇ ਪਿੱਛੇ ਵਾਲੀ ਕੰਧ ਤੇ ਲਿਖਿਆ ਹੁੰਦਾ ਸੀ
'ਮਾਨਸ ਕੀ ਜਾਤ ਸਭੈ ਇਕੋ ਪਹਿਚਾਨਬੋ!'
ਯਾਦ ਆਉਂਦੇ ਹਨ
ਵਿਆਂਦੜ ਜੋੜੇ ਦੀ ਕਾਰ ਤੋਂ ਵਾਰੇ ਹੋਏ
ਚੰਦ ਸਿੱਕੇ ਇਕੱਠੇ ਕਰਨ ਲਈ
ਸ਼ਰਾਬ ਨਾਲ ਪਲ਼ੇ ਹੋਏ ਢਿੱਡਾਂ ਦੇ ਪੈਰਾਂ ਚ
ਮਿੱਦੇ ਜਾਂਦੇ ਬਾਲ ਮਨ
ਯਾਦ ਆਉਂਦੇ ਹਨ
ਘਰੜ-ਬਰੜ ਦਾੜੀਆਂ ਵਾਲ਼ੇ
ਉਤਰੇ ਹੋਏ ਚੇਹਰੇ
ਘਰ-ਘਰ ਜਾਕੇ ਮੰਗਦੇ ਲੱਕੜ ਦੇ ਟੁਕੜੇ
ਆਪਣੇ ਕਿਸੇ ਸੰਬੰਧੀ ਦੀਆਂ
ਆਖਰੀ ਰਸਮਾਂ ਲਈ
ਯਾਦ ਆਉਂਦੇ ਹਨ
ਦੁਨੀਆਂ ਭਰ ਦੇ ਕੱਪੜਿਆਂ ਲਈ
ਕਪਾਹ ਚੁਗਣ ਵਾਲ਼ੇ ਹੱਥ
ਮੰਗਦੇ ਆਪਣੇ ਤਨਾਂ ਲਈ
ਉਤਾਰ ਦੇ ਛਿੱਲੜ
ਯਾਦ ਆਉਂਦਾ ਹੈ
ਜ਼ਿਦ ਕਰਨੀ ਡੈਡੀ ਨਾਲ਼
ਵਿਹੜੇ ਵਿੱਚ ਜਾਣ ਦੀ
ਤੇ ਜਾਂਦੇ ਹੋਏ ਪੁੱਛਣਾ ਡੈਡੀ ਤੋਂ ਢੇਰਾਂ ਸਵਾਲ
ਮਸਲਨ
ਕਿਉਂ ਇਹਨਾਂ ਦੇ ਘਰ ਅਲੱਗ ਹਨ
ਕਿਉਂ ਇਹ ਦਿਹਾੜੀ ਕਰਦੇ ਹਨ
ਕਿਉਂ ਨਹੀਂ ਉਹਨਾਂ ਕੋਲ਼ ਅਪਣੀ ਜ਼ਮੀਨ
ਕਿਉਂ ਗੱਲ ਗੱਲ ਤੇ ਇਹ ਜੋੜਦੇ ਨੇ ਹੱਥ
ਤੇ ਫਿਰ ਡੈਡੀ ਦਾ
ਕੋਈ ਜ਼ਮੀਨਾਂ ਵੰਡਣ ਬਾਰੇ ਗੱਲ ਕਰਨਾ
ਤੇ ਕਹਿਣਾ
ਕਿਸੇ ਮਾਰਕਸ ਨਾਂ ਦੇ ਅਰਥ-ਸ਼ਾਸਤਰੀ ਨੇ
ਸਮਝਾਇਆ ਹੈ ਸਾਰਾ ਕੁਝ ਚੰਗੀ ਤਰਾਂ
ਮੈਂ ਸੋਚਣ ਲੱਗ ਪੈਣਾ
ਇਹ ਅਰਥ-ਸ਼ਾਸਤਰੀ ਕੀ ਹੁੰਦਾ ਹੈ?
