ਜਿੰਦਗੀ ਫਰਿਸਤਿਆਂ ਦਾ ਰਾਹ ਹੁੰਦੀ ਸੀ
ਤੇਰੇ ਬਿਨਾਂ ਕਿੱਥੇ ਸੁਬਾਹ ਹੁੰਦੀ ਸੀ
ਜਦੋ ਬੱਸ ਦੀ ਤਾਕੀ ਚੋ ਲੱਭਦੀ ਤੈਨੂੰ ਨਿਗਾਂਹ ਹੁੰਦੀ ਸੀ
ਉਦੋ ਤੂੰ ਮੇਰੀ ਹਿੱਕ ਵਿਚ ਰੁਕਿਆ ਸਾਹ ਹੁੰਦੀ ਸੀ
ਜਦੋ ਬੱਸ ਨੇ ਤੇਰੇ ਸਟਾਪ ਤੇ ਖੜ ਜਾਣਾ
ਚਾਅ ਅੰਬਰ ਜਿੱਡਾ ਮੇਰੇ ਦਿਲ ਨੂੰ ਚੜ ਜਾਣਾ
ਅੱਖ ਕਿਤਾਬ ਤੇ ਪਰ ਤੇਰੇ ਵਿੱਚ ਨਿਗਾਹ ਹੁੰਦੀ ਸੀ
ਉਦੋ ਤੂੰ ਮੇਰੀ ਹਿੱਕ ਵਿਚ ਰੁਕਿਆ ਸਾਹ ਹੁੰਦੀ ਸੀ
ਡੱਬ 'ਚ ਕਾਪੀ ਕੋਈ ਫਿਕਰ ਨਹੀ ਪੜਾਈ ਦਾ
ਨਾਲ ਫੱਕਰਾਂ ਦੇ ਯਾਰੀ, ਕੋਈ ਫਿਕਰ ਨਹੀ ਕਮਾਈ ਦਾ
ਬੱਸ ਤੂੰ ਨਾਲ ਸੀਟ ਤੇ ਬੈਠ ਜਾਵੇ ਇਕੋ ਇੱਕ ਦੁਆ ਹੁੰਦੀ ਸੀ
ਉਦੋ ਤੂੰ ਮੇਰੀ ਹਿੱਕ ਵਿਚ ਰੁਕਿਆ ਸਾਹ ਹੁੰਦੀ ਸੀ
ਅਕਸਰ ਹੀ ਮੈ ਸੀਟ ਤੇ ਇਕੱਲਾ ਬੈਠ ਕੇ ਜਾਦਾਂ
ਤੇਰੇ ਇਸ਼ਕ ਦੀ ਦੂਰੀ ਨੂੰ ਬੜਾ ਔਖਾ ਸਹਿ ਕੇ ਜਾਂਦਾ
ਖਬਰੈ ਕਿੱਡੀ ਕੁ ਮੇਰੇ ਖਿਆਲਾ ਦੀ ਦੁਨੀਆਂ ਹੁੰਦੀ ਸੀ
ਉਦੋ ਤੂੰ ਮੇਰੀ ਹਿੱਕ ਵਿਚ ਰੁਕਿਆ ਸਾਹ ਹੁੰਦੀ ਸੀ
ਉਹ ਬੱਸ ਕਦੇ ਨਹੀ ਛੱਡੀ ਸੀ, ਪਰ ਬੱਸ ਵਾਲੀ ਛੱਡਣੀ ਪੈ ਗਈ
ਕਦੇ ਟਿਕਟ ਕਟਾਉਦਾ ਤੇਰੀ ਮੈ, ਇਹ ਰੀਝ ਹੀ ਬਣ ਕੇ ਰਹਿ ਗਈ
ਕੀ ਕਰਦਾ ਤੇਰੀ ਬੇਅੰਤ ਖੂਬਸੂਰਤੀ ਹੀ ਮੇਰਾ ਟੁੱਟਿਆਂ ਹੌਸਲਾ ਹੁੰਦੀ ਸੀ
ਉਦੋ ਤੂੰ ਮੇਰੀ ਹਿੱਕ ਵਿਚ ਰੁਕਿਆ ਸਾਹ ਹੁੰਦੀ ਸੀ