|
 |
 |
 |
|
|
Home > Communities > Punjabi Poetry > Forum > messages |
|
|
|
|
|
ਤੂੰ ਕੀ ਜਾਣੇ |
"ਤੂੰ ਕੀ ਜਾਣੇ"
ਚਿੜੀਆਂ ਦੀ ਚਹਕ
ਤੇ ਕੋਇਲ ਦੀ ਕੂਕ
ਵਿਚ ਕੀ ਏ ਸੋਜ਼
ਤੂੰ ਕੀ ਜਾਣੇ
ਫੱਕਰਾਂ ਦੀ ਚੁੱਪ
ਤੇ ਹਨ੍ਹੇਰੇ ਘੁੱਪ
ਵਿੱਚ ਕੀ ਹੁੰਦੇ ਰਾਜ਼
ਤੂੰ ਕੀ ਜਾਣੇ
ਗੁਲਾਬ ਦੀ ਸ਼ਫਕ
ਮਸਤ ਕਰਦੀ ਮਹਿਕ
ਨੂੰ ਤਾਂ ਕੋਈ ਸ਼ਾੲਿਰ
ਹੀ ਪਛਾਣੇ
ਬਿਨਾ ਡੰਡੇ ਜਿਵੇਂ
ਨਹੀਂ ਗੱਡ ਹੋਣ ਝੰਡੇ
ਤੇ ਬਿਨ ਸਿੰਜਿਆਂ
ਫੁੱਲ ਨਹੀਂ ਆਣੇ
ਜਿਨ੍ਹਾਂ ਦੇ ਟੀਚੇ ਸੀ ਸਹੀ
ਉਹ ਕਿੳੁਂ ਚੜੇ ਫਹੀ
ੲਿਹ ੳੁੱਤਰ ੲਿਤਿਹਾਸ
ਵਿੱਚੋਂ ਕਿੱਥੋਂ ਆਣੇ
ਜਿੱਥੇ ਯਾਰ ਦੀ ਰਜ਼ਾ
ਫਿਰ ਹੋਵੇ ਉਹ ਸਜ਼ਾ
ਪੱਟ ਚੀਰ ਕੇ ਵੀ
ਪੈਂਦੇ ਨੇ ਕੌਲ ਪੁਗਾਣੇ
ਹੀਰ ਦਾ ਭੱਤਾ
ਸੀ ਸ਼ਹਿਦ ਦਾ ਛੱਤਾ
ੲਿਹ ਰਾਜ਼ ਤਾਂ
ਬਸ ਰਾਂਝਾ ਸੀ ਜਾਣੇ
ਬਾਂਝ ਦੀ ਉਡੀਕ ਤੇ
ਸੱਜਣਾ ਦੇ ਆਉਣ ਦੀ ਤਰੀਕ
ਨੂੰ ਰੱਬ ਹੀ ਸਮਝੇ
ਰੱਬ ਹੀ ਜਾਣੇ
ਲਫ਼ਜ਼ਾਂ ਤੌਂ ਹਰਕੇ
ਕੀਤੇ ਕਤਲ ਜੋ ਵਰਕੇ
ਉਨ੍ਹਾਂ ਦੇ ਹਿਸਾਬ ਵੀ
ਲੇਖੀਂ ਲਿਖੇ ਜਾਣੇ
ਸਦਾ ਸੌਣਾ ਨੀਂ ਮੰਜੇ
ਅੰਤ ਪੈਣਾ ਹੈ ਭੁੰਜੇ
ੲਿਸ ਸੱਚ ਨੂੰ ਤੂੰ
ਕਿੳੁਂ ਨਾ ਪਛਾਣੇ
ਤੇਰੀ ਧਨ ਦੀ ਖਵਾਹਿਸ਼
'ਸੌਝੀ' ਹੈ ਫਾਹਿਸ਼
ਓਸ ਪਿੱਛੇ ਛੱਡ ਦੇ ਤੂੰ
ਕੁਫ਼ਰ ਪੁਗਾਣੇ
ਬੁਰੇ ਕਰਮਾਂ ਦੀ ਮਾਰ
ਅੰਤ ਦਿੰਦੀ ਐ ਹਾਰ
ਫਿਰ ਨਾ ਕਹੀਂ
ਕੀ ਵਰਤ ਗਏ ਭਾਣੇ ॥
|
|
15 Aug 2014
|
|
|
|
" ਫੱਕਰਾਂ ਦੀ ਚੁੱਪ
ਤੇ ਹਨ੍ਹੇਰੇ ਘੁੱਪ
ਵਿੱਚ ਕੀ ਹੁੰਦੇ ਰਾਜ਼
ਤੂੰ ਕੀ ਜਾਣੇ "
ਬਈ ਵਾਹ ,,,,,,,,,,,,,ਪਤੇ ਦੀ ਗੱਲ ਲਿਖੀ ਆ ! ਬਹੁਤ ਵਧੀਆ ! ਜਿਓੰਦੇ ਵੱਸਦੇ ਰਹੋ,,,
" ਫੱਕਰਾਂ ਦੀ ਚੁੱਪ
ਤੇ ਹਨ੍ਹੇਰੇ ਘੁੱਪ
ਵਿੱਚ ਕੀ ਹੁੰਦੇ ਰਾਜ਼
ਤੂੰ ਕੀ ਜਾਣੇ "
ਬਈ ਵਾਹ ,,,,,,,,,,,,,ਪਤੇ ਦੀ ਗੱਲ ਲਿਖੀ ਆ ! ਬਹੁਤ ਵਧੀਆ ! ਜਿਓੰਦੇ ਵੱਸਦੇ ਰਹੋ,,,
|
|
16 Aug 2014
|
|
|
|
ਬਹੁਤ ਹੀ ਖੂਬਸੂਰਤ ਕਿਰਤ ਸੰਦੀਪ ਬਾਈ ਜੀ !
ਰੱਬ ਰਾਖਾ !
ਬਹੁਤ ਹੀ ਖੂਬਸੂਰਤ ਕਿਰਤ, ਸੰਦੀਪ ਬਾਈ ਜੀ !
Nice theme, nicer handling, nicest output !
ਰੱਬ ਰਾਖਾ !
|
|
16 Aug 2014
|
|
|
|
|
Wao. Great theme bro,i lke it
|
|
16 Aug 2014
|
|
|
|
|
|
|
|
"Humare Dil ki gahrai ko koi Samajh paya hii Nahi ..
Kitne Tanha hai Hun yeh Koi jann Paya hii Nahi..
Kisi Ko Hamari kami Mahsoos hoo Khuda nee Hume Aisa Banaya hii Nahii .. !!
|
|
17 Aug 2014
|
|
|
|
|
|
|
|
 |
 |
 |
|
|
|