ਪੰਦਰਾਂ ਸਾਲਾਂ ਬਾਅਦ
ਪਤਾ ਲੱਗਿਆ ਕਿ ਡੈਡੀ ਗਲਤ ਸੀ
ਅਰਥ-ਸ਼ਾਸਤਰੀ ਤਾਂ
ਕਦੇ ਵਿੱਤ ਮੰਤਰੀ ਹੁੰਦਾ ਹੈ
ਕਦੇ ਪਰਧਾਨ ਮੰਤਰੀ ਹੁੰਦਾ ਹੈ
ਕਦੇ ਡਾਕੂਆਂ ਦਾ ਸਲਾਹਕਾਰ
ਜੋ ਦੱਸਦਾ ਡਾਕੇ ਮਾਰਨ ਦੇ
ਨਵੇਂ-ਨਵੇਂ ਤਰੀਕੇ ਤੇ ਖੇਤਰ
ਕਦੇ ਹੁੰਦਾ ਯੁਨੀਵਰਸਿਟੀ ਦਾ ਪਰੋਫੈਸਰ
ਜਿਸਨੂੰ ਮਿਲਦੀ ਹੈ ਮੋਟੀ ਤਨਖਾਹ
ਲੁੱਟ ਨੂੰ ਕਾਨੂੰਨੀ ਤੇ ਹੱਕੀ ਸਿੱਧ ਕਰਨ ਲਈ
ਤੇ ਕਦੇ ਕਦੇ ਹੁੰਦਾ ਹੈ
ਲੱਗਭਗ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਬਾਰੂ ਜਿਹਾ
ਜੋ ਲਾਉਂਦਾ ਰਹਿੰਦਾ ਬਰਸਾਤਾਂ 'ਚ
ਥਾਂ-ਥਾਂ ਤੋਂ ਚੋਂਦੇ
ਕਦੇ ਵੀ ਡਿੱਗ ਜਾਣ ਵਾਲ਼ੇ
ਆਪਣੇ ਢਾਰੇ ਨੂੰ ਥੰਮੀਆਂ...
*Amrit*
Yoy may enter
30000
more characters.
21 Jul 2009
Amrinder
Posts:
4137
Gender:
Male
Joined:
01/Jul/2008
Location:
Chandigarh
View All Topics by Amrinder
View All Posts by Amrinder
top notch..!!
awesome veer ji....
salaam ae 22 g di kalam nu....
bahut bahut shukriya ethe share karn layi...!!
top notch..!!
awesome veer ji....
salaam ae 22 g di kalam nu....
bahut bahut shukriya ethe share karn layi...!!
Yoy may enter
30000
more characters.
21 Jul 2009
ਫ਼ਿਰੋਜ਼ਪੁਰੀਆ
Posts:
616
Gender:
Male
Joined:
27/May/2009
Location:
Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
bahut hi sohna likhiya bai g ... kamaal di soch aa .. aidan hi share karde rho ..
bahut hi sohna likhiya bai g ... kamaal di soch aa .. aidan hi share karde rho ..
Yoy may enter
30000
more characters.
21 Jul 2009
Karam Garcha
Posts:
243
Gender:
Male
Joined:
15/May/2009
Location:
ludhiana
View All Topics by Karam Garcha
View All Posts by Karam Garcha
good one veer g
good one veer g
Yoy may enter
30000
more characters.
21 Jul 2009
Gurpreet
Posts:
181
Gender:
Male
Joined:
17/Sep/2010
Location:
Ludhiana
View All Topics by Gurpreet
View All Posts by Gurpreet
ਅਮ੍ਰਿਤ ਦੀਆਂ ਹੋਰ ਕਵਿਤਾਵਾਂ ਲਈ...
dreamingdoctor.blogspot.com
ਅਮ੍ਰਿਤ ਦੀਆਂ ਹੋਰ ਕਵਿਤਾਵਾਂ ਲਈ...
dreamingdoctor.blogspot.com
Yoy may enter
30000
more characters.
12 Aug 2011
vicky
Posts:
19
Gender:
Male
Joined:
26/Jul/2011
Location:
florence
View All Topics by vicky
View All Posts by vicky
very nice gill saab
very nice gill saab
Yoy may enter
30000
more characters.
12 Aug 2011
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
95271983
Registered Users:
7983
Find us on Facebook
Copyright © 2009 - punjabizm.com & kosey chanan sathh
Developed By:
Amrinder Singh