Home > Communities > Punjabi Poetry > Forum > messages
ਅਗਲਾ ਵਿਆਹ
again gonna posy in two parts guys.. do not mind... ਜਮਾਂਦਰੂ ਹੀ ਭੁੱਖੇ ਭਾਣੇ ਨਿਆਣੇ ਦੀ ਉਸ ਦਿਨ ਬੜੀ ਪੁੱਛ ਪੜਤਾਲ ਹੋ ਰਹੀ ਸੀ, ਵਿਚਾਰਾ ਜਦੋਂ ਦਾ ਜੰਮਿਆ ਸੀ, ਕਦੇ ਦੂਜੇ ਜੁਆਕਾਂ ਵਾਂਗ ਲੋਹੜੀ ਦੀਵਾਲੀ ਤੇ ਵੀ ਨਵੇਂ ਲੀੜੇ ਨਹੀਂ ਸੀ ਮਿਲੇ, ਉਹ ਤਾਂ ਆਪਣੀ ਪਾਟੀ ਜਿਹੀ ਨਿੱਕਰ ਤੇ ਝੱਗੇ ਨਾਲ ਦੀ ਟਾਕੀ ਮਿਲਣ ਤੇ ਹੀ ਬਾਗ਼ੋ ਬਾਗ਼ ਹੋ ਜਾਂਦਾ ਸੀ।
ਕਦੇ ਕੁਝ ਢਿੱਡ ਭਰਕੇ ਖਾਣ ਨੂੰ ਨਹੀਂ ਸੀ ਮਿਲਿਆ ਹਮੇਸ਼ਾ ਹੀ ਅੰਦਰ ਪਏ ਰਹਿਣ ਵਾਲੇ ਬੀਮਾਰ ਬਾਪ ਦੀਆਂ ਝਿੜਕਾਂ ਤੇ ਚਪੇੜਾਂ ਤੋਂ ਬਿਨਾਂ!!! ਪਰ ਹਾਂ ਉਹਨੂੰ ਲੱਗਦਾ ਸੀ ਮਾਂ ਤਾਂ ਪਿਆਰ ਕਰਦੀ ਆ.. ਕਿਸੇ ਦਾ ਜੂਠਾ ਬਚਿਆ ਖੁਚਿਆ ਲੈ ਕੇ ਆਉਂਦੀ ਤੇ ਖਾਣ ਨੂੰ ਦਿੰਦੀ ਉਹਨੂੰ......।
ਤੇ ਪਹਿਲੀ ਵਾਰ ਉਹ ਨਿਮਾਣਾ ਜਿਹਾ ਖੁਸ਼ ਹੋਇਆ, ਜਦੋਂ ਉਹਦਾ ਬਾਪੂ ਮਰਿਆ.......
25 Nov 2009
ਉਹਨੂੰ ਲੱਗਿਆ ਨਾ ਹੁਣ ਰੋਜ਼ ਦੀ ਮਾਰ ਕੁਟਾਈ ਤੇ ਹੁਣ ਤਾਂ ਮਾਂ ਵੀ ਸਿਰਫ਼ ਉਹਦਾ ਹੀ ਖ਼ਿਆਲ ਰੱਖੂ........
ਪਰ ਆਹ ਤਾਂ ਉਮੀਦ ਤੋਂ ਵੀ ਵਧਕੇ ਸੀ.... ਉਹਦੇ ਲਈ ਨਵੇਂ ਕੱਪੜੇ! ਘਰ 'ਚ ਜਸ਼ਨ!! ਬਸਤੀ 'ਚ ਲੱਗਿਆ ਟੈਂਟ!!! ਤੇ ਉਸ ਬਾਲੜੇ ਮਨ ਨੂੰ ਪਤਾ ਲੱਗਾ ਕਿ ਉਸਦੀ ਮਾਂ ਦਾ ਵਿਆਹ ਸੀ.. ਬੜੀ ਖੁਸ਼ੀ ਹੋਈ ਉਸ ਅਨਜਾਣ ਨੂੰ...........
