Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਬੁੱਤ ਘਾੜੇ
Home
>
Communities
>
Punjabi Poetry
>
Forum
> messages
Devinder
Posts:
55
Gender:
Male
Joined:
10/Aug/2009
Location:
doraha
View All Topics by Devinder
View All Posts by Devinder
ਬੁੱਤ ਘਾੜੇ
ਸਿਰਜਨਾਤਮਕ ਹੱਥਾਂ ਦੇ ਮਾਲਕ ਨੇ ਬੁੱਤ ਘਾੜੇ
ਕਈ ਦਿਨਾਂ ਦੇ ਸੂਰਜ ਖਾਕੇ
‘ਤੇ ਕਈ ਰਾਤਾਂ ਦੇ ਤਾਰੇ
ਉਪਜਣ ਜੋ ਨਿਰਜਿੰਦ ਬੁੱਤਾਂ ‘ਚੋਂ
ਸੁਆਸਾਂ ਦੇ ਚੰਗਿਆੜੇ !!!!
ਭੁਰ ਜਾਂਦੇ ਨੇ
ਖੁਰ ਜਾਂਦੇ ਨੇ
ਜਦ ਵੀ ਹੱਥ ਕੋਈ ਲਾਵੇ
ਨਿੱਤ ਨਵੇਂ ਜੋ ਨਕਸ਼ ਧਾਰਦੇ
ਉਮੀਦਾਂ ਦੇ ਪਰਛਾਵੇਂ
ਕੁਝ ਪਏ ਘੁੰਮਦੇ ਚੱਕ ਦੇ ਉਪਰ
ਬਣ ਧੀਆਂ ਦੇ ਲਾੜੇ
ਸਿਰਜਨਾਤਮਕ ਹੱਥਾਂ ਦੇ ਮਾਲਕ ਨੇ ਬੁੱਤ ਘਾੜੇ !!!!!
ਬੁੱਤ ਤਾਂ ਭਾਵੇਂ ਹੋਵੇ ਰਾਮ ਦਾ
ਚਾਹੇ ਹੋਵੇ ਦੇਵ ਕਾਮ ਦਾ
ਬੁੱਤ ਤਾਂ ਆਖਿਰ ਰਹਿਣਾ ਬੁੱਤ ਹੈ
ਬੁੱਤ ਪੁਜਾਰੀ ਆਦਮ ਵੀ
ਮੁੱਢੋਂ ਹੀ ਮਿੱਟੀ ਦਾ ਸੁਤ ਹੈ
ਪਰ ਬੁੱਤ ਨੂੰ ਰੱਬ ਸਮਝਣ ਵਾਲਾ
ਖੌਰੇ ਕਿਸ ਨਸ਼ੇ ਵਿੱਚ ਧੁੱਤ ਹੈ
ਬੁੱਤ ਨੇ ਆਖਿਰ ਰਹਿਣਾ ਬੁੱਤ ਹੈ
ਮਿੱਟੀ ਤੋਂ ਹੈ ਉਪਜੀ ਕਾਇਆ
ਜੀਵ ਜੰਤੂ ਏਹ ਸਾਰੇ
ਸਿਰਜਨਾਤਮਕ ਹੱਥਾਂ ਦੇ ਮਾਲਕ ਨੇ ਬੁੱਤ ਘਾੜੇ !!!!!
ਨਿੱਤ ਨੇ ਤਿੜਕਦੇ ਜਾਂ ਫਿਰ ਟੁੱਟਦੇ
ਨਿੱਤ ਪਲਮਦੇ ਫਿਰ ਉਸਰਦੇ
ਨਿੱਤ ਨੇ ਪਰੇਸ਼ਾਨ ਹੁੰਦੇ
ਨਿੱਤ ਨੇ ਕਮੌਤੇ ਮਰਦੇ
ਗਾਹਕਾਂ ਦੀ ਪਸੰਦ ਨਾਲ ਬੱਝੇ
ਏਹਨਾਂ ਦੇ ਕੁਝ ਸੁਪਨੇ
ਪਰ ਚੰਦ ਸਿੱਕਿਆਂ ਦੀ ਖਾਤਿਰ ਵਿਕੇ
ਕਲਾ ਏਸ ਜਗਤ ਦੇ ਵਾੜੇ
ਸਿਰਜਨਾਤਮਕ ਹੱਥਾਂ ਦੇ ਮਾਲਕ ਨੇ ਬੁੱਤ ਘਾੜੇ !!!!!
