|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਗ਼ਜ਼ਲ--- ਕਿਸ ਦੇ ਦਿਲ ਵਿੱਚ ਕੀ ਹੈ.......... |
|
ਕਮਿਊਨਿਟੀ ਦੇ ਸਾਰੇ ਮੈਂਬਰਾਂ / ਦੋਸਤਾਂ ਨੂੰ ਸਾਹਿਤਕ ਸਲਾਮ /
ਇੱਕ ਨਵੀਂ ਗ਼ਜ਼ਲ ਤੁਹਾਡੇ ਰੂਬਰੂ ਕਰ ਰਿਹਾ ਹਾਂ ,
ਹਾਜ਼ਰੀ ਕਬੂਲ ਕਰਨਾ ਜੀ / ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ ਼
ਗ਼ਜ਼ਲ
ਉੱਚੀ ਥਾਂ 'ਤੇ ਖੜ੍ਹ ਕੇ ਜਦ ਵੀ ਸਮਝੇ ਉੱਚੀ ਸ਼ਾਨ
ਓਦੋਂ ਹੀ ਹੰਕਾਰ 'ਚ ਧੋਖਾ ਖਾ ਬਹਿੰਦਾ ਇਨਸਾਨ
ਅਪਨੇ ਚਿਹਰੇ ਉੱਪਰ ਪਾ ਕੇ ਰੱਖਦੇ ਲੋਕ ਨਕਾਬ
ਕਿਸ ਦੇ ਦਿਲ ਵਿੱਚ ਕੀ ਹੈ ਬੰਦਾ ਕੀ ਲਾਵੇ ਅਨੁਮਾਨ
ਦੂਜੇ ਦਾ ਸਤਿਕਾਰ ਕਰਨ ਦੀ ਉਹ ਨਈਂ ਰੱਖਦਾ ਸੂਝ
ਜਾਣ ਗਏ ਨੇ ਉਸਦੀ ਮਹਿਫਿ਼ਲ ਦੇ ਸਾਰੇ ਮਹਿਮਾਨ
ਲੋਕ ਵਿਚਾਰੇ ਬੁਣਦੇ ਰਹਿੰਦੇ ਰੋਜ਼ ਸੁਨਹਿਰੇ ਖ਼ਾਬ
ਹਾਕਮ ਜਾਰੀ ਕਰਦਾ ਰਹਿੰਦਾ ਦਿਲ ਢਾਹੂ ਫੁਰਮਾਨ
ਖੇਲ੍ਹ ਰਿਹਾ ਜਾਂ ਖੇਲ੍ਹ ਗਿਆ ਹੈ ਉਹ ਕੋਈ ਤਕੜਾ ਖੇਲ੍ਹ
ਜਿਸ ਦੇ ਬੁੱਲਾਂ ਉੱਪਰ ਤਰਦੀ ਹੈ ਕਾਤਿਲ ਮੁਸਕਾਨ
ਮਜਬੂਰੀ ਵੱਸ ਜੁੜਿਆ ਲੱਗਦੈ ਇਸ ਜੋੜੇ ਦਾ ਜੋੜ
'ਲੂਣਾ' ਸਿਖਰ ਦੁਪਹਿਰ ਜਿਹੀ, ਹੈ ਢਲਦਾ ਦਿਨ 'ਸਲਵਾਨ'
ਉਸਦੀ ਖਾਤਿਰ ਮਿਟ ਜਾ ਬੇਸ਼ੱਕ ਅਪਨੇ ਆਪ ਨੂੰ ਵੇਚ
ਬੇਕਦਰੇ ਨੇ ਚੇਤੇ ਰੱਖਣੇ ਨਈਂ ਤੇਰੇ ਅਹਿਸਾਨ
ਦੇਖ ਪੁਜਾਰੀ ਅੱਗੇ ਉਹ ਵੀ ਕਿੰਨਾ ਹੈ ਮਜ਼ਬੂਰ
ਰਿਸ਼ਵਤ ਬਦਲੇ ਦਰਸ਼ਨ ਦੇਵੇ ਭਗਤਾਂ ਨੂੰ ਭਗਵਾਨ
ਤੂੰ ਵੀ ਜੇਕਰ ਉੱਠਦਾ ਬਹਿੰਦਾ ' ਮਹਿਰਮ ' ਗੁੱਟਾਂ ਵਿੱਚ
ਹੁਣ ਤੱਕ ਤੇਰੀ ਹੋ ਜਾਣੀ ਸੀ ਹਰ ਪਾਸੇ ਪਹਿਚਾਨ
============================
|
|
12 Sep 2009
|
|
|
|
|
|
|
|
|
|
|
ਸਾਹਿਤਕ ਸਲਾਮ , ਮਨੂੰ ਰਾਬੀਆ ਜੀ , ਅਮਨ ਜੀ ,
ਅਮਰਿੰਦਰ ਜੀ ਤੇ ਮਾਵੀ ਜੀ , ਰਚਨਾ ਤੇ ਧਿਆਨ ਦੇਣ ਤੇ ਕੀਮਤੀ ਸੁਝਾਅ ਦੇਣ ਲਈ ਧੰਨਵਾਦ । ਇਵੇਂ ਹੀ ਸਾਥ ਬਣਿਆ ਰਹੇ , ਖੁਦਾ ਤੁਹਾਨੂੰ ਸਭ ਨੂੰ ਹਮੇਸ਼ਾ ਹੀ ਖੁਸ਼ ਤੇ ਚੜ੍ਹਦੀ ਕਲਾ ਚ ਰੱਖੇ।
|
|
08 Oct 2009
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|