|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਗ਼ਜ਼ਲ - ਪਰਮਿੰਦਰ ਸਿੰਘ 'ਅਜ਼ੀਜ਼' |
ਦੋਸਤੋ, ਇਕ ਗ਼ਜ਼ਲ ਆਪ ਨਾਲ ਸ਼ੇਅਰ ਕਰ ਰਿਹਾ ਹਾਂ | ਉਮੀਦ ਕਰਦਾ ਹਾਂ ਆਪ ਇਸ ਨੂੰ ਸਰਾਹੋਗੇ| ਆਪ ਦੇ ਸੁਝਾਵਾਂ ਤੇ ਕਮੇਂਟ ਦਾ ਇੰਤਜ਼ਾਰ ਰਹੇਗਾ| - ਪਰਮਿੰਦਰ ਸਿੰਘ ਅਜ਼ੀਜ਼
ਨਾ ਹਿੰਦੂ ਤੇ ਨਾ ਹੀ ਮੁਸਲਮਾਨ ਬਣ ਜੇਕਰ ਕੁਝ ਬਣਨਾ ਹੈ ਤਾਂ ਇਨਸਾਨ ਬਣ
ਟੀਚਾ ਮਿਥ ਤੇ ਦੌੜ ਤੂੰ ਨਿਸ਼ਾਨੇ ਵੱਲ ਕੌਮ, ਮਜਹਬ, ਦੇਸ਼ ਦੀ ਤੂੰ ਸ਼ਾਨ ਬਣ
ਹੱਕਾਂ ਦੀ ਪਛਾਨ ਝੱਟ ਕਰ ਲੈਂਦਾ ਏਂ ਫ਼ਰਜ਼ਾਂ ਵੱਲੋਂ ਏਨਾ ਨਾ ਅੰਜਾਨ ਬਣ
ਬੇਸ਼ਕ ਰੱਬ ਦੀ ਹੋਂਦ ਤੋਂ ਮੁਨਕਰ ਹੋ ਜਾ ਕੌਣ ਤੈਨੂੰ ਕਹਿੰਦਾ ਏ ਸ਼ੈਤਾਨ ਬਣ
ਕਾਦਰ ਦੀ ਕੁਦਰਤ ਨੂੰ ਨਾ ਅਣਗੌਲ ਤੂੰ ਖੂਬਸੂਰਤੀ ਦਾ ਕਦਰਦਾਨ ਬਣ
ਜੀਹਨਾਂ ਦੀਆਂ ਸਧਰਾਂ ਮਰੀਆਂ ਮੁੱਕੀਆਂ ਨੇ ਟੁੱਟੇ ਹੋਏ ਦਿਲਾਂ ਦਾ ਅਰਮਾਨ ਬਣ
ਖੁਦ ਦੀਆਂ ਨਜ਼ਰਾਂ ਵਿਚੋਂ ਹੀ ਗਿਰ ਜਾਵੇਂ ਏਨਾ ਵੀ ਨਾ ਸੱਜਣਾ ਬੇਈਮਾਨ ਬਣ
'ਪਰਮ' ਕਿਤਾਬਾਂ ਚਾਰੇ ਮੈਂ ਵੀ ਪੜ੍ਹੀਆਂ ਨੇ ਤੈਨੂੰ ਕੌਣ ਸਿਖਾਉਂਦਾ ਏ ਸ਼ੈਤਾਨ ਬਣ
|
|
02 Jun 2010
|
|
|
|
|
|
|
ਨਾ ਹਿੰਦੂ ਤੇ ਨਾ ਹੀ ਮੁਸਲਮਾਨ ਬਣ ਜੇਕਰ ਕੁਝ ਬਣਨਾ ਹੈ ਤਾਂ ਇਨਸਾਨ ਬਣ
ਵਾਹ ਜੀ ਵਾਹ ਕਿਆ ਬਾਤਾਂ ਨੇ....
ਲਾਜਵਾਬ ਰਚਨਾ ਏ ਜੀ ਤੇ ਸੁਨੇਹਾ ਤੇ ਬਹੁਤ ਹੀ ਵਧੀਆ ਏ,,,,,
ਲਿਖਦੇ ਰਹੋ ਇਸੇ ਤਰਾਂ ਹੀ....
|
|
03 Jun 2010
|
|
|
|
|
ਗਜ਼ਲ ਦਾ ਹਰ ਇੱਕ ਅੱਖਰ ਬਹੁਤ ਹੀ ਲਾਜ਼ਵਾਬ...

|
|
04 Jun 2010
|
|
|
|
|
boht boht shukriya aap sab da
|
|
04 Jun 2010
|
|
|
|
|
|
|
well up to the expectations 22 g..
great job.... :)
|
|
04 Jun 2010
|
|
|
|
|
|
|
|
|
ਬਹੁਤ ਸੋਹਨਾ ਲਿਖਿਯਾ ਏ ਵੀਰ ਜੀ.....
|
|
21 Sep 2011
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|