|
 |
 |
 |
|
|
Home > Communities > Punjabi Poetry > Forum > messages |
|
|
|
|
|
|
ਤੂੰ ਮੇਰੀ ਏ, ਮੈਂ ਤੇਰਾ ਹਾਂ |
ਤੂੰ ਮੇਰੀ ਏ ਮੈਂ ਤੇਰਾ ਹਾਂ ਤੂੰ ਸੂਰਜ ਦੀ ਲਿਸ਼ਕੋਰ ਜੇਹੀ ਮੈਂ ਤੇਰਾ ਸ਼ਾਮ ਸਵੇਰਾ ਹਾਂ ਤੂੰ ਮੇਰੀ ਏ, ਮੈਂ ਤੇਰਾ ਹਾਂ
ਮੈਂ ਜਦ ਕੰਡਿਆਂ ਵੱਲ ਵੇਹੰਦਾ ਹਾਂ ਇੱਕ ਫੁੱਲ ਵੀ ਚੇਤੇ ਆਉਂਦਾ ਏ ਤੂੰ ਓਸ ਫੁੱਲਾਂ ਦੀ ਖੁਸ਼ਬੋ ਏ ਮੈਂ ਤੇਰਾ ਚਾਰ- ਚੁਫੇਰਾ ਹਾਂ ਤੂੰ ਮੇਰੀ ਏ, ਮੈਂ ਤੇਰਾ ਹਾਂ
ਮੈਂ ਜਦ ਸੁਪਨੇ ਵਿਚ ਤੁਰਦਾ ਹਾਂ ਇੱਕ ਚੇਹਰਾ ਅੱਗੇ ਆ ਜਾਂਦਾ ਤੇਰੇ ਨੈਣ- ਨਕਸ਼ ਓਹਦੇ ਵਰਗੇ ਨੇ ਮੈਂ ਤੇਰਾ ਰੂਪ ਕੁਵਾਰਾਂ ਹਾਂ ਤੂੰ ਮੇਰੀ ਏ, ਮੈਂ ਤੇਰਾ ਹਾਂ