Punjabi Poetry
 View Forum
 Create New Topic
  Home > Communities > Punjabi Poetry > Forum > messages
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
ਦੋਸਤੋ ਆਓ ਸੰਵਾਦ ਰਚਾਈਏ...

ਅੱਜ-ਕੱਲ਼ ਦੇ ਅਖੌਤੀ ਬੁੱਧੀਜੀਵੀਆਂ ਲਈ ਸਭ ਤੋਂ ਚਿੰਤਾ ਦਾ ਵਿਸ਼ਾ ਨਾਮ ਦੇ ਨਾਲ ਲਕਬ ਲਾਉਣ ਤੋਂ ਉਸਦੀ ਵਿਚਾਰਧਾਰਕ ਪਹੁੰਚ ਨਿਰਧਾਰਤ ਕਰਨਾ ਬਣਿਆ ਹੋਇਆ ਹੈ। ਉਹਨਾਂ ਬੁੱਧੀਜੀਵੀਆਂ ਦਾ ਚਿੰਤਨ ਕਹਿੰਦਾ ਹੈ ਕਿ ਜਿਹੜੇ ਲੇਖਕ (ਆਮ ਵਿਅਕਤੀ ਵੀ ਹੋ ਸਕਦੇ ਨੇ) ਆਪਣੇ ਨਾਮ ਨਾਲ ਆਪਣਾ ਗੋਤ ਜਿਵੇਂ ........ਸਿੰਘ ਸਿੱਧੂ, ਧਾਲੀਵਾਲ, ਬਰਾੜ, ਗਿੱਲ, ਸੰਧੂ ਆਦਿ ਕੋਈ ਵੀ ਗੋਤ ਨੂੰ ਲਾਉਂਦੇ ਹਨ ਅਸਲ ਵਿੱਚ ਉਹ ਉਹਨਾਂ ਦੀ ਹਊਮੈ ਗ੍ਰਸਤ ਮਾਨਸਿਕਤਾ ਤੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਸਾਬਿਤ ਕਰਨ ਦਾ ਪ੍ਰਤੀਕ ਹੈ। ਅਸਲ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਡੀ ਲਿਖਤ ਵਿੱਚੋਂ ਤੁਹਾਡੀ ਵਿਚਾਰਧਾਰਾ ਸਪੱਸ਼ਟ ਹੋਵੇਗੀ ਨਾ ਕਿ ਨਾਮ ਵਿੱਚੋਂ। ਜਿਨਾਂ ਦੇ ਨਾਮ ਨਾਲ ਅਜਿਹਾ ਕੁਝ ਨਹੀਂ ਲੱਗਾ ਹੁੰਦਾ ਉਹਨਾਂ ਦੀਆਂ ਲਿਖਤਾਂ ਸਰਮਾਇਦਾਰੀ ਪੱਖੀ ਹੋਣਗੀਆਂ ਤਾਂ ਕੀ ਉਹਨਾਂ ਨੂੰ ਵੀ ਇਸ ਮਾਨਸਿਕਤਾ ਤੋਂ ਉੱਪਰ ਉੱਠੇ ਮੰਨ ਲੈਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਜੇਕਰ ਅਸੀਂ ਆਪਣੇ ਆਪ ਨੂੰ ਉੱਪਰ ਉੱਠੇ ਹੋਣ ਦਾ ਦਾਅਵਾ ਪੇਸ਼ ਕਰਦੇ ਹਾਂ ਤਾਂ ਸਾਨੂੰ ਅਜਿਹੀਆਂ ਗੱਲਾਂ ਤੋਂ ਵੀ ਉੱਪਰ ਉੱਠਣਾ ਚਾਹੀਦਾ ਹੈ। ਅਸਲ ਵਿੱਚ ਅਜਿਹੀਆਂ ਗੱਲਾਂ ਰਾਹੀਂ ਬੇਲੋੜਾ ਵਿਵਾਦ ਪੈਦਾ ਕਰਨ ਵਾਲੇ ਆਪ ਅਸਿੱਧੇ ਰੂਪ ਵਿੱਚ ਪੂੰਜੀਵਾਦੀ ਸਿਸਟਮ ਦੇ ਹੱਥ ਠੋਕੇ ਹੁੰਦੇ ਹਨ। ਇਸ ਬਾਰੇ ਤੁਹਾਡਾ ਕੀ ਖਿਆਲ ਹੈ ਦੋਸਤੋ ??

25 May 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Harinder 22 jee ohna dee gall sirf kush hadd takk theek ho sakdi aa,par eh sirf naam de naal got (Sandhu, Gill jaan kush hor) laun naal ee koi khaas farak ne pai sakda mere vichar anusaar....jehde ch haumey hai oh rahegi hee te ohdi likhat ton jhalak ee pavegi chahey oh got lave jaa na...
menu yaad aa ikk waar taraksheelan ve eho jihi gall keeti c jadon aapan member banan de gall keeti taan kehnde naam de naal got ne launa....aapan mann liya par menu oh daleel koi jyada parbhavit ner kar paayi....mere jo ve vichar ne ohna da mere SANDHU hon naal koi lena dena ae te na hee kade dimag ch eho jiha aayia ae k main SANDHU hon karke koi KHAAS haan jaa koi AAM hee haan....mainu lagda eh te apni choice hai je koi launa chahunda ae taan laa lave nahi te chhad deve....
jo marzi kare ohde vichar taan aap muahre jhalak paingey usdi likhat chon...Sorry ena lamba bhashan den layi..!!

25 May 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਬਲਿਹਾਰ ਵੀਰ ਤੁਹਾਡੀ ਗੱਲ ਬਿਲਕੁੱਲ ਸਹੀ ਹੈ। ਇਹ ਤਰਕਸ਼ੀਲ ਹੀ ਅਜਿਹਾ ਪਤਾ ਨਹੀਂ ਕਿਉਂ ਕਰਦੇ ਆਂ ? ਮੈਂ ਤਰਕਸ਼ੀਲ ਹੋਣ ਨੂੰ ਬਹੁਤ ਚੰਗਾ ਸਮਝਦਾ ਹਾਂ। ਪਰ ਮੈਨੂੰ ਲੱਗਦਾ ਵੀਰ ਕਿ ਉਹਨਾਂ ਨੂੰ ਅਸਲ ਵਿੱਚ ਤਰਕਸ਼ੀਲ ਹੋਣ ਦੇ ਅਰਥ ਵੀ ਨਹੀਂ ਪਤਾ ਹੋਣੇ। ਕਿਉਂਕਿ ਤਰਕਸ਼ੀਲ ਹੋਣ ਦਾ ਅਰਥ ਕਦੇ ਵੀ ਕੱਟੜ ਨਹੀਂ ਹੋ ਸਕਦਾ। ਜਿਹੜੀ ਤੁਸੀਂ ਗੱਲ ਦੱਸੀ ਹੈ ਇਸ ਵਿੱਚ ਤਾਂ ਸਪੱਸ਼ਟ ਕੱਟੜਤਾ ਝਲਕਦੀ ਹੈ। ਅਜਿਹੇ ਲੋਕ ਦੋਹਰੇ ਮਾਪਦੰਡ ਲੈ ਕੇ ਜਿਉਂਦੇ ਹਨ।

25 May 2013

Reply