ਕੀ ਅਮੀਰੀ ਕੀ ਗਰੀਬੀ
ਜਿੰਦਾਦਿਲੀ ਭਰ ਉਡਾਣ ਅੰਦਰ
ਹਵਾਵਾਂ ਵੇਖਣ ‘ਪਰ‘ ਚੀਰਦੇ ਤੇ
ਜੱਫ ਲਾਉਂਦੇ ਤੇਜ਼ ਤੁਫ਼ਾਨ ਅੰਦਰ
ਰੋਂਦੇ ਨੂੰ ਹੱਸਦੇ ਖਿੱਚਦੇ ਨੇ
ਫੜ੍ਹ ਠੇਲ੍ਹੇ ਏਸ ਜਹਾਨ ਅੰਦਰ
ਨਾਲੇ ਰੋਂਦੇ ਚੁੱਪ ਕਰਾ ਜਾਵਣ
ਪੀ ਮਾਰੂ ਆਪ ਮਕਾਣ ਅੰਦਰ
ਯਾਰਾਂ ਤੋਂ ਯਾਰ ਮਰਵਾ ਜਾਂਦੇ
ਪਿੱਠ ਨਿੱਕਲੇ ਬੋਲ ਜਬਾਨ ਅੰਦਰ
ਖੁੱਦ ਤੁਰਦੇ ਹੱਲਾ ਬੋਲਣ ਲਈ
ਚੁੱਪ ਰਹਿੰਦੇ ਤੀਰ ਕਮਾਨ ਅੰਦਰ
ਹੱਥ ਦਮੜਾ ਚੋਗ ਖਿਲਾਰਣ ਲਈ
ਜਾਂਦੇ ਸਜ-ਧਜ ਰੋਜ਼ ਦੀਵਾਨ ਅੰਦਰ
ਇੱਕ ਹੱਕ ਦੀ ਜਿਹੜੇ ਖਾਂਦੇ ਨੇ
ਇੱਕ ਫੱਕਰ ਹੋਣ ਪਰਵਾਨ ਅੰਦਰ
ਜੀਂਦਿਆਂ ਨੂੰ ਕਈ ਨੋਚ ਸੁੱਟਣ
ਹੋਣ ਪਿੰਜਰ ਲੋਥ ਸ਼ਮਸ਼ਾਨ ਅੰਦਰ,
ਕਈ ਮਰ ਕੇ ਸਿਵੇ ਬਚਾ ਜਾਵਣ
ਲੱਗ ਫੰਦੇ ਹੋਣ ਦਫਨਾਣ ਅੰਦਰ
ਹੱਥ-ਵਸ 'ਹੱਥ' ਦੇ ਜੋ ਆਖਣ
ਓਹ ਕਿਉਂ ਪੂਜਣ ਨਾਮ ਅੰਦਰ,
ਜੋ ਆਖਣ ਸਭ ਹੱਥ-ਵਸ ਉੱਸਦੇ
ਉਹ ਕਿਉਂ ਨਗ਼ ਅਜਮਾਣ ਅੰਦਰ
ਪਿੰਡ, ਮਾਪੇ ਤੇ ਭੈਣਾਂ, ਸੱਜਣ
ਕਾਰੇ ਕੱਚ ਦੇ ਦਿਲੋਂ ਸਮਾਨ ਅੰਦਰ
ਕੀ ਔੜਾਂ ਕੀ ਝੜੀਆਂ, ਸਾਵਣ
ਹਰ ਸਾਹ ਤੇ ਰੱਖ ਮੁਸਕਾਣ ਅੰਦਰ
ਪਾ ਗੋਤਰ ਚਮਕੇ ਜਾਤ ਦਿਲਬਰ
ਬਿਗੜੀ ਨਿੱਕਲੇ ਨਾ ਕਮਜਾਤ ਅੰਦਰ
ਖੁੱਲ੍ਹੇ ਅੰਬਰ ਭਰ ਉਡਾਰੀਆਂ ਨੂੰ
ਕੀ ਰੱਖਿਆ ਖਾਸ ਪਹਿਚਾਣ ਅੰਦਰ
ki amiri ki garibi
jindadili bhar udan andar
havavan vekhan ‘par` cheerade te
jaff launde tez tufan andar
ronde nun hassade khicchade ne
farh thelhe es jahan andar
nale ronde chupp kara javan
pi maru aap makan andar
yaran ton yar marava jande
pitth nikkale bol jaban andar
khudd turade halla bolan lai
chupp rahinde tir kaman andar
hatth damara chog khilaran lai
jande saj-dhaj roz divan andar
ikk hakk di jehare khande ne
ikk fakkar hon paravan andar
jeendian nun kai noch suttan
hon pinjar loth samasan andar,
kai mar ke sive bacha javan
lagg fande hon dafanan andar
hatth-vas 'hatth' de jo aakhan
oh vi pujan nam andar,
jo aakhan sab hatth-vas ussade
uh vi nagg ajaman andar
pind, mape te bainan, sajjan
kare kacch de dilon saman andar
ki auran ki jharian, savan
har sah te rakkh musakan andar
pa gotar chamake yaat dilabar
bigari nikkale na kamajat andar
khullhe ambar bhar udarian nun
ki rakkhia khas pehichan andar