...........ਤੇ ਉਹ ਵੀ ਮਾਂ ਦੀ ਡੋਲੀ ਦੇ ਨਾਲ ਹੀ ਤੁਰ ਗਿਆ ਕਿਸੇ ਬੇਗਾਨੇ ਪਿੰਡ ਵੱਲ.... ਪਰ ਉਹੀ ਜਾਣੀ ਪਹਿਚਾਣੀ ਬਸਤੀ... ਉਦਾਂ ਦੇ ਹੀ ਪਾਟੀਆਂ ਨਿੱਕਰਾਂ ਵਾਲੇ ਜੁਆਕ, ਤੇ ਦੋ ਚਾਰ ਦਿਨਾਂ ਬਾਅਦ ਉਹੀ ਖਾਣਾ ਪੀਣਾ,.....
...........ਤੇ ਹੌਲੀ ਹੌਲੀ.... ਉਹੀ ਪੁਰਾਣੀਆਂ ਪਰ..... ..........ਨਵੇਂ ਬਾਪ ਦੀਆਂ ਝਿੜਕਾਂ, ਤੇ ਕੁੱਟਮਾਰ ਵੀ..... ਪਰ ਕੁਝ ਫ਼ਰਕ ਸੀ..... ਪਹਿਲਾਂ ਤੋਂ ਵੀ ਖ਼ਤਰਨਾਕ ਹੁੰਦਾ ਸੀ ਕੁਟਾਪਾ ਉਹਦਾ ਤੇ ਉਹਦੀ ਮਾਂ ਦਾ... ਏਹ ਬਾਪ ਤੰਦਰੁਸਤ ਜੋ ਸੀ!!!!.
ਤੇ ਉਹ ਵਿਚਾਰਾ ਸੋਚਦਾ ਰਿਹਾ ਕੋਈ ਹੱਲ ਇਸ ਗੰਧਾਲ ਚਾਲ ਦਾ..... .....ਤੇ ਇੱਕ ਦਿਨ ਮੈਂ ਜਦੋਂ ਉਸ ਤਿੰਨ ਚਾਰ ਸਾਲ ਦੇ ਨਿਆਣੇ ਨੂੰ ਪਹਿਲੀ ਵਾਰ ਬੋਲਦਿਆਂ ਦੇਖਿਆ, ...........ਸ਼ਾਇਦ ਪਹਿਲਾ ਸਵਾਲ ਸੀ ਓਹਦਾ ਇਹ ਆਪਣੀ ਮਾਂ ਨੂੰ.... ਕਿ "ਮਾਂ, ਹੁਣ ਤੇਰਾ ਅਗਲਾ ਵਿਆਹ ਕਦੋਂ ਹੋਊਗਾ???"
25 Nov 2009
wanna share one thing abt dis poem.. eh gall ikk wari mera ikk teacher( d.p. gurdeep singh) class ch suna reha c.. so i got remember n shbdan de sanche ch main dhalya....... khyaal kise hor da aa.. aas krdi han k sab nu pasand ayega.. pta nhi main insaaf kr payi han k nhi kyunki topic kafi unique c.. so do reply plzzzzzzz.. with some suggestions..
best regards,
jassi sangha.
25 Nov 2009
umda koshish jassi.. channge dost,changiyaan kitabaa(n) warge hunde ne... so.. mainu personally sujha den nu keha hai taan mainu khud nu khayal bahut pasand hai.. bas lae-bandi di halki jehi kami khatki.. par je baareeki ch na jaya jawe taan, jo suneha jehnu milna chahida si.. oh mil reha hai... bas lae bandi hundi taan es Khulli-kavita da nasha wadh janda...ratta hor... overall GHAINT aa..
25 Nov 2009
thanku dr. sanket.. lai bndi krni ni aundi.. tahin ta khulli kavita likhidi aa..nhi tan babu razab ali na bn jawan.. hehehe.. thanku.tc
25 Nov 2009
baabu razab ali sahab vi kise maa ne hi jamme si...
bass lod hai maara jeha JAAGAAN di.. heheh.. (waise hun wali foto ch jaage hi nazar aa rahe ho..lols)
coz baabu sahab kehnde si..
