|
 |
 |
 |
|
|
Home > Communities > Punjabi Poetry > Forum > messages |
|
|
|
|
|
|
Ik chit ho k divea tu maghda javin...ਇੱਕ ਚਿੱਤ ਹੋ ਕੇ ਦੀਵਿਆ ਤੂੰ ਮਘਦਾ ਜਾਵੀਂ... |
ਇੱਕ ਚਿੱਤ ਹੋ ਕੇ ਦੀਵਿਆ ਤੂੰ ਮਘਦਾ ਜਾਵੀਂ...
ਘੁੱਪ ਹਨੇਰਾ ਕਹਿਰ ਦਾ ਤੂੰ ਨਾਂ ਘਬਰਾਵੀਂ...
ਰੌਸ਼ਨੀਆਂ ਤੋਂ ਕੌਣ ਹੈ ਡਰਦਾ
ਕੌਣ ਕਿਸੇ ਦਾ ਭਰਦਾ ਪਾਣੀ,
ਜਿੰਨਾ ਚਿਰ ਨਾ ਹਾਸਿਲ ਹੋਵੇ
ਮੰਜਿਲ ਨੂੰ ਕਮਜ਼ੋਰ ਨਾਂ ਜਾਣੀਂ,
ਪਾਣੀ ਵੀ ਅੱਗ ਫੜ ਜਾਂਦਾ ਏ
ਜੇਕਰ ਜਜ਼ਬਾ ਡਾਹਢਾ ਹੋਵੇ,
ਐਪਰ ਅੱਗ ਤੇ ਕਾਬੂ ਮਿੱਤਰੋ
ਜੇ ਪਾਉਂਦਾ ਤਾਂ ਪਾਉਂਦਾ ਪਾਣੀ,
ਟੀਸੀ ਉੱਤੇ ਪਹੁੰਚ ਕੇ ਤੂੰ ਜਾ ਲਹਿਰਾਵੀਂ...
ਇੱਕ ਚਿਤ ਹੋ ਕੇ ਦੀਵਿਆ ਤੂੰ ਮਘਦਾ ਜਾਵੀਂ...
ਮੁਸ਼ਕਿਲ ਜੇਕਰ ਰਾਹ ਨਾਂ ਹੋਵੇ
ਮੰਜਿਲ ਦੀ ਪਰਵਾਹ ਨਾ ਹੋਵੇ,
ਪੈਰ ਭਟਕ ਨੇ ਜਾਂਦੇ ਮਿੱਤਰੋ
ਜੇ ਮਿਲਣੇ ਦੀ ਚਾਹ ਨਾ ਹੋਵੇ,
ਪਿਆਰ ਵਿਹੂਣੀ ਜਿੰਦਗੀ ਦੇ ਵਿੱਚ
ਕੀ ਨਫ਼ਰਤ ਦਾ ਮਾਇਨਾ ਹੋਣਾ,
ਕੀ ਜਿਉਂਦਾ ਕੀ ਮੋਇਆ ਜੇਕਰ
ਰੂਹਾਂ ਦੇ ਵਿੱਚ ਸਾਹ ਨਾ ਹੋਵੇ,
ਬੜਾ ਜ਼ਮਾਨਾ ਜ਼ਾਲਿਮ ਨਾਂ ਗੱਲ ਦਿਲ ਤੇ ਲਾਵੀਂ...
ਇੱਕ ਚਿਤ ਹੋ ਕੇ ਦੀਵਿਆ ਤੂੰ ਮਘਦਾ ਜਾਵੀਂ....
ਹੱਕ ਕਿਸੇ ਦਾ ਖੋਹਣ ਨੀ ਦੇਣਾ
ਜ਼ੁਲਮ ਕਿਸੇ ਤੇ ਹੋਣ ਨੀ ਦੇਣਾ,
ਪੀਰ ਪੈਗੰਬਰਾਂ ਦੀ ਧਰਤੀ ਤੇ
ਮਜ਼ਲੂਮਾਂ ਨੂੰ ਰੋਣ ਨੀ ਦੇਣਾ,
ਡਾਹਢਾ ਸਫਰ ਹੈ ਇਹ ਰਾਹਾਂ ਦਾ
ਕੀ ਧਰਵਾਸਾ ਹੈ ਸਾਹਾਂ ਦਾ,
ਸੋਚ ਮੇਰੀ ਤੇ ਪਹਿਰਾ ਤੁਹਾਨੂੰ
ਸਹੁੰ ਮੇਰੀ ਏ ਦੇਣਾ ਪੈਣਾ,
"ਭੰਗੂ" ਤਪਦੇ ਸੂਰਜ ਨਾਲ਼ ਜਾ ਮੱਥਾ ਲਾਵੀਂ...
ਇੱਕ ਚਿਤ ਹੋ ਕੇ ਦੀਵਿਆ ਤੂੰ ਮਘਦਾ ਜਾਵੀਂ...
ਘੁੱਪ ਹਨੇਰਾ ਕਹਿਰ ਦਾ ਤੂੰ ਨਾਂ ਘਬਰਾਵੀਂ...
ਤੁਹਾਡਾ ਆਪਣਾ
ਅਮਨ ਭੰਗੂ
|
|
01 Aug 2009
|
|
|
|
|
very very well written ........ bahaut vadiya lagi g ,,,,,,awesome
|
|
02 Aug 2009
|
|
|
|
|
|
|
|
|
|
|
|
|
|
|
|
|
|
 |
 |
 |
|
|
|