ਇਸ਼੍ਕ਼ੇ ਦੀ ਭੱਠੀ ਚ ਭੱਖ ਕੇ
ਰੂਹ ਕੱਖ ਤੋਂ ਕੁੰਦਨ ਹੋ ਜਾਵੇ
ਆਖੇ ਜਿੰਦੜੀ ਸੱਚੇ ਰੱਬ ਨੂੰ
ਇਸ ਭੱਠੀ ਦੀ ਜੋਤ ਸੁਹਾਵੇ
ਜੇਕਰ ਇਸ਼ਕ਼ ਇਬਾਦਤ ਫਿਰ ਕਿਉਂ
ਰੱਬ ਸਾਂਝਾ ਤੇ ਇਸ਼ਕ਼ ਮੇਰਾ ਕਹਾਵੇ
ਕਦੇ ਨੈਣਾਂ ਦੀ ਤੇ ਕਦੇ ਰੂਹ ਦੀ ਤਾਂਘ
ਮਨੁੱਖ ਨੂੰ ਇਸ਼ਕ਼ ਸ਼ੁਦਾਈ ਬਣਾਵੇ
ਲੱਖਾਂ ਆਸ਼ਿਕ਼ ਇਸ਼੍ਕ਼ੇ ਖਾਤਿਰ
ਜਿੰਦ ਗੁਆਂਦੇ,ਕਹਾਨੀ ਬਣ ਜਾਂਦੇ
ਜਾਂ ਬਣਦੀ ਕਿਤੇ ਮਜ਼ਾਰ ਕੋਈ
ਕੋਈ ਸੋਗ ਤੇ ਕੋਈ ਰੋਗ ਦੁਹਾਵੇ
ਇਸ ਭੱਠੀ ਦੇ ਸੰਦ ਕਈ ਨੇ
ਇਸਦੇ ਜਰੂਰਤ ਮੰਦ ਕਈ ਨੇ
ਹਰ ਕੋਈ ਸਮਝਿਆ ਜਾਣਾ ਚਾਹੇ
ਕੋਈ ਇਸਨੂੰ ਸਮਝ ਨਾ ਪਾਵੇ
ਇਸ ਭੱਠੀ ਵਿਚ ਭੱਖ ਕੇ ਰੂਹ
ਰੱਬੀ ਇਸ਼ਕ਼ ਦੀ ਬਖਸ਼ੀਸ਼ ਪਾਵੇ
ਸ਼ਾਂਤ ਕਹਾਵੇ, ਸਥਾਈ ਕਹਾਵੇ
ਪਵਿੱਤਰ ਕਹਾਵੇ, ਮੁਕਤ ਕਹਾਵੇ
ਇਸ਼੍ਕ਼ੇ ਦੀ ਭੱਠੀ ਚ ਭੱਖ ਕੇ
ਰੂਹ ਕੱਖ ਤੋਂ ਕੁੰਦਨ ਹੋ ਜਾਵੇ
ਆਖੇ ਜਿੰਦੜੀ ਸੱਚੇ ਰੱਬ ਨੂੰ
ਇਸ ਭੱਠੀ ਦੀ ਜੋਤ ਸੁਹਾਵੇ
ਜੇਕਰ ਇਸ਼ਕ਼ ਇਬਾਦਤ ਫਿਰ ਕਿਉਂ
ਰੱਬ ਸਾਂਝਾ ਤੇ ਇਸ਼ਕ਼ ਮੇਰਾ ਕਹਾਵੇ
ਕਦੇ ਨੈਣਾਂ ਦੀ ਤੇ ਕਦੇ ਰੂਹ ਦੀ ਤਾਂਘ
ਮਨੁੱਖ ਨੂੰ ਇਸ਼ਕ਼ ਸ਼ੁਦਾਈ ਬਣਾਵੇ
ਲੱਖਾਂ ਆਸ਼ਿਕ਼ ਇਸ਼੍ਕ਼ੇ ਖਾਤਿਰ
ਜਿੰਦ ਗੁਆਂਦੇ,ਕਹਾਨੀ ਬਣ ਜਾਂਦੇ
ਜਾਂ ਬਣਦੀ ਕਿਤੇ ਮਜ਼ਾਰ ਕੋਈ
ਕੋਈ ਸੋਗ ਤੇ ਕੋਈ ਰੋਗ ਦੁਹਾਵੇ
ਇਸ ਭੱਠੀ ਦੇ ਸੰਦ ਕਈ ਨੇ
ਇਸਦੇ ਜਰੂਰਤ ਮੰਦ ਕਈ ਨੇ
ਹਰ ਕੋਈ ਸਮਝਿਆ ਜਾਣਾ ਚਾਹੇ
ਕੋਈ ਇਸਨੂੰ ਸਮਝ ਨਾ ਪਾਵੇ
ਇਸ ਭੱਠੀ ਵਿਚ ਭੱਖ ਕੇ ਰੂਹ
ਰੱਬੀ ਇਸ਼ਕ਼ ਦੀ ਬਖਸ਼ੀਸ਼ ਪਾਵੇ
ਸ਼ਾਂਤ ਕਹਾਵੇ, ਸਥਾਈ ਕਹਾਵੇ
ਪਵਿੱਤਰ ਕਹਾਵੇ, ਮੁਕਤ ਕਹਾਵੇ
that's what i feel about true love............. i don't know what is true....... but even according to psychological studies, perception matters a lot........