|
 |
 |
 |
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ--- ...... ਹੁਣ ਨਫ਼ਰਤ ਨਹੀਂ ਹੁੰਦੀ । |
ਕਮਿਊਨਿਟੀ ਦੇ ਸਾਰੇ ਮੈਂਬਰਾਂ / ਦੋਸਤਾਂ ਨੂੰ ਸਾਹਿਤਕ ਸਲਾਮ / ਇੱਕ ਗ਼ਜ਼ਲ ਤੁਹਾਡੇ ਰੂਬਰੂ ਕਰ ਰਿਹਾ ਹਾਂ,ਹਾਜ਼ਰੀ ਕਬੂਲ ਕਰਨਾ ਜੀ / ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ ਼ ਬਹਿਰ - ਹਜਜ਼ ਮੁਸੱਮਨ ਸਾਲਿਮ , ਰੁਕਨ - ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ
ਗ਼ਜ਼ਲ
ਨਹੀਂ ਹੁੰਦੀ , ਨਹੀਂ ਹੁੰਦੀ , ਕਿ ਛੱਡ ਉਲਫ਼ਤ ਨਹੀਂ ਹੁੰਦੀ । ਕਿਸੇ ਦੇ ਨਾਲ ਵੀ ਮੈਥੋਂ ਤਾਂ ਹੁਣ ਨਫ਼ਰਤ ਨਹੀਂ ਹੁੰਦੀ ।
ਮੇਰੇ ਇਜ਼ਹਾਰ ਨੂੰ ਉਸ ਨੇ, ਪਤਾ ਨਈਂ ਕਿਸ ਤਰ੍ਹਾਂ ਲੈਣਾ , ਕਦੇ ਉਸ ਨਾਲ ਖੁੱਲ੍ਹ ਕੇ ਗੱਲ ਕਰਾਂ, ਹਿੰਮਤ ਨਹੀਂ ਹੁੰਦੀ ।
ਅਸੀਸਾਂ ਤੇ ਦੁਆਵਾਂ ਦੀ ਬੜੀ ਅਨਮੋਲ ਹੈ ਦੌਲਤ , ਇਹ ਮਿਲਦੀ ਹੈ ਬਜ਼ੁਰਗਾਂ ਤੋਂ, ਇਹਦੀ ਕੀਮਤ ਨਹੀਂ ਹੁੰਦੀ ।
ਉਹ ਬੰਦਾ ਕੱਲਾ - ਕੈਰੈ, ਪਰ ਉਸਾਰੀ ਮਹਿਲ ਜਾਂਦਾ ਏ, ਨਿਰੀ ਬਿਲਡਿੰਗ ਹੀ ਤਾਂ ਦੁਨੀਆਂ ਦੇ ਵਿੱਚ ਸ਼ੁਹਰਤ ਨਹੀਂ ਹੁੰਦੀ ।
ਜਦੋਂ ਪਾਸਾ ਪਵੇ ਉਲਟਾ, ਉਦਾਸੀ ਛਾ ਹੀ ਜਾਂਦੀ ਹੈ , ਹਮੇਸ਼ਾ ਖੁਸ਼ ਰਹੇ ਦਿਲ, ਕਿਸਦੀ ਇਹ ਹਸਰਤ ਨਹੀਂ ਹੁੰਦੀ ।
ਨਾ ਦੂਜੇ ਦਾ ਭਲਾ ਹੁੰਦੈ, ਨਾ ਰਹਿੰਦੈ ਸ਼ਾਂਤ ਮਨ ਅਪਣਾ, ਬਹਾਨੇ ਲਾਉਣ ਦੀ ਆਦਤ ਖ਼ਰੀ ਆਦਤ ਨਹੀਂ ਹੁੰਦੀ ।
ਬਗ਼ਾਵਤ ਹੱਕ ਲਈ ਕਰੀਏ ਤਾਂ ਇਹ ਮਿਹਣਾ ਨਹੀਂ ਹੁੰਦਾ, ਮਗਰ ਹੱਕ ਮੰਗਣਾ, ਹਰ ਇੱਕ ਦੀ ਕਿਸਮਤ ਨਹੀਂ ਹੁੰਦੀ ।
ਕਦੋਂ ਆਵੇ , ਕਿਵੇਂ ਆਵੇ , ਉਹ ਆਵੇਗੀ ਬਿਨਾਂ ਦੱਸਿਆਂ , ਕਿਸੇ ਦੀ ਮੌਤ ਦਾ ਕਾਰਨ, ਘੜੀ, ਸੂਚਿਤ ਨਹੀਂ ਹੁੰਦੀ ।
ਉਨ੍ਹਾਂ ਨੇ ਹੱਥ ਮਿਲਾਏ ਨੇ , ਮਿਲਾਏ ਉੱਪਰੋਂ - ਉੱਪਰੋਂ, ਕਿ ਮੌਕਾ-ਪ੍ਰਸਤ ਲੋਕਾਂ ਵਿੱਚ ਦਿਲੀ-ਇੱਜਤ ਨਹੀਂ ਹੁੰਦੀ ।
ਜੋ ਤੁਰਦੇ ਨੇ ਭਲੇ ਖ਼ਾਤਿਰ, ਉਹ ਹੱਦਬੰਦੀ ਨਹੀਂ ਕਰਦੇ , ਕਿਸੇ ਉਪਕਾਰ ਦੀ ਸੀਮਾ, ਕਦੇ ਸੀਮਤ ਨਹੀਂ ਹੁੰਦੀ ।
