|
 |
 |
 |
|
|
Home > Communities > Punjabi Poetry > Forum > messages |
|
|
|
|
|
|
ਚਾਨਣ ਦੇ ਗੀਤ |
ਕਾਲੇ ਨਾਗ ਜਿਹੇ ਆਸਮਾਨ ਵੱਲ ਤੱਕਦੇ ਹੋਏ ਸੋਚ ਰਿਹਾ ਸੀ ਬੀਤੀ ਸ਼ਾਮ ਬਾਰੇ ਸੂਰਜ ਦੇ ਛੁਪਣ ਬਾਰੇ ਚੰਨ ਦੇ ਲੁਕਣ ਬਾਰੇ ਰਾਤ ਦੀ ਤਨਹਾਈ ਬਾਰੇ ਮੱਸਿਆ ਦੀ ਲੰਬਾਈ ਬਾਰੇ ਮਨ ਵਿੱਚ ਆਉਣ ਲੱਗੇ ਕੁਝ ਡਰੇ ਸਹਿਮੇ ਸ਼ਬਦ ਕਰਨ ਲੱਗੇ ਜ਼ਿੱਦ ਕਵਿਤਾ ਦੀ ਰੱਸੀ ਨਾਲ਼ ਬੰਨ੍ਹੇ ਜਾਣ ਦੀ ਬੱਸ ਲੱਗਾ ਹੀ ਸੀ ਉਪਰੇਸ਼ਨ ਥੀਏਟਰ ਜਾਣ ਮਨਸੂਈ ਰੋਸ਼ਨੀ ਦਾ ਸਹਾਰਾ ਲੈ ਕੇ ਕਾਗਜ਼ਾਂ ਦਾ ਗਰਭਪਾਤ ਕਰਨ ਕਲ਼ਮ ਨੂੰ ਬਾਂਝ ਕਰਨ ਕਿ ਉੱਡਦਾ ਉੱਡਦਾ ਇੱਕ ਜੁਗਨੂੰ ਆ ਬੈਠਾ ਉਂਗਲ ਦੇ ਪੋਟੇ ਤੇ ਕਹਿਣ ਲੱਗਾ
ਜੇ ਲਿਖਣ ਲੱਗਾ ਹੀ ਹੈਂ ਤਾਂ ਕਾਲ਼ੀ ਬੋਲ਼ੀ ਰਾਤ 'ਚ ਇਕੱਠੇ ਹੋ ਰਹੇ ਬੱਦਲਾਂ ਦੀ ਕੋਈ ਅਜਿਹੀ ਗੜਗੜਾਹਟ ਲਿਖ ਜਿਸਨੂੰ ਸੁਣ ਕੰਬ ਉੱਠੇ ਸ਼ੈਤਾਨ ਦੀ ਰੂਹ ਜੇ ਲਿਖਣਾ ਏ ਤਾਂ ਮੋਹਲੇਧਾਰ ਵਰ੍ਹਦਾ ਮੀਂਹ ਲਿਖ ਜੋ ਵਹਾ ਕੇ ਲੈ ਜਾਏ ਹਨੇਰੇ ਦੀ ਕਾਲਖ
ਜੇ ਲਿਖਣਾ ਏ ਤਾਂ ਹਨੇਰੀ ਰਾਤ ਵਿੱਚ ਧਰਤੀ ਨੂੰ ਅੰਬਰ ਨਾਲ਼ ਜੋੜਦੀ ਆਸਮਾਨੀ ਬਿਜਲੀ ਦੀ ਲਕੀਰ ਲਿਖ ਜਿਸ ਨੂੰ ਪੌੜੀ ਬਣਾ ਧਰਤੀ ਦੇ ਜਾਏ ਪਹੁੰਚਣਗੇ ਸੂਰਜ ਤੱਕ ਤੇ ਲੈ ਕੇ ਆਉਣਗੇ ਲਾਲ ਸੂਹੀ ਸਵੇਰ ਜੇ ਲਿਖਣਾ ਏ ਤਾਂ ਆਉਣ ਵਾਲ਼ੀ ਸੁਬ੍ਹਾ ਦੇ ਤਰਾਨੇ ਲਿਖ ਜੋ ਗਾਉਣਗੇ ਲੋਕੀ ਲਲਕਾਰੇ ਮਾਰ ਕੇ ਹਨੇਰੇ ਦੀ ਕਬਰ ਉੱਤੇ
