Home > Communities > Punjabi Poetry > Forum > messages
ਟ੍ਰੈਫ਼ਿਕ ਲਾਈਟ
ਟ੍ਰੈਫ਼ਿਕ ਲਾਈਟ
ਦਿੱਲੀ ਦੇ ਇਕ ਬਿਜ਼ੀ ਚੁਰਾਹੇ ਤੇ
ਟ੍ਰੈਫ਼ਿਕ ਲਾਈਟ ਲਾਲ ਹੁੰਦਿਆਂ ਈ
ਸ....ਕ੍ਰੀ....ਚ...........ਬ੍ਰੇਕ ਲੱਗੀ,
ਤੇ ਬੀ ਐਮ ਡਬਲਿਊ ਰੁਕੀ |
ਕਾਰ ਦੇ ਸ਼ੀਸ਼ੇ ਚੋਂ ਝਾਕਦਾ,
ਕੰਘੀ ਵਾਹਿਆ ਹੋਇਆ
ਖੁੰਬ ਵਾਂਗੂੰ ਉਜਲਾ ਕੁੱਤਾ
ਕਦੇ ਪੇੱਨ ਵੇਚਦੀ, ਤੇ
ਕਦੇ ਲੋਹੇ ਦੇ ਰਿੰਗ ਨਾਲ
ਕਰਤਬ ਕਰਦੀ ਕੁੜੀ ਨੂੰ
ਖਿੱਲਰੇ ਵਾਲਾਂ ਅਤੇ
ਮੈਲੇ ਕਪੜਿਆਂ 'ਚ
ਏਲੀਅਨ ਦੀ ਤਰਾਂ ਵੇਖ ਕੇ
ਮੁੰਹ ਚਿੜਾਉਂਦਾ ਜਾਪਿਆ -
ਜਿਵੇਂ ਕਹਿੰਦਾ ਹੋਵੇ,
ਭੁੱਖੇ ਢਿੱਡ ਕੀਹ ਕਰਦੀ,
ਰੱਜ ਕੇ ਆਇਆਂ ਸਵੇਰੇ,
ਨਾਲੇ ਪੇੱਨ ਦਾ
ਮੈਂ ਕੀਹ ਕਰਨਾ,
ਤੈਥੋਂ ਲੇਖ ਮੇਰੇ
ਉਂਝ ਈ ਚੰਗੇਰੇ |
ਬੱਤੀ ਹਰੀ ਹੋਈ,
ਵ…..ਰੂ…..ਮ......,
ਤੇ ਬੀ ਐਮ ਡਬਲਿਊ,
ਅੱਖੋਂ ਓਹਲੇ ਹੋ ਗਈ |
ਕੁੜੀ ਦੇ ਸਾਥੀ ਬੱਚੇ ਦੀ
ਜੋਕਰ ਟੋਪੀ ਦੀ ਟੋਚੀ ਤੋਂ
ਧੌਣ ਦੇ ਅਕੜਾਅ ਦੇ ਦਮ ਤੇ
ਡੋਰੀ ਨਾਲ ਘੁੰਮਦਾ ਫੁੰਮਣ
ਇਕਾਇਕ ਰੁੱਕ ਗਿਆ ਤੇ
ਉਸਦਾ ਮੰਗਣ ਵਾਲਾ ਹੱਥ
ਅੱਡਿਆ ਈ ਰਹਿ ਗਿਆ |
ਜਗਜੀਤ ਸਿੰਘ ਜੱਗੀ
ਟ੍ਰੈਫ਼ਿਕ ਲਾਈਟ
ਦਿੱਲੀ ਦੇ ਇਕ ਬਿਜ਼ੀ ਚੁਰਾਹੇ ਤੇ
ਟ੍ਰੈਫ਼ਿਕ ਲਾਈਟ ਲਾਲ ਹੁੰਦਿਆਂ ਈ
ਸ....ਕ੍ਰੀ....ਚ.........ਬ੍ਰੇਕ ਲੱਗੀ,
ਤੇ ਬੀ ਐਮ ਡਬਲਿਊ ਰੁਕੀ |
ਕਾਰ ਦੇ ਸ਼ੀਸ਼ੇ ਚੋਂ ਝਾਕਦਾ,
ਕੰਘੀ ਵਾਹਿਆ ਹੋਇਆ
ਖੁੰਬ ਵਾਂਗੂੰ ਉਜਲਾ ਕੁੱਤਾ
ਕਦੇ ਪੇੱਨ ਵੇਚਦੀ, ਤੇ
ਕਦੇ ਲੋਹੇ ਦੇ ਰਿੰਗ ਨਾਲ
ਕਰਤਬ ਕਰਦੀ ਕੁੜੀ ਨੂੰ
ਖਿੱਲਰੇ ਵਾਲਾਂ ਅਤੇ
ਮੈਲੇ ਕਪੜਿਆਂ 'ਚ
ਏਲੀਅਨ ਦੀ ਤਰਾਂ ਵੇਖ ਕੇ
ਮੁੰਹ ਚਿੜਾਉਂਦਾ ਜਾਪਿਆ -
ਜਿਵੇਂ ਕਹਿੰਦਾ ਹੋਵੇ,
ਭੁੱਖੇ ਢਿੱਡ ਕੀਹ ਕਰਦੀ,
ਰੱਜ ਕੇ ਆਇਆਂ ਸਵੇਰੇ,
ਨਾਲੇ ਪੇੱਨ ਦਾ
ਮੈਂ ਕੀਹ ਕਰਨਾ,
ਤੈਥੋਂ ਲੇਖ ਮੇਰੇ
ਉਂ ਜ ਈ ਚੰਗੇਰੇ |
ਬੱਤੀ ਹਰੀ ਹੋਈ,
ਵ…..ਰੂ…..ਮ......,
ਤੇ ਬੀ ਐਮ ਡਬਲਿਊ,
ਅੱਖੋਂ ਓਹਲੇ ਹੋ ਗਈ |
ਕੁੜੀ ਦੇ ਸਾਥੀ ਬੱਚੇ ਦੀ
ਜੋਕਰ ਟੋਪੀ ਦੀ ਟੋਚੀ ਤੋਂ
ਧੌਣ ਦੇ ਅਕੜਾਅ ਦੇ ਦਮ ਤੇ
ਡੋਰੀ ਨਾਲ ਘੁੰਮਦਾ ਫੁੰਮਣ
ਇਕਾਇਕ ਰੁੱਕ ਗਿਆ ਤੇ
ਉਸਦਾ ਮੰਗਣ ਵਾਲਾ ਹੱਥ
ਅੱਡਿਆ ਈ ਰਹਿ ਗਿਆ |
ਜਗਜੀਤ ਸਿੰਘ ਜੱਗੀ
23 Apr 2015
Sohna taanj ........ik tees vi unequal distribution of money te..........bahut sohna sir
23 Apr 2015
ਮਾਵੀ ਜੀ, ਜੀਵਨ ਦੇ ਅਣਸੁਖਾਵੇਂ ਸੱਚ ਦੀ ਇੱਕ ਨਿੱਕੀ ਜਿਹੀ ਝਲਕ ਸਾਂਝੀ ਕਰਨ ਨਿਮਿਤ ਕੀਤਾ ਨਿਮਾਣਾ ਜਿਹਾ ਜਤਨ ਆਪਨੇ ਪੜ੍ਹਿਆ - ਮੇਰੇ ਲਈ ਖੁਸ਼ੀ ਦੀ ਗੱਲ ਹੈ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |
ਮਾਵੀ ਜੀ, ਜੀਵਨ ਦੇ ਅਣਸੁਖਾਵੇਂ ਸੱਚ ਦੀ ਇੱਕ ਨਿੱਕੀ ਜਿਹੀ ਝਲਕ ਸਾਂਝੀ ਕਰਨ ਨਿਮਿਤ ਕੀਤਾ ਨਿਮਾਣਾ ਜਿਹਾ ਜਤਨ ਆਪਨੇ ਪੜ੍ਹਿਆ, ਅਤੇ ਉਸ ਉੱਤੇ ਢੁੱਕਵੀਂ ਵਿਸ਼ਲੇਸ਼ਣਾਤਮਕ ਟਿੱਪਣੀ ਕੀਤੀ - ਸ਼ੁਕਰੀਆ |