ਉਹ ਕੱਲੇ - ਕੱਲੇ ਹੋ ਕੇ ਜ਼ੁਲਮ ਸਹਿੰਦੇ ਜਾਂਦੇ ਨੇ 'ਮਹਿਰਮ', ਜੇ ਇੱਕ ਜੁੱਟ ਹੋ ਗਏ ਹੁੰਦੇ, ਤਾਂ ਇਹ ਹਾਲਤ ਨਹੀਂ ਹੁੰਦੀ । ===============================
( ਗ਼ਜ਼ਲ ਸੰਗ੍ਰਿਹ -' ਇਹ ਵੀ ਸੱਚ ਹੈ ' ਵਿੱਚੋਂ
|
|
12 Mar 2010
|
|
|
|
Bahut hi wadhiya mehram sahab. Awesome.
|
|
12 Mar 2010
|
|
|
|
bht khoob ji.. sachi... khoobsoorat rachna
|
|
12 Mar 2010
|
|
|
Bahut khoob |
As usual...godd work bai ji....
|
|
13 Mar 2010
|
|
|
|
ਉਨ੍ਹਾਂ ਨੇ ਹੱਥ ਮਿਲਾਏ ਨੇ , ਮਿਲਾਏ ਉੱਪਰੋਂ - ਉੱਪਰੋਂ, ਕਿ ਮੌਕਾ-ਪ੍ਰਸਤ ਲੋਕਾਂ ਵਿੱਚ ਦਿਲੀ-ਇੱਜਤ ਨਹੀਂ ਹੁੰਦੀ ।
bilkul sahi farmaaya janab...great piece of work once again..
keep going..
|
|
13 Mar 2010
|
|
|
|
|
ਜੋ ਤੁਰਦੇ ਨੇ ਭਲੇ ਖ਼ਾਤਿਰ, ਉਹ ਹੱਦਬੰਦੀ ਨਹੀਂ ਕਰਦੇ , ਕਿਸੇ ਉਪਕਾਰ ਦੀ ਸੀਮਾ, ਕਦੇ ਸੀਮਤ ਨਹੀਂ ਹੁੰਦੀ ।.........bahaut vadiya sir g
awesome!!!!!
|
|
13 Mar 2010
|
|
|
|
ਸਾਹਿਤਕ ਸਲਾਮ ਸਤਵਿੰਦਰ ਸੱਤੀ ਜੀ , ਜਸਪ੍ਰੀਤ ਸੰਘਾ ਜੀ , ਅਮਨ ਭੰਗੂ ਜੀ , ਅਮਰਿੰਦਰ ਸਿੰਘ ਜੀ ਤੇ ਅਮਨਦੀਪ ਗਿੱਲ ਜੀ ਰਚਨਾ ਤੇ ਧਿਆਨ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਰੱਬ ਤੁਹਾਨੂੰ ਸਭ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ 'ਚ ਰੱਖੇ
|
|
16 Mar 2010
|
|
|
|
bahut khoob veer ji...
rabb aap ji kalam ch hor takat bharey..
regards,
|
|
16 Mar 2010
|
|
|
|
ਜਨਾਬ ਮਹਿਰਮ ਸਾਹਿਬ ਕਮਾਲ ਦੇ ਕਲਮ ਦੇ ਧਨੀ ਹੋ ਤੁਸੀਂ| ਪੰਜਾਬਿਜ਼ਮ ਦੀ ਖੁਸ਼ਕਿਸਮਤੀ ਹੈ ਕਿ ਤੁਹਾਡੇ ਵਰਗੇ ਨਾਯਾਬ ਹੀਰੇ ਇਸ ਦੇ ਵਿਹੜੇ ਦੀ ਰੌਣਕ ਬਣੇ ਨੇ......... ਰੱਬ ਤੁਹਾਡੀ ਕਲਮ ਨੂੰ ਹੋਰ ਬਲ ਬਖਸ਼ੇ.........
|
|
02 Feb 2011
|
|
|
|
|
|
|
|
 |
 |
 |
|
|
|