ਬੁੱਤ ਹੈ ਖੁਦ ਉਹ
ਜੋ ਬੁੱਤ ਨੂੰ ਰੱਬ ਹੀ ਜਾਣੇ
ਪਰ ਸੁਹਜ ਪਿੱਛੇ ਛਿਪੇ
ਕਿਰਤੀ ਹੱਥਾਂ ਨੂੰ ਨਾ ਪਛਾਣੇ
ਅਸਲ ਵਿੱਚ ਉਹ ਕਲਾ ਦੀ ਛਾਂ ਨੂੰ ਪਿਆ ਮਾਰੇ
ਨਾ ਜਾਣੇ ਉਹ ਕਲਾ ਤੇ ਕਲਾ ਦੀ ਜਾਤ ਬਾਰੇ
ਪਰ ਕੌਣ ਚੁਕਾਏ ਏਹਨਾਂ ਦੇ ਮੋਏ ਸੁੱਖਾਂ ਦੇ ਭਾੜੇ
ਸਿਰਜਨਾਤਮਕ ਹੱਥਾਂ ਦੇ ਮਾਲਕ ਨੇ ਬੁੱਤ ਘਾੜੇ
ਕਈ ਦਿਨਾਂ ਦੇ ਸੂਰਜ ਖਾਕੇ
‘ਤੇ ਕਈ ਰਾਤਾਂ ਦੇ ਤਾਰੇ
ਉਪਜਣ ਜੋ ਨਿਰਜਿੰਦ ਬੁੱਤਾਂ ‘ਚੋਂ
ਸੁਆਸਾਂ ਦੇ ਚੰਗਿਆੜੇ !!!!
ਸਿਰਜਨਾਤਮਕ ਹੱਥਾਂ ਦੇ ਮਾਲਕ ਨੇ ਬੁੱਤ ਘਾੜੇ
ਕਈ ਦਿਨਾਂ ਦੇ ਸੂਰਜ ਖਾਕੇ
‘ਤੇ ਕਈ ਰਾਤਾਂ ਦੇ ਤਾਰੇ
ਉਪਜਣ ਜੋ ਨਿਰਜਿੰਦ ਬੁੱਤਾਂ ‘ਚੋਂ
ਸੁਆਸਾਂ ਦੇ ਚੰਗਿਆੜੇ !!!!
ਭੁਰ ਜਾਂਦੇ ਨੇ
ਖੁਰ ਜਾਂਦੇ ਨੇ
ਜਦ ਵੀ ਹੱਥ ਕੋਈ ਲਾਵੇ
ਨਿੱਤ ਨਵੇਂ ਜੋ ਨਕਸ਼ ਧਾਰਦੇ
ਉਮੀਦਾਂ ਦੇ ਪਰਛਾਵੇਂ
ਕੁਝ ਪਏ ਘੁੰਮਦੇ ਚੱਕ ਦੇ ਉਪਰ
ਬਣ ਧੀਆਂ ਦੇ ਲਾੜੇ
ਸਿਰਜਨਾਤਮਕ ਹੱਥਾਂ ਦੇ ਮਾਲਕ ਨੇ ਬੁੱਤ ਘਾੜੇ !!!!!
ਬੁੱਤ ਤਾਂ ਭਾਵੇਂ ਹੋਵੇ ਰਾਮ ਦਾ
ਚਾਹੇ ਹੋਵੇ ਦੇਵ ਕਾਮ ਦਾ
ਬੁੱਤ ਤਾਂ ਆਖਿਰ ਰਹਿਣਾ ਬੁੱਤ ਹੈ
ਬੁੱਤ ਪੁਜਾਰੀ ਆਦਮ ਵੀ
ਮੁੱਢੋਂ ਹੀ ਮਿੱਟੀ ਦਾ ਸੁਤ ਹੈ
ਪਰ ਬੁੱਤ ਨੂੰ ਰੱਬ ਸਮਝਣ ਵਾਲਾ
ਖੌਰੇ ਕਿਸ ਨਸ਼ੇ ਵਿੱਚ ਧੁੱਤ ਹੈ
ਬੁੱਤ ਨੇ ਆਖਿਰ ਰਹਿਣਾ ਬੁੱਤ ਹੈ
ਮਿੱਟੀ ਤੋਂ ਹੈ ਉਪਜੀ ਕਾਇਆ
ਜੀਵ ਜੰਤੂ ਏਹ ਸਾਰੇ
ਸਿਰਜਨਾਤਮਕ ਹੱਥਾਂ ਦੇ ਮਾਲਕ ਨੇ ਬੁੱਤ ਘਾੜੇ !!!!!
ਨਿੱਤ ਨੇ ਤਿੜਕਦੇ ਜਾਂ ਫਿਰ ਟੁੱਟਦੇ
ਨਿੱਤ ਪਲਮਦੇ ਫਿਰ ਉਸਰਦੇ
ਨਿੱਤ ਨੇ ਪਰੇਸ਼ਾਨ ਹੁੰਦੇ
ਨਿੱਤ ਨੇ ਕਮੌਤੇ ਮਰਦੇ
ਗਾਹਕਾਂ ਦੀ ਪਸੰਦ ਨਾਲ ਬੱਝੇ
ਏਹਨਾਂ ਦੇ ਕੁਝ ਸੁਪਨੇ
ਪਰ ਚੰਦ ਸਿੱਕਿਆਂ ਦੀ ਖਾਤਿਰ ਵਿਕੇ
ਕਲਾ ਏਸ ਜਗਤ ਦੇ ਵਾੜੇ
ਸਿਰਜਨਾਤਮਕ ਹੱਥਾਂ ਦੇ ਮਾਲਕ ਨੇ ਬੁੱਤ ਘਾੜੇ !!!!!
ਬੁੱਤ ਹੈ ਖੁਦ ਉਹ
ਜੋ ਬੁੱਤ ਨੂੰ ਰੱਬ ਹੀ ਜਾਣੇ
ਪਰ ਸੁਹਜ ਪਿੱਛੇ ਛਿਪੇ
ਕਿਰਤੀ ਹੱਥਾਂ ਨੂੰ ਨਾ ਪਛਾਣੇ
ਅਸਲ ਵਿੱਚ ਉਹ ਕਲਾ ਦੀ ਛਾਂ ਨੂੰ ਪਿਆ ਮਾਰੇ
ਨਾ ਜਾਣੇ ਉਹ ਕਲਾ ਤੇ ਕਲਾ ਦੀ ਜਾਤ ਬਾਰੇ
ਪਰ ਕੌਣ ਚੁਕਾਏ ਏਹਨਾਂ ਦੇ ਮੋਏ ਸੁੱਖਾਂ ਦੇ ਭਾੜੇ
ਸਿਰਜਨਾਤਮਕ ਹੱਥਾਂ ਦੇ ਮਾਲਕ ਨੇ ਬੁੱਤ ਘਾੜੇ
ਕਈ ਦਿਨਾਂ ਦੇ ਸੂਰਜ ਖਾਕੇ
‘ਤੇ ਕਈ ਰਾਤਾਂ ਦੇ ਤਾਰੇ
ਉਪਜਣ ਜੋ ਨਿਰਜਿੰਦ ਬੁੱਤਾਂ ‘ਚੋਂ
ਸੁਆਸਾਂ ਦੇ ਚੰਗਿਆੜੇ !!!!
Yoy may enter
30000
more characters.
13 Aug 2009
Balihar Sandhu
Posts:
5090
Gender:
Male
Joined:
18/May/2009
Location:
Melbourne {Jalandhar}
View All Topics by Balihar Sandhu
View All Posts by Balihar Sandhu
Ik vakhree khushboo hai tuhade bolan ch...
It's nice to see it here on PUNJABIZM
Thanks for sharing 22 G ....
Ik vakhree khushboo hai tuhade bolan ch...
It's nice to see it here on PUNJABIZM
Thanks for sharing 22 G ....
Yoy may enter
30000
more characters.
13 Aug 2009
Reet
Posts:
70
Gender:
Female
Joined:
26/Jul/2009
Location:
BhOoooT pUr
View All Topics by Reet
View All Posts by Reet
Sat Shri Aakaal
awesome!!!!!very nice ,,
god bless u
awesome!!!!!very nice ,,
god bless u
Yoy may enter
30000
more characters.
13 Aug 2009
jasbir
Posts:
221
Gender:
Male
Joined:
02/Aug/2009
Location:
ludhiana
View All Topics by jasbir
View All Posts by jasbir
khoob hai g...........
khoob hai g...........
Yoy may enter
30000
more characters.
13 Aug 2009
ਫ਼ਿਰੋਜ਼ਪੁਰੀਆ
Posts:
616
Gender:
Male
Joined:
27/May/2009
Location:
Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
bahut hi vadhia likhiya bai g.... hats off to ur creation...
bahut hi vadhia likhiya bai g.... hats off to ur creation...
Yoy may enter
30000
more characters.
14 Aug 2009
Devinder
Posts:
55
Gender:
Male
Joined:
10/Aug/2009
Location:
doraha
View All Topics by Devinder
View All Posts by Devinder
...........ਸ਼ੁਕਰੀਆ ਸਾਥੀ ਜੀਓ.............!!!
ਅੱਗੇ ਵੀ ਆਪ ਸਬ ਦੇ ਸੁਝਾਵਾਂ ਦੀ ਉਡੀਕ ਰਹੇਗੀ.........................
...........ਸ਼ੁਕਰੀਆ ਸਾਥੀ ਜੀਓ.............!!!
ਅੱਗੇ ਵੀ ਆਪ ਸਬ ਦੇ ਸੁਝਾਵਾਂ ਦੀ ਉਡੀਕ ਰਹੇਗੀ.........................
Yoy may enter
30000
more characters.
14 Aug 2009
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
94204852
Registered Users:
7979
Find us on Facebook
Copyright © 2009 - punjabizm.com & kosey chanan sathh
Developed By:
Amrinder Singh