Punjabi Poetry
 View Forum
 Create New Topic
  Home > Communities > Punjabi Poetry > Forum > messages
Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
F.R.I.E.N.D.S --ਯਾਰ
This one is dedicated to all my AIET Frns...
Hope U all Like dis one..

ਕੀਤੇ ਰੱਬ ਨੇ ਸਭ ਚਾਹ ਪੂਰੇ, ਜੋ ਬੋਲ ਬੁੱਲਾਂ ਤੇ ਆਏ ਮੇਰੇ...
ਕੀਤੇ ਸੀ ਕੁਝ ਕਰਮ ਚੰਗੇਰੇ, ਜੋ ਰੱਬ ਨੇ ਐਸੇ ਯਾਰ ਬਣਾਏ ਮੇਰੇ...

ਜਦ ਕਿਤੇ ਵੀ ਕੋਈ ਲੋੜ ਪਈ, ਜਿਸ ਚੀਜ਼ ਦੀ ਮੈਨੂੰ ਥੋੜ ਪਈ..
ਛੱਡ ਅਪਣੇ ਕੰਮ ਅਧੂਰੇ, ਮੇਰੇ ਇੱਕ ਬੋਲ ਤੇ ਯਾਰ ਲਿਆਏ ਮੇਰੇ,
ਕੀਤੇ ਸੀ ਕੁਝ ਕਰਮ ਚੰਗੇਰੇ, ਜੋ ਰੱਬ ਨੇ ਐਸੇ ਯਾਰ ਬਣਾਏ ਮੇਰੇ...

ਮੈਂ ਸਾਂ ਪਾਂਧੀ ਸੁੰਨੀਆਂ ਰਾਵਾਂ ਦਾ, ਉੱਤੋਂ ਮੌਸਮ ਸੀ ਤੇਜ਼ ਹਵਾਵਾਂ ਦਾ..
ਭਟਕ ਰਿਹਾ ਸੀ ਮੰਜ਼ਿਲ ਲਈ, ਉਹਨਾਂ ਹੱਥ ਫੜਕੇ ਰਾਹ ਦਿਖਾਏ ਮੇਰੇ..
ਕੀਤੇ ਸੀ ਕੁਝ ਕਰਮ ਚੰਗੇਰੇ, ਜੋ ਰੱਬ ਨੇ ਐਸੇ ਯਾਰ ਬਣਾਏ ਮੇਰੇ...

ਯਾਰਾਂ ਦਾ ਕਿਹਾ ਬੋਲਿਆ ਸਿਰ ਮੱਥੇ, ਰੱਬਾ ਅਗਲੇ ਜਨਮ ਹੋਣ ਫਿਰ ਇਕੱਠੇ..
ਜਿਹਨਾਂ ਚੁੱਕਿਆ ਜਨਾਜ਼ਾ ਮੋਡਿਆਂ ਤੇ, ਬੈਠੇ ਲਾਸ਼ ਕੋਲ ਹੰਝੂ ਵਹਾਏ ਜਿਹੜੇ..
ਕੀਤੇ ਸੀ ਕੁਝ ਕਰਮ ਚੰਗੇਰੇ, ਜੋ ਰੱਬ ਨੇ ਐਸੇ ਯਾਰ ਬਣਾਏ ਮੇਰੇ...

30 Jul 2009

Reply