ਤੈਨੂੰ ਕਸੂਰ ਮੇਰਾ ਕੱਢਣਾ ਨਾ ਆਇਆ,
,ਜਵਾਬ ਤੂੰ ਕੀ ਦੇਣਾ ਸੀ,
ਤੈਨੂੰ ਤੇ ਆਪਣੀਆਂ ਨਜ਼ਰਾਂ ਡਿੱਗ ਕੇ ਸ਼ਰਮਿੰਦਾ ਹੋਣਾ ਨਾ ਆਇਆ,
ਪਿਆਰ ਸਾਂਭ ਕੇ ਤੂੰ ਕੀ ਰੱਖਣਾ ਸੀ,
,ਤੈਨੂੰ ਯਾਰ ਛੱਡਣਾ ਵੀ ਨਾ ਆਇਆ,
ਲੋਕ ਵਿੱਛੜਦੇ ਨੇ ਇੱਕ ਦੂਜੇ ਨੂੰ ਦੁਆਵਾਂ ਦੇ ਕੇ,
ਤੈਨੂੰ ਤੇ ਗਾਲਾਂ ਕੱਢਣ ਤੋਂ ਸਿਵਾਏ ਕੁਝ ਕਹਿਣਾ ਨਾ ਆਇਆ,
ਮੇਰੇ ਕੋਲੋ ਗਲਤੀ ਹੋ ਗਈ,
ਤੈਨੂੰ ਪਲਟ ਕੇ ਜਵਾਬ ਮੈਨੂੰ ਦੇਣਾ ਵੀ ਨਾ ਆਇਆ,
,ਦੇਵਾਗੇ ਦੁਆ ਤੂੰ ਜਿੱਥੇ ਵੀ ਰਹਿਣਾ,
ਤੂੰ ਸਦਾ ਖੁਸ਼ ਹੀ ਰਹਿਣਾ,
ਤੂੰ ਹੈ ਰੂਹ ਮੇਰੀ ਦਾ ਗਹਿਣਾ ਹਮੇਸ਼ਾ ਹੀ ਰਹਿਣਾ,
ਤੈਨੂੰ ਹੋਰ ਕੁਝ ਨਹੀ ਕਹਿਣਾ,
ਸ਼ਾਇਦ ਇਹੀ ਫਰਕ ਤੇਰੇ ਤੇ ਮੇਰੇ ਵਿੱਚ ਹਮੇਸ਼ਾ ਰਹਿਣਾਂ