ਤੇ ਜੇ ਚਾਹੁੰਨਾ ਏਂ ਕਿ ਤੇਰੇ ਗੀਤਾਂ ਦੀ ਉਮਰ ਲੰਬੀ ਹੋਵੇ ਤਾਂ ਢਾਬੇ ਤੇ ਭਾਂਡੇ ਧੋਂਦੇ ਛੋਟੂ ਦੇ ਖੁਸ਼ਕ ਨੈਣਾਂ ਵਿੱਚ ਕਿਤਾਬ ਜਿਹਾ ਕੋਈ ਅਕਸ ਲਿਖ ਵਿਹੜੇ 'ਚ ਰਹਿੰਦੀ ਛੰਨੋ ਦੇ ਖੁਰਦਰੇ ਹੱਥਾਂ 'ਚ ਭਵਿੱਖ ਦਾ ਕੋਈ ਨਕਸ਼ ਲਿਖ ਮਜਦੂਰ ਦੀਆਂ ਰਾਤ ਨੂੰ ਜਾਗਦੀਆਂ ਥੱਕੀਆਂ ਅੱਖਾਂ ਦੇ ਸੁਪਨੇ ਲਿਖ ਆਪਣੀ ਕਿਸਮਤ ਦਾ ਖੁਦ ਮਾਲਿਕ ਅਜਿਹਾ ਕੋਈ ਸ਼ਖਸ ਲਿਖ ਜਗਮਗਾਉਂਦੇ ਲਾਟੂਆਂ ਦੇ ਗੀਤ ਲਿਖ ਮਿਹਨਤਕਸ਼ਾਂ ਦੀ ਆਪਸੀ ਪ੍ਰੀਤ ਲਿਖ ਵੰਡਾਂ ਦੀ ਰੀਤ ਨੂੰ ਛਿੜੇ ਕੰਬਣੀ ਬੰਦ ਮੁੱਠੀ ਜਿਹਾ ਗੀਤ ਲਿਖ ਤੇਰੀਆਂ ਇਹ ਹਨੇਰੇ ਦੀਆਂ ਗਜ਼ਲਾਂ ਨੇ ਹਨੇਰਾ ਖਤਮ ਹੁੰਦੇ ਹੀ ਮਰ ਜਾਣਾ ਏ ਜਿਉਂਦੇ ਰਹਿਣਗੇ ਤਾਂ ਬੱਸ ਚਾਨਣ ਦੇ ਗੀਤ ਜਿਉਂਦੇ ਰਹਿਣਗੇ ਤਾਂ ਬੱਸ ਚਾਨਣ ਦੇ ਗੀਤ......
...Amrit
|
|
27 Mar 2010
|
|
|
|
ਬੱਦਲਾਂ ਦੀ ਕੋਈ ਅਜਿਹੀ ਗੜਗੜਾਹਟ ਲਿਖ ਜਿਸਨੂੰ ਸੁਣ ਕੰਬ ਉੱਠੇ ਸ਼ੈਤਾਨ ਦੀ ਰੂਹ ਜੇ ਲਿਖਣਾ ਏ ਤਾਂ ਮੋਹਲੇਧਾਰ ਵਰ੍ਹਦਾ ਮੀਂਹ ਲਿਖ ਜੋ ਵਹਾ ਕੇ ਲੈ ਜਾਏ ਹਨੇਰੇ ਦੀ ਕਾਲਖ
wow.... bht he zyada wdhiya....
