ਲਾਗੀ ਨੂੰ ਮੜਕ ਮਾੜੀ, ਜੁੱਤੀ ਨੂੰ ਸੜਕ ਮਾੜੀ,
ਅੱਖ ਨੂੰ ਰੜਕ ਤੇ ਬੜਕ ਮਾੜੀ ਵੈਰਾਂ ਨੂੰ |
ਖੰਘ ਮਾੜੀ ਤਾਪ ਨੂੰ, ਲਾਉਣਾ ਹੱਥ ਸਾਪ ਨੂੰ,
ਕੁੱਟਣਾ ਮਾੜਾ ਬਾਪ ਨੂੰ, ਟੁੱਟਣਾ ਮਾੜਾ ਨਹਿਰਾਂ ਨੂੰ |
ਚੱਲੀ ਮਾੜੀ ਦੱਖਣ, ਚੱਖਣ ਮਾੜਾ ਸੰਖੀਏ ਦਾ,
ਵੈਲੀ ਘਰੇ ਰਖੱਣਾ, ਬਹਾਉਣਾ ਘਰੇ ਗੈਰਾਂ ਨੂੰ |
ਨਾਰ ਵਿਭਚਾਰ, "ਬਾਬੂ" ਚੂੜ੍ਹੇ ਦਾ ਉਧਾਰ ਮਾੜਾ,
ਪਾਂਧੇ ਨੂੰ ਸ਼ਿਕਾਰ ਤੇ ਆਚਾਰ ਮਾੜਾ ਸ਼ਾਇਰਾਂ ਨੂੰ |
ਨਾਮ ਨੂੰ ਸਵੇਰਾ ਚੰਗਾ, ਸੰਤਾ ਨੂੰ ਡੇਰਾ ਚੰਗਾ,
ਨਾਮ ਨੂੰ ਸਵੇਰਾ ਚੰਗਾ, ਸੰਤਾ ਨੂੰ ਡੇਰਾ ਚੰਗਾ,
ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿਤੇ ਲੁੱਕਜੇ |
ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ,
ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁੱਕ ਜੇ |
ਇੱਕ ਗੋਤ ਖੇੜਾ ਚੰਗਾ, ਪੈਲੀ ਲਾਉਣਾ ਗੇੜਾ ਚੰਗਾ,
ਜੰਗ ਦਾ ਨਿਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ |
ਚੌਧਵੀਂ ਦਾ ਚੰਦ ਚੰਗਾ, "ਬਾਬੂ ਜੀ" ਦਾ ਛੰਦ ਚੰਗਾ,
ਆਂਵਦਾ ਅਨੰਦ ਚੰਗਾ, ਲੱਗੇ ਸੋਹਣੀ ਤੁੱਕ ਜੇ |
ਲੱਤੋਂ ਲੰਙਾ ਬੈਲ ਹੋ ਜੇ, ਬੁੱਢਾ ਜੇ ਬੇਟਿਹਲ ਹੋ ਜੇ
ਲੱਤੋਂ ਲੰਙਾ ਬੈਲ ਹੋ ਜੇ, ਬੁੱਢਾ ਜੇ ਬੇਟਿਹਲ ਹੋ ਜੇ,
ਫੀਮ ਦਾ ਜੇ ਵੈਲ ਹੋ ਜੇ, ਐਦੂੰ ਦੁੱਖ ਕੋਈ ਨਾ |
ਕੋੜ ਦਾ ਜੇ ਦੁੱਖ ਹੋ ਜੇ, ਹਵਾ ਚ' ਟੇਢਾ ਰੁੱਖ ਹੋ ਜੇ,
ਗੁਰੂ ਤੋਂ ਬੇਮੁੱਖ ਹੋ ਜੇ, ਦੋ-ਜਹਾਨੀ ਢੋਈ ਨਾ |
ਨੀਅਤ ਚ' ਫਰਕ ਤੇ ਰਸਾਇਣ ਦਾ ਫਰਕ ਹੋ ਜੇ,
ਬੇੜੀ ਜੇ ਗਰਕ ਹੋ ਜੇ, ਨਿਕਲੇ ਡੁਬੋਈ ਨਾ |
ਰਾਜੇ ਤੇ ਚੜਾਈ ਹੋ ਜੇ, ਜੇ ਖਰਾਬ ਜੁਆਈ ਹੋ ਜੇ,.
ਅਖ਼ਾੜੇ ਚ' ਲੜਾਈ ਹੋ ਜੇ, "ਬਾਬੂ" ਚੰਗੀ ਹੋਈ ਨਾ |