Punjabi Poetry
 View Forum
 Create New Topic
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਹੱਦੋਂ ਵਧਕੇ ਜਾਲਸਾਜੀਆਂ ਹੁੰਦਿਆ ਨੇ

ਵਾਹ ਓਏ ! ਜੱਗ ਜਹਾਨ ਦੇਆ ਬਾਲੀਆ,ਕਿਉ ਕਿਸੇ ਨੂੰ ਭੇਤ ਛੁਪਾਉਣ ਦਾ ਬਲ ਦਿੱਤਾ,

ਤੇਰਾ ਨੂਰ ਹੋਕੇ ਜੋ ਬੇਨੂਰ ਹੋਏ,ਬੇਨੂਰ ਕਰਦੇ, ਕਿਓ ਓਹਨਾ ਨੂੰ ਇਹ ਪਲ ਦਿੱਤਾ,

ਥੋੜੀ ਸ਼ੋਹਰਤ ,ਪੈਸੇ ਤੇ ਠਾਠ ਲਈ, ਕਈਆ ਸੋਚਿਆ ਇਹ ਚੱਲ ਪਿਆ ਕਿੱਤਾ ,

ਹੱਦੋਂ ਵਧਕੇ ਜਾਲਸਾਜੀਆਂ ਹੁੰਦਿਆ ਨੇ , ਤੂੰ ਨਾ ਇਸਦਾ ਕੋਈ ਸਾੰਨੂ ਹੱਲ ਦਿੱਤਾ ,

ਠੱਗੀਆਂ ਮਾਰਦੇ ਆ ਬਣਕੇ ਸ਼ੁਬ ਚਿੰਤਕ ,ਮਨ ਨਾਲ ਹੈ ਭਰ ਛਲ ਲਿੱਤਾ ,

ਕਈਆਂ ਨਾਲ ਹੋਈ ਇਥੇ ਅਨਹੋਣੀ, ਲਾਈ ਅੱਗ 'ਚ ਗਈ ਮਾਸੂਮ ਜਲ ਚਿਤਾ ,

ਨਿੱਤ ਨਵੀ ਸੋਚ ਨਾਲ ਢੰਗ ਬੰਦੇ, ਕਿਵੇ ਜਾਵੇ ਲੁਟਿਆ ਲੁੱਟ-ਲੁੱਟ ਕੇ,

ਸਾੰਨੂ ਏਹਦਾ ਨਾ ਕੋਈ ਹੱਲ ਮਿਲਿਆ , ਭਾਈ ਨੇ ਭਾਈ ਦਾ ਵੱਡ ਗੱਲ ਦਿੱਤਾ ,

ਏਹਦਾ ਪ੍ਰਮਾਣ ਤੈਨੂੰ ਵੀ ਮਿਲ ਜਾਣਾ, ਜਦ ਕਿਸੇ ਪਾਖੰਡੀ ਨੇ ਤੇਰਾ ਸ੍ਵਰਗ ਵੀ ਮੱਲ ਲਿੱਤਾ |


23 Nov 2009

Reply