ਲੰਘ ਜਾਂਦਾ ਦਿਨ ਸਾਰਾ ਕ਼ਮੀ ਕਾਰੀਂ ਲਗਿਆਂ ਦਾ
ਦਿਲ ਜਿਹਾ ਘਟਦਾ ਏ ਜਦੋਂ ਰਾਤ ਸ਼ਾਊਂਦੀ
ਕੀ ਕਰਾਂ ਅਮੀਏ ਨੀ ਨੀਂਦ ਨਾ ਆਉਂਦੀ
ਕਦੇ ਮੈਨੂ ਗੋਦੀ ਵਿਚ ਲੈ ਕੇ ਖਿਡੋੰਦੀ ਸੈਂ
ਕਦੇ ਮੈਨੂ ਲੋਰੀਆਂ ਤੂੰ ਦੇ ਕੇ ਸਿਲੋੰਦੀ ਸੈਂ
ਤੇਰੇ ਲਈ ਨੀ ਜਗ ਲਈ ਜਵਾਨ ਹੋਇਆਂ ਮਾਂ
ਇਕ ਤੋਤਲੀ ਜੁਬਾਨ ਤੈਨੂ ਅਜ ਵੀ ਬੁਲਾਂਦੀ
ਕੀ ਕਰਾਂ ਅਮੀਏ ਨੀ ਨੀਂਦ ਨਾ ਆਉਂਦੀ
ਛਤ ਬੂਹੇ ਬਾਰੀਆਂ ਤੇ ਕੰਦਾਂ ਚਾਰੇ ਪਾਸੇ
ਕੋਈ ਨਹੀ ਰੋਂਦਿਆਂ ਨੂੰ ਦੇਣ ਨੂ ਦਿਲਾਸੇ
ਕਿਦਾਂ ਭੁੱਲ ਜਾਵਾਂ ਮੈਨੂ ਹਿਕ ਨਾਲ ਲਾ ਕੇ
ਬੁਸ ਬੁਸ ਰੋਂਦੇ ਨੂ ਤੂੰ ਚੁਪ ਸੀ ਕਰਾਂਦੀ
ਕੀ ਕਰਾਂ ਅਮੀਏ ਨੀ ਨੀਂਦ ਨਾ ਆਉਂਦੀ
ਰਖਦੀ ਹੋਣੀ ਤੂੰ ਆਸਾਂ ਚੜਦੇ ਸਵੇਰੇ ਤੇ
ਚਿਠੀ ਵਿਚ ਲਿਖੀ ਮਾਏ ਕਿਦਾਂ ਬੀਤੇ ਤੇਰੇ ਤੇ
ਫੋਨ ਤੇ ਤਾ ਮੇਰਾ ਬਿਲ ਆਉਣ ਦੇ ਡਰੋਂ ਤੂੰ
ਆਪਣੇ ਤੂ ਦਿਲ ਦੀ ਕੋਈ ਗਲ ਨਾ ਸੁਨੋੰਦੀ
ਕੀ ਕਰਾਂ ਅਮੀਏ ਨੀ ਨੀਂਦ ਨਾ ਆਉਂਦੀ
ਚੰਗੇ ਹਾਲ ਮੰਦੇ ਹਾਲ ਜਿਹੜੇ ਹਾਲ ਬੀਤ ਗਏ
ਅਜ ਕਲ ਕਰਦਿਆਂ ਦਸ ਸਾਲ ਬੀਤ ਗਏ
ਅਜ ਵੀ ਗੁਰਿੰਦਰ ਨੂੰ ਉਦਾਂ ਹੀ ਤੂੰ ਦਿਸੇ
ਚੁਲੇ ਉਤੇ ਬੈਠੀ ਮਾਏ ਰੋਟੀਆਂ ਪਕੋੰਦੀ
ਕੀ ਕਰਾਂ ਅਮੀਏ ਨੀ ਨੀਂਦ ਨਾ ਆਉਂਦੀ