|
ਤੂੰ ਸੋਚੀ ਨਾ, |
ਤੈਨੂੰ ਕੋਈ ਮੇਰੇ ਤੋਂ ਵੱਧ ਚਾਹੇਗਾ , ਤੂੰ ਸੋਚੀ ਨਾ,
ਇਹ ਦੁਨੀਆਂ ਕਰਦੀ ਜਿਸਮਾਂ ਨੂੰ ਪਿਆਰ ,
ਕੋਈ ਰੂਹਾਨੀ ਰਿਸ਼ਤਾ ਤੇਰੇ ਨਾਲ ਰੱਖੂਗਾ,
ਤੂੰ ਸੋਚੀ ਨਾ,ਕੀ ਕੀਮਤ ਹੈ ਜ਼ਜ਼ਬਾਤਾਂ ਦੀ ਮੁਲਾਕਾਤਾ ਦੀ,
ਕੋਈ ਸਮਝ ਕੇ ਕੀਮਤੀ ਚੀਜ਼ ਯਾਦਾਂ ਨੂੰ ਸੰਭਾਲ ਕੇ ਰੱਖੂਗਾ ,
ਤੂੰ ਸੋਚੀ ਨਾ,
ਤੇਰੇ ਜਖਮਾਂ ਤੇ ਕੋਈ ਆ ਮੱਲਹਮ ਲਾਵੇਗਾ ,
ਤੂੰ ਸੋਚੀ ਨਾ
ਤੇਰੇ ਪਾਕ ਪਵਿੱਤਰ ਇਸ਼ਕ ਨੂੰ ਕੋਈ ਸਮਝ ਕੇ ਮੱਕਾ ,
ਤੇਰੇ ਦਰ ਤੇ ਆਣ ਸੱਜਦਾ ...ਕਰੂਗਾ ,
ਤੂੰ ਸੋਚੀ ਨਾ,ਕੋਈ ਕਰ ਕੇ ਤੀਲਾ ਤੀਲਾ ਤੇਰੇ ਘਰ ਨੂੰ,ਮੁੜ ਤੇਰੇ ਲਈ ਬਨਾਵੇਗਾ ,
''ਪ੍ਰੀਤ ''ਤੂੰ ਸੋਚੀ ਨਾ,
|
|
17 Aug 2011
|