ਪਹਿਲੇ ਹੋਂਸਲਾ ਰਖਿਆ ਸੀ ਰੱਬ ਨਾਲ ਜ਼ਿੱਦ ਕਰਨੇ ਦਾ.....
ਹੁਣ ਖੁੱਦ ਨਾਲ ਹੀ ਜ਼ਿੱਦ ਕਰ ਅੜ੍ਹੀ ਹੋਈ ਆ......
ਹਰ ਕੀਮਤ ਤੇ ਪਹੁੰਚਣਾ ਹੈ ਓਸ ਮੰਜਿਲ ਤੇ
ਜੋ ਬਸ ਥੋੜੀ ਹੀ ਦੂਰੀ ਤੇ ਖੜੀ ਹੋਈ ਆ ......
ਇਹਨਾ ਔਖੇ ਰਸਤਿਆਂ ਤੋ ਹੁਣ ਕੀ ਡਰ ਲਗੁ
ਮੈਂ ਤੇ ਵਕ਼ਤਾ ਦੀ ਸੂਲੀ ਤੇ ਵੀ ਚੜੀ ਹੋਈ ਆ......
ਪਹਿਲੇ ਗਿਲਾ ਕਰਦੀ ਸੀ ਓਸ ਰੱਬ ਨਾਲ ਬਹਿ ਕੇ
ਹੁਣ ਓਹਦੀਆ ਹੀ ਬਕ੍ਸ਼ਿਸ਼ਾ ਨਾਲ ਭਰੀ ਹੋਈ ਆ....
ਇਹ ਥੋੜੇ ਬਹੁਤੇ ਸੇਕ ਕੀ ਕਰਨਗੇ ਮੈਨੂ ....
ਮੈਂ ਤੇ ਭਾਂਬੜ ਦੀ ਅੱਗ ਵਿੱਚ ਸੜੀ ਹੋਈ ਆ .....
ਪਹਿਲੇ ਕੱਲੀ ਹੀ ਸੋਚਾਂ ਵਿੱਚ ਭਟਕਦੀ ਰਹਿੰਦੀ ਸੀ..
ਹੁਣ ਕੁਝ ਰੱਬ ਰੂਪ ਇਨਸਾਨਾਂ ਵਿੱਚ ਖੜੀ ਹੋਈ ਆ.....
"ਨਵੀ" ਨਿਮਾਣੀ ਜਿਹੀ ਤੇ ਰਖੀ ਮੇਹਰ ਸਦਾ ਰੱਬਾ
ਕੁਝ ਮਾੜੇ ਵਕ਼ਤਾਂ ਦੀ ਬਸ ਫੜੀ ਹੋਈ ਆ .....
ਹੁਣ ਓਹਦੇ ਆਸਰੇ ਨੇ ਹੀ ਰਖਣੇ ਹੋਂਸਲੇ ਬੁਲੰਦ
ਇਸ ਭੁਲੇਖੇ ਨਾ ਰਹਿਓ ਕੇ ਦਿਲੋ ਡਰੀ ਹੋਈ ਆ....
ਹਾਲੇ ਬਾਕੀ ਨੇ ਜਵਾਬ ਇਥੇ ਬਹੁਤਿਆ ਨੂ ਦੇਣੇ .....
ਜਿਹਨਾ ਸਵਾਲਾ ਮੁਹਰੇ ਮਾੜੇ ਵਕ਼ਤ ਚ ਖੜੀ ਹੋਈ ਆ.......
ਇਥੇ ਰੋ ਕੇ ਨਹੀ , ਹੱਕ ਲੜ ਕੇ ਲੇਣੇ ਪੇਂਦੇ
ਓਸ ਵਾਹਿਗੁਰੂ ਦੀ ਗੁਰਬਾਣੀ ਮੈਂ ਵੀ ਪੜੀ ਹੋਈ ਆ......
ਵਲੋਂ - ਨਵਨੀਤ ਕੌਰ (ਨਵੀ)
ਪਹਿਲੇ ਹੋਂਸਲਾ ਰਖਿਆ ਸੀ ਰੱਬ ਨਾਲ ਜ਼ਿੱਦ ਕਰਨੇ ਦਾ