Punjabi Poetry
 View Forum
 Create New Topic
  Home > Communities > Punjabi Poetry > Forum > messages
Jaswinder Tiwana
Jaswinder
Posts: 17
Gender: Male
Joined: 06/Sep/2009
Location: Patiala
View All Topics by Jaswinder
View All Posts by Jaswinder
 
ਨਜ਼ਰ ਦਾ ਦਰਿਆ 'ਤੇ ਜਿੰਦੜੀ ਰਾਤ ਭਰ ਤਰਦੀ ਰਹੀ
ਸੁਪਨਿਆਂ ਦੇ ਆਹਲਣੇ ਵਿੱਚ ਰਾਤ ਭਰ ਕੋਈ ਰਹਿ ਗਿਆ
ਗੱਲ ਸੀ ਨਿਰਵਾਣ ਦੀ ਬਸ ਜਿਸਮ ਖ਼ਾਲੀ ਰਹਿ ਗਿਆ

ਅਦਬ ਅੱਖੀਆਂ ਦਾ ਅਸੀਂ ਕਦਮਾਂ ਦੇ ਵਿੱਚ ਧਰਦੇ ਰਹੇ
ਰਾਤ ਦੀ ਦਹਿਲੀਜ਼ ਤੇ ਤਾਰੇ ਦੁਆ ਕਰਦੇ ਰਹੇ

ਚੰਨ ਦਾ ਇੱਕ ਜਾਮ ਸੋਹਣਾ ਰਾਤ ਨੇ ਭਰਿਆ ਜਦੋਂ
ਉਮਰ ਦਾ ਮੋਤੀ ਕਿਸੇ ਨੇ ਵਾਰਿਆ ਇੱਕ ਨਜ਼ਰ ਤੋਂ

ਸਾਹ ਕਿਸੇ ਦਾ ਪਰਸ ਕੇ ਹਰ ਸਾਹ ਜਦੋਂ ਲੰਘਦਾ ਰਿਹਾ
ਪਤਲੜਾਂ ਦੀ ਜ਼ੁਲਫ ਵਿੱਚ ਕਲੀਆਂ ਕੋਈ ਟੁੰਗਦਾ ਰਿਹਾ

ਜਗਮਗਾਂਦੇ ਦੀਵਿਆਂ ਦਾ ਕਾਫ਼ਲਾ ਲੰਘਦਾ ਰਿਹਾ
ਕੌਲ ਕੋਈ ਦੇਂਦਾ ਰਿਹਾ ਤੇ ਕੌਲ ਕੋਈ ਮੰਗਦਾ ਰਿਹਾ

ਨਜ਼ਰ ਦਾ ਦਰਿਆ 'ਤੇ ਜਿੰਦੜੀ ਰਾਤ ਭਰ ਤਰਦੀ ਰਹੀ
乂Tiwana乂 ਦਾ ਸੀ ਜ਼ਿਕਰ ਦੁਨੀਆ ਰਾਤ ਭਰ ਕਰਦੀ ਰਹੀ
08 Sep 2009

Reply