Well said...!! I agree...
Khair ik geet sanjha karna chahanga... Divroop Sandhu 22 da likheya.. Kosey Chanan ch chhapeya si eh geet...
veer ne khoobsurati naal beyaan keeta iss rujhaan nu ke ki ki kaaran ho sakde ne... kise de baahar jaan ne...
Amazing Piece of work...
here it is..
ਇਹਨਾ ਚਮਕਦੇ ਸ਼ੀਸ਼ਿਆਂ ਦੀ ਸਲਤਨਤ ਵਿੱਚ
ਪਤਾ ਨਹੀਂ ਕਿਨੇ ਕੁ ਚਾਅ ਰੋਜ਼ ਮਰਦੇ ਨੇ ,
ਹਲ ਨਾਲ ਬੱਝੇ ਬਰ-ਖਾਮੋਸ਼ ਬੌਲਦ ਵਾਂਗਰਾਂ
ਧੱਕੇਸ਼ਹੀ ਲੇਖਾਂ ਦੀ ਰੋਜ਼ ਜਰਦੇ ਨੇ ...
ਕੁਝ ਨਿਰੰਤਰ ਘਟਦੇ ਜਜ਼ਬਾਤ ਤੇ ਪਿਆਰ ,
ਤੇ ਕੁਝ ਵਧਦੇ ਕਰੰਸੀ ਦਰਾਂ ਕਾਰਣ
ਕੁਝ ਸਤਾਏ ਆਪਣੀਆਂ ਹੀ ਹਕੂਮਤਾਂ ਦੇ ,
ਰੁਲ ਪਰਦੇਸਾਂ ਚ ਹਉਕੇ ਭਰਦੇ ਨੇ ......
ਕੁਝ ਆਰਜ਼ੀ ਖਾਹਿਸ਼ਾਂ ਤੇ ਬੇ-ਅੰਤ ਸੁਪਨਿਆਂ ਚ ,
ਤੇ ਕੁਝ ਲਾਲਚਾਂ ਦੇ ਵੱਸ ਪੈ ਜਾਂਦੇ
ਕੁਝ ਮਨੁੱਖੀ ਤਸਕਰਾਂ ਦੇ ਪੰਜਿਆਂ ਚ ,
ਫਸ ਡੂੰਘੇ ਪਾਣੀਆਂ ਚ' ਮਰਦੇ ਨੇ .....
ਕੁਝ ਇਜ਼ਾਰੇਦਾਰ ਨਵੇਂ ਰੁਜ਼ਗਾਰਾਂ ਦੇ ,
ਤੇ ਕੁਝ ਬੈਠੇ ਔਲਾਦ ਦੇ ਮੋਹ ਸਦਕਾ
ਕੁਝ ਸ਼ਿਕਾਰ ਹੋਏ ਨਸਲੀ ਵਿਤਕਰਿਆਂ ਦੇ ,
ਚੰਦ ਯਤਨ ਵਾਪਸੀ ਦਾ ਕਰਦੇ ਨੇ ....
ਕੁਝ ਇੱਛਾ ਲੈ ਜ਼ਿੰਦਗੀ ਚ ਕਾਮਯਾਬੀ ਦੀ ,
ਤੇ ਕੁਝ ਮਹਿਬੂਬ ਲਈ ਵਿਦੇਸ਼ੀਂ ਜਾ ਪਹੁੰਚੇ
ਕੁਝ ਇਸ਼ਕ ਵਿੱਚ ਬੈਠ ਗਏ ਖੱਟ ਬੇਵਫਾਈ ,
ਸਦਾ ਜ਼ਿੰਦਗੀ ਚ ਹਰਦੇ ਨੇ......
ਇਹਨਾ ਚਮਕਦੇ ਸ਼ੀਸ਼ਿਆਂ ਦੀ ਸਲਤਨਤ ਵਿੱਚ
ਪਤਾ ਨਹੀਂ ਕਿਨੇ ਕੁ ਚਾਅ ਰੋਜ਼ ਮਰਦੇ ਨੇ