"ਨਵਾਂ ਆਸ਼ਿਕ ਤੇ ਗਧਾ ਘਾਹ ਗੌਣ ਵਾਲੇ
ਠੀਕ ਭਾਲਦੇ ਸਿਖ਼ਰ ਦੁਪਿਹਰ ਤਿੰਨੇ"
so eh aashiqi shayari di nawi hai es umar layi..
"..HAASA BAND MOONH NAAL VI HASS HUNDA,
LOD PAINDI NAHI KAHDNE DANDIYAA(N) DI...
SIKHAR DOPAHERE JAAG KE BHAAL HUNDI...
WAJAN,BEHARAAN TE LAE_BANDIYAA(N) DI..."
LOL
baabu razab ali sahab vi kise maa ne hi jamme si...
bass lod hai maara jeha JAAGAAN di.. heheh.. (waise hun wali foto ch jaage hi nazar aa rahe ho..lols)
coz baabu sahab kehnde si..
"ਨਵਾਂ ਆਸ਼ਿਕ ਤੇ ਗਧਾ ਘਾਹ ਗੌਣ ਵਾਲੇ
ਠੀਕ ਭਾਲਦੇ ਸਿਖ਼ਰ ਦੁਪਿਹਰ ਤਿੰਨੇ"
so eh aashiqi shayari di nawi hai es umar layi..
"..HAASA BAND MOONH NAAL VI HASS HUNDA,
LOD PAINDI NAHI KAHDNE DANDIYAA(N) DI...
SIKHAR DOPAHERE JAAG KE BHAAL HUNDI...
WAJAN,BEHARAAN TE LAE_BANDIYAA(N) DI..."
LOL
Yoy may enter 30000 more characters.
25 Nov 2009
thik aa ji.. tahin foto chanhe krti k ghato ghat ikk ilzam to chhutkara milu..lolz..
25 Nov 2009
bahut wadhiya jassi..... too good...
te baaki rhythm ch je likhna chahunde ho.. sanket 22 kol tution rakh lo... :P
22 g tan minute ch gall jorh dinde oh v rhythm ch... :)
bahut wadhiya jassi..... too good...
te baaki rhythm ch je likhna chahunde ho.. sanket 22 kol tution rakh lo... :P
22 g tan minute ch gall jorh dinde oh v rhythm ch... :)
Yoy may enter 30000 more characters.
26 Nov 2009
thanks amrinder.. i ll try kise tym.. dr. sanket saab kol....hmmmmm.. okie..tc
26 Nov 2009
naa beeba naa
naa babeyo naa..
"..sanket kaase naa joga balliye..
sanket nu bhala ki aawnda e...??
sanket nakodar di ret nimani...
Bai Ami aiwe siftaa(n) gaawnda e..."
JASSI AIWE TU AMI BAI DI GALLL CH NA AA JAYI...lol..
MAIN TAAN AAP LABHDA PEYA KISE NU JO MAINU ANHE NU RAAH VIKHA DEWE... lols
eh taan Bai huna da pyar aa jo aini tawajjo de dinde aa haase-haase ch.. baahli serious na layi aaha suggestion..
bhala hou tera..lol
naa babeyo naa..
"..sanket kaase naa joga balliye..
sanket nu bhala ki aawnda e...??
sanket nakodar di ret nimani...
Bai Ami aiwe siftaa(n) gaawnda e..."
JASSI AIWE TU AMI BAI DI GALLL CH NA AA JAYI...lol..
MAIN TAAN AAP LABHDA PEYA KISE NU JO MAINU ANHE NU RAAH VIKHA DEWE... lols
eh taan Bai huna da pyar aa jo aini tawajjo de dinde aa haase-haase ch.. baahli serious na layi aaha suggestion..
bhala hou tera..lol
Yoy may enter 30000 more characters.
26 Nov 2009
Copyright © 2009 - punjabizm.com & kosey chanan sathh