Yoy may enter 30000 more characters.
23 Apr 2015
ਬਹੁਤ ਹੀ ਖੂਬਸੂਰਤ ਤੇ ਦਿਲ ਟੁੰਬਵੀ ਰਚਨਾ ਜਗਜੀਤ ਸਰ,
ਤੇ ੳੁਹ ਵੀ ਉਹਨਾਂ ਬਾਰੇ ਜਿਨ੍ਹਾ ਨੂੰ ਦੋ ਚਾਰ ਰੁਪਏ ਦੇ ਕੇ ਅਸੀ ਸੋਚਦੇ ਹਾਂ ਕਿ ਜਿਵੇਂ ਸੁਰਗਾਂ ਦੀ ਟਿਕਟ ਲੈ ਲਈ ਹੋਵੇ,
ਕਾਸ਼ ਅਸੀਂ ਕਦੇ ਆਪਣੀ ਪਲ ਦੀ ਤਸੱਲੀ ਛੱਡ ਕੇ, ਕਿਸੇ ਪਰਮਾਂਨੈਂਟ ਹਲ ਬਾਰੇ ਵੀ ਕਦੇ ਸੋਚੀਏ,
ਤੇ ੲਿਹ ਰਚਨਾਂ ਉਸ ਕਾਣੀ ਵੰਡ ਨੂੰ ਪਰਦੇ ਤੇ ਉਤਾਰ ਦੀ ਏ, ਤੇ ਉਹ ਪਰਦਾ ਸਾਡੇ ਫੋਰਮ ਦੇ 'ਪਿਕਾਸੋ' ਦਾ ਹੈ,
ਸੋ ਲਾਜਵਾਬ,
ਸ਼ੇਅਰ ਕਰਨ ਲਈ ਸ਼ੁਕਰੀਆ
ਤੇ ਦੁਆਵਾਂ ।

ਗੁਰਪ੍ਰੀਤ ਜੀ, ਸ਼ੁਕਰੀਆ ਆਪਨੇ ਆਪਣੇ ਕੀਮਤੀ ਸਮੇਂ ਚੋਂ ਕੁਝ ਖਿਨ ਕੱਢਕੇ ਰਚਨਾ ਤੇ ਨਜ਼ਰਸਾਨੀ ਕੀਤੀ ਅਤੇ ਹੌਂਸਲਾ ਅਫਜ਼ਾਈ ਵਾਲੇ ਵਿਊਜ਼ ਦਿੱਤੇ |
ਜਿਉਂਦੇ ਵੱਸਦੇ ਰਹੋ |

24 Apr 2015
A crystal clear glance of crual reality of life !
very well versed sir !!
can't say much, but yes, can visualise for sure! and shed some tears without being able to do anything

25 Apr 2015
ਰਚਨਾ ਤੇ ਨਜ਼ਰਸਾਨੀ ਕਰਨ ਲਈ ਬਹੁਤ ਬਹੁਤ ਧੰਨਵਾਦ, ਅਮਨਪ੍ਰੀਤ ਜੀ |
God Bless U !
26 Apr 2015