|
|
27 Mar 2010
|
|
|
|
ਤੇਰੀਆਂ ਇਹ ਹਨੇਰੇ ਦੀਆਂ ਗਜ਼ਲਾਂ ਨੇ ਹਨੇਰਾ ਖਤਮ ਹੁੰਦੇ ਹੀ ਮਰ ਜਾਣਾ ਏ ਜਿਉਂਦੇ ਰਹਿਣਗੇ ਤਾਂ ਬੱਸ ਚਾਨਣ ਦੇ ਗੀਤ ਜਿਉਂਦੇ ਰਹਿਣਗੇ ਤਾਂ ਬੱਸ ਚਾਨਣ ਦੇ ਗੀਤ......
sach ae ji..
ਹਾਰੇ ਹੋਏ ਨੂੰ ਉਸਦੇ ਨਾਲ ਹੋਣ ਦਾ ਅਹਿਸਾਸ ਕਰਾਉਣ ਵਾਲੇ ਬਹੁਤ ਮਿਲ ਜਾਂਦੇ ਨੇ... ਪਰ ਓਹਨੁ ਖੜਾ ਕਰਨ ਦੀ ਹਿੰਮਤ ਕੋਈ ਵਿਰਲਾ ਹੀ ਜੁਟਾਉਂਦਾ ਏ ... ਚਾਨਣ ਦਾ ਅਹਿਸਾਸ ਕਰਵਾਉਣ ਵਾਲੇ ਬਹੁਤ ਘੱਟ ਨੇ...
|
|
27 Mar 2010
|
|
|
|
bakamaal rachna....
bahut khoob sir..!!
|
|
27 Mar 2010
|
|
|
|
Great one, bahut khoob sir.
|
|
27 Mar 2010
|
|
|
|
|
bahut khoob bai ji ........ bkamaal likhia tusi
|
|
27 Mar 2010
|
|
|
|
|
ਮਿਹਨਤਕਸ਼ਾਂ ਦੀ ਆਪਸੀ ਪ੍ਰੀਤ ਲਿਖ ਵੰਡਾਂ ਦੀ ਰੀਤ ਨੂੰ ਛਿੜੇ ਕੰਬਣੀ ਬੰਦ ਮੁੱਠੀ ਜਿਹਾ ਗੀਤ ਲਿਖ ਤੇਰੀਆਂ ਇਹ ਹਨੇਰੇ ਦੀਆਂ ਗਜ਼ਲਾਂ ਨੇ ਹਨੇਰਾ ਖਤਮ ਹੁੰਦੇ ਹੀ ਮਰ ਜਾਣਾ ਏ ਜਿਉਂਦੇ ਰਹਿਣਗੇ ਤਾਂ ਬੱਸ ਚਾਨਣ ਦੇ ਗੀਤ ਜਿਉਂਦੇ ਰਹਿਣਗੇ ਤਾਂ ਬੱਸ ਚਾਨਣ ਦੇ ਗੀਤ......
ਵਾਹ ਵਾਹ ਵੀਰ ਜੀ ਕਮਾਲ ਦੀ ਰਚਨਾ ਏ... ਤੇ ਬਹੁਤ ਹੀ ਵਧੀਆ ਖਿਆਲ ਨੇ ਪਤਾ ਨਹੀਂ ਮੈਂ ਕਿਵੇਂ ਮਿਸ ਕਰ ਗਿਆ ਪੜਨ ਤੋਂ... ਲਿਖਦੇ ਰਹੋ ਤੇ ਏਸੇ ਤਰਾਂ ਹੀ ਸਾਂਝੀਆਂ ਕਰਦੇ ਰਹੋ....
|
|
10 Apr 2010
|
|
|
Sat Shri Aakaal |
Very Nice ,, Bohaat he sohna likhyaaaa,,,
Bless u
|
|
10 Apr 2010
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|