|
|
| ਸੁਣ ਸ਼ਰਾਬ ਬੰਦੇ ਖਾਣੀਏ , ਨੀ ਸ਼ਰਾਰਤ ਦੇ ਪਾਣੀਏ |
| ਸੁਣ ਸ਼ਰਾਬ ਬੰਦੇ ਖਾਣੀਏ , ਨੀ ਸ਼ਰਾਰਤ ਦੇ ਪਾਣੀਏ , |
| ਜਿਸ ਨੇ ਵੀ ਤੈਨੂ ਚਖਿਆ,ਤੇਰਾ ਜ਼ਹਿਰ ਹੱਡਾਂ ਵਿਚ ਰਚਿਆ, |
| ਕਿਨੇ ਆਂ ਦੇ ਜ਼ਿਗਰ ਤੂੰ ਪਾੜ-ਦੀ,ਲਖਾਂ ਹੀ ਘਰ ਊਜ਼ਾਡ - ਦੀ, |
| ਸਾਡਾ "ਮਾਣਕ" ਵੀ ਤੂ ਡੰਗ- ਤਾ ,ਓਹਦਾ ਬੋਲ ਹੁਣ ਹੈ ਕਂਬ -ਦਾ , |
| ਗਾਲਿਬ ਤਾ ਤੇਰਾ ਸ਼ੁਦਾਈ ਸੀ , ਤਾਹੀਓਂ ਰਹਿੰਦਾ ਸਦਾ ਕਰਜ਼ਾਈ ਸੀ, |
| ਤੂ ਹੌਲੀ - ਹੌਲੀ ਪਾਪਨੇ "ਸ਼ਿਵ" ਦੀ ਮੌਤ ਬਣ ਆਈ ਸੀ, |
| ਤੂ ਕਾਹਤੋਂ ਸਾਥੋਂ ਖੋਹ ਲਿਆ,ਜਿਹਦੇ ਬਿਨਾ ਬਟਾਲਾ ਸੁਨਾ ਪਿਆ, |
| ਨਹਿਰੋਂ ਪਾਰ ਬੰਗਲਾ ਜੋ ਪਵਾਓਂਦਾ - ਪਵਾਓਂਦਾ ਰਹਿ ਗਿਆ , |
| "ਰੋਮੀ ਗਿੱਲ" ਹੀਰਾ ਸਾਡਾ ਵਹਿਣ ਤੇਰੇ ਚ ਵੇਹ ਗਿਆ , |
| ਪਰ ਤੇਰਾ ਨਸ਼ਾ ਤਾ ਕੁਛ ਪਲ ਰਹੇ , ਦਿਨ ਚੜਦੇ ਨਾਲ ਹੀ ਉੱਤਰ ਬਹੇ , |
| ਪਰ ਐਵੇਂ ਨਾ ਤੂ ਮਾਣ ਕਰੀਂ ,ਤੇਰੇ ਨਾਲੋ ਵਧੀਆ ਨਸ਼ੇ ਕਈ , |
| ਜੇ ਨਹੀ ਪਤਾ ਤਾ ਜਾਣ ਲੈ, ਮੇਰੇ ਵੱਲ ਨੂ ਕਰ ਧਿਆਨ ਲੈ , |
| ਜੋ ਫੱਕਰ ਲੋਕੀ ਹੁੰਦੇ ਨੇ, ਓਹ ਨਾਮ - ਖੁਮਾਰੀ ਪੀਂਦੇ ਨੇ , |
| ਤੂੰ ਲਾਉਦੀ ਦਿਲ ਵਿਚ ਅੱਗ ਜਹੀ,ਪਰ ਫੱਕਰਾਂ ਦੀ ਪੀਣੀ ਅਲਗ ਜਹੀ, |
| ਉਹਨਾ ਦੀ ਨਾਮ ਖੁਮਾਰੀ ਜੋ,ਨਾ ਜਾਵੇ ਕਿਸੇ ਤੂ ਉਤਾਰੀ ਓਹ, |
| ਤੂੰ ਸਾਰਾ ਜ਼ੋਰ ਲਗਾ ਲਵੇਂ,ਭਾਵੇਂ ਬੰਦੇ ਦੀ ਹੋਸ਼ ਭੁਲਾ ਦੇਵੇ , |
| ਪਰ ਨਸ਼ੇ ਤੇਰੇ ਨੇ ਉਤਰ ਜਾਣਾ, ਵਾਅਦਾ ਕਰ ਸ਼ਰਾਬੀ ਮੁਕਰ ਜਾਣਾ, |
| ਪਰ ਨਾਮ ਦਾ ਅਮਲ ਨਾ ਲਹਿੰਦਾ ਹੈ , ਓਹੀ ਹੁੰਦਾ ਫੱਕਰ ਜੋ ਕਹਿੰਦਾ ਹੈ , |
| ਤੈਨੂੰ ਪੀ ਸ਼ਰਾਬੀ ਡੋਲਦਾ , ਗਲ - ਗਲ ਤੇ ਕੁਫਰ ਹੈ ਤੋਲਦਾ, |
| ਪਰ ਫੱਕਰ ਜਦੋਂ ਵੀ ਬੋਲਦੇ,ਸਿੰਘਾਸਨ ਖੁਦਾ ਦੇ ਡੋਲਦੇ, |
| ਓ ਕਿਸਮਤ ਵਾਲੇ ਹੁੰਦੇ ਨੇ ਜੋ ਨਾਮ ਖ਼ੁਮਾਰੀ ਪੀਂਦੇ ਨੇ, |
| ਰਬ ਦੀ ਰਜ਼ਾ ਚ ਰਹਿੰਦੇ ਨੇ,ਓਹਨੂੰ ਜਪਦੇ ਉਠਦੇ ਬਹਿੰਦੇ ਨੇ, |
| ਐਸੇ ਬੰਦਿਆ ਨੂੰ ਲਭ-ਦੇ,2 ਨੈਣ ਮੇਰੇ ਸਦਾ ਰਹਿੰਦੇ ਨੇ ....... |
|
|
27 Oct 2009
|