|
 |
 |
 |
|
|
Home > Communities > Punjabi Poetry > Forum > messages |
|
|
|
|
|
ਬਹਾਰ ਆਈ ਜਾਂ ਖਿਜਾ ਰਹੀ |
ਬਹਾਰ ਆਈ ਜਾਂ ਖਿਜਾ ਰਹੀ
ਜੋ ਰਹੀ ਬਸ ਤੇਰੀ ਰਜ਼ਾ ਰਹੀ
ਮਿਲਣਾ ਤੇ ਬਸ ਸ਼ਿਕਵਾ ਕਰਨਾ
ਤੇਰੀ ਦੀਦ ਇੱਕ ਸਜ਼ਾ ਰਹੀ
ਮੁੱਦਤ ਹੋਈ ਨ ਪਿਘਲਿਆ ਉਹ
ਪੱਥਰ ਦੀ ਮੂਰਤ ਖੁਦਾ ਰਹੀ
ਸੁਪਨੇ ਉਸਦੇ ਧੜਕਨ ਉਸਦੀ
ਜੁਦਾ ਹੋ ਕੇ ਵੀ ਨ ਜੁਦਾ ਰਹੀ
ਸਾਹ ਮਿਰੇ ਤੇ ਖੁਸ਼ਬੂ ਉਸਦੀ
ਧੜਕਨ ਚ ਉਸਦੀ ਸਦਾ ਰਹੀ
ਚੰਦ ਸੂਰਜ ਤਾਰੇ ਤੇ ਹਵਾ
ਹਰ ਪਾਸੇ ਤੇ ਹਰ ਜਗਾ ਰਹੀ
ਉਸਦੇ ਅੱਥਰੂ ਨੈਣ ਮੇਰੇ
ਖੁਦਾ ਪਾਸੋ ਇਹੀ ਦੁਆ ਰਹੀ
ਮਿਜਾਜੀ ਹਕੀਕੀ ਇਕ ਜਾਣਿਆ
ਸ਼ਾਇਦ ਇਹੀ ਮੇਰੀ ਖਤਾ ਰਹੀ
-Arinder
|
|
24 Jul 2009
|
|
|
|
|
|
aap ji da shukriyaa.... rabb rakha
|
|
18 May 2010
|
|
|
|
As Always a mind refreshment...
every creation of yours is different from previous one.... never an overlap....
great work...
keep going !!!
|
|
04 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|