Punjabi Poetry
 View Forum
 Create New Topic
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਵੇ ਗਲ ਸੁਣ ਧਰਮੀ ਬਾਬਲਾ
ਪੁੱਤ ਪੁੱਤ ਕਰਕੇ ਵਿਗੜਿਆ ਕਾਕਾ
ਨਾ ਧੀ ਨਾਲ ਲਾਡ ਲਡਾਇਆ
ਵੇ ਗਲ ਸੁਣ ਧਰਮੀ ਬਾਬਲਾ
ਧੀ ਨੂੰ ਜਾਣੇ ਧਨ ਪਰਾਇਆ....

ਧੀ ਨੂੰ ਤੂੰ ਜੋ ਸਿਖਿਆ ਦਿਤੀ
ਉਹਨੇ ਪੜਕੇ ਨਾਂ ਚਮਕਾਇਆ
ਪੁਤ ਨੂੰ ਤੂੰ ਖੁਲੀ ਛੋਟ ਦਿਤੀ
ਉਹਨੇ ਨਾਂ ਤੇ ਧੱਬਾ ਲਾਇਆ
ਤੇਰੇ ਫਿਰ ਵੀ ਸਮਝ ਨਾ ਆਇਆ
ਵੇ ਗਲ ਸੁਣ ਧਰਮੀ ਬਾਬਲਾ....

ਪੁਤ ਜਿਦ ਕਰਦਾ ਹੋ ਜਾਵੇ ਪੁਰੀ
ਧੀ ਦੀ ਸੱਧਰ ਰੱਖੀ ਅਧੂਰੀ
ਮਾਂ ਪੁੱਤ ਨੂੰ ਦੇਵੇ ਕੁੱਟ ਚੁਰੀ
ਧੀ ਸੁਕੀ ਖਾ ਕਰੇ ਸਬਰ ਸਬੁਰੀ
ਕਿਸ ਨੇ ਇਹ ਲੇਖਾ ਪਾਇਆ
ਵੇ ਗਲ ਸੁਣ ਧਰਮੀ ਬਾਬਲਾ....

ਨਸ਼ੇ ਪਤੇ ਖਾ ਪੁਤ ਐਬੀ ਬਣਿਆ
ਸਮਝ ਨਾ ਪਈ ਇਹ ਕਹਾਣੀ
ਬਿਗੜ ਬਿਗੜ ਉਹ ਐਸਾ ਤਣਿਆ
ਬੁਰੇ ਮਿਲੇ ਉਹਨੂੰ ਸਾਰੇ ਹਾਣੀ
ਨਾ ਸ਼ੁਰੂ ਤੋ ਉਹਨੂੰ ਸਮਝਾਇਆ
ਵੇ ਗਲ ਸੁਣ ਧਰਮੀ ਬਾਬਲਾ....

ਜਸਬੀਰ ਬਾਈ ਗਲ ਸਮਝ ਨਾ ਆਵੇ
ਹਰ ਜਿਦ ਹੋਈ ਉਹਦੀ ਪੁਰੀ
ਹੁਣ ਉਹ ਧੱਕੇ ਧੋਲੇ ਪਿਆ ਖਾਵੇ
ਉਹਨੂੰ ਜਿੰਦਗੀ ਲੱਗੇ ਅਧੂਰੀ
ਮੈਨੂੰ ਵੀਰ ਚ ਦੋਸ਼ ਨਾ ਥਿਆਇਆ
ਵੇ ਗਲ ਸੁਣ ਧਰਮੀ ਬਾਬਲਾ....
27 Aug 2009

preet ......
preet
Posts: 32
Gender: Female
Joined: 25/Mar/2009
Location: .
View All Topics by preet
View All Posts by preet
 
ਵੇ ਗਲ ਸੁਣ ਧਰਮੀ ਬਾਬਲਾ...vrryy nice...
27 Aug 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
Dhanwad ji......
27 Aug 2009

Reply