Punjabi Poetry
 View Forum
 Create New Topic
  Home > Communities > Punjabi Poetry > Forum > messages
JASVINDER  MEHRAM 98144 14317
JASVINDER MEHRAM
Posts: 20
Gender: Male
Joined: 12/Sep/2009
Location: PHAGWARA - 144402.
View All Topics by JASVINDER MEHRAM
View All Posts by JASVINDER MEHRAM
 
ਗ਼ਜ਼ਲ--- ਰਹਿਬਰ ਤਾਂ ਸਮਝਾਉਂਦੇ ਆਏ .......


ਕਮਿਊਨਿਟੀ ਦੇ ਸਾਰੇ ਮੈਂਬਰਾਂ / ਦੋਸਤਾਂ ਨੂੰ ਸਾਹਿਤਕ ਸਲਾਮ /
ਇੱਕ ਨਵੀਂ ਗ਼ਜ਼ਲ ਤੁਹਾਡੇ ਰੂਬਰੂ ਕਰ ਰਿਹਾ ਹਾਂ , ਹਾਜ਼ਰੀ ਕਬੂਲ ਕਰਨਾ ਜੀ /
ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ ਼


ਗ਼ਜ਼ਲ

 

ਕੁਰਸੀ  ਦੌੜ  ' ਚ  ਜਦ  ਵੀ  ਹੋਊ , ਉਹ  ਹੀ  ਸ਼ਾਮਿਲ  ਹੋਵੇਗਾ ।
ਜੋ  ਲੋਕਾਂ  ਨੂੰ  ਝੂਠੇ  ਲਾਰੇ   ਲਾਉਣ  ਦੇ  ਕਾਬਿਲ ਹੋਵੇਗਾ ।

 

ਕੋਸ਼ਿਸ਼  ਕਰ  ਕੇ  ਦੇਖ  ਜ਼ਰਾ  ਤੂੰ,  ਅਪਣੀ  ਮੰਜ਼ਿਲ  ਪਾਉਣੀ   ਜੇ,
ਜਿੱਤ ਨਹੀਂ   ਤਾਂ 'ਹਾਰ"  ਦਾ  ਕਾਰਨ , ਕੁਝ  ਤਾਂ  ਹਾਸਿਲ ਹੋਵੇਗਾ ।

 

ਅਪਣੇ  ਆਪ  ਤਾਂ  ਕੁਝ  ਨਈਂ ਆਉਂਦੈ , ਸਭ  ਕੁਝ  ਸਿੱਖਣਾ  ਪੈਂਦਾ ਹੈ,
ਉਸਨੂੰ  ਮੰਜ਼ਿਲ  ਮਿਲਣੀ  ਜਿਸਦਾ , ਮੁਰਸ਼ਦ   ਕਾਮਿਲ  ਹੋਵੇਗਾ ।

 

ਉਸਨੇ  ਅਪਣੀ   ਰਾਖੀ  ਖ਼ਾਤਿਰ ,  ਐਨੀ  ਗਾਰਦ   ਰੱਖੀ ਹੈ ,
ਸੋਚ  ਲਵੋ  ਲੋਕਾਂ  ਦਾ  ਨੇਤਾ ,  ਕਿੰਨਾ  ਬੁਜ਼ਦਿਲ  ਹੋਵੇਗਾ ।

 

ਫਿਰ  ਤਾਂ  ਕਿਸੇ   ਬੇਦੋਸ਼ੇ   ਨੂੰ  ਹੀ ,  ਟੰਗਿਆ  ਜਾਊ   ਫਾਂਸੀ 'ਤੇ,
ਜੱਜਾਂ  ਦੀ  ਟੋਲੀ  ਵਿੱਚ  ਹੀ  ਜੇ , ਬੈਠਾ  ਕਾਤਿਲ   ਹੋਵੇਗਾ ।

 

ਕੁੱਖ  ਵਿੱਚ   ਕਤਲ  ਕਰਾ  ਕੇ  ਧੀ  ਨੂੰ , ਪੁੱਤ  ਦੇ  ਸੁਪਨੇ  ਲੈਂਦੀ  ਜੋ,
ਐਸੀ  ਮਾਂ  ਦੇ  ਸੀਨੇ  ਵਿੱਚ  ਤਾਂ , ਪੱਥਰ  ਦਾ  ਦਿਲ  ਹੋਵੇਗਾ ।

 

ਤੇਰੀ   ਮੰਜ਼ਿਲ  ਪੂਰਬ  ਹੈ  ਤੇ   ਮੇਰੀ  ਮੰਜ਼ਿਲ  ਪੱਛਮ  ਹੈ ,
ਫੇਰ  ਕਿਵੇਂ  ਦੱਸ  ਤੇਰਾ  ਮੇਰਾ   ਇਕ  ਹੀ   ਸਾਹਿਲ  ਹੋਵੇਗਾ ।

 

ਪਲ  ਵਿਚ   ਮੁੱਖੜਾ   ਮੋੜ  ਗਿਆ  ਏ, ' ਭੁੱਲ  ਜਾ  ਮੈਨੂੰ '  ਕਹਿ ਕੇ  ਜੋ ,
ਉਹ  ਕੀ  ਜਾਣੇਂ   ਉਸਨੂੰ   ਭੁੱਲਣਾ ,  ਕਿੰਨਾ  ਮੁਸ਼ਕਿਲ  ਹੋਵੇਗਾ ।

 

ਟੇਡੇ   ਮੇਡੇ   ਰਾਹਾਂ 'ਤੇ  ਵੀ ,  ਤੁਰਨਾ  ਪੈਂਦਾ   ਜੀਵਨ  ਵਿਚ ,
ਕਦਮ  ਕਦਮ  'ਤੇ  ਠੋਕਰ   ਖਾਊ ,  ਜੋ  ਵੀ   ਗਾਫ਼ਿਲ  ਹੋਵੇਗਾ ।

 

ਰਹਿਬਰ  ਤਾਂ  ਸਮਝਾਉਂਦੇ  ਆਏ ,  ਬੰਦਾ  ' ਬੰਦਾ'   ਬਣਿਆ  ਨਈਂ,
ਆਸ  ਨਹੀਂ  ਸੀ  ' ਮਹਿਰਮ ',  ਬੰਦਾ  ਏਨਾ  ਜਾਹਿਲ  ਹੋਵੇਗਾ ।
=============================    

26 Oct 2009

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sir tusi taan mainu koi ik sheyar chunan joga ni chhadeya...

 

lajawab...

 

Salaam ae ji tuhadi soch .. tuhadi kalam nu...!!!

mere kol lafz ni tuhadi iss ghazal di tareef waaste..

 

bakamaal rachna..!!

 

26 Oct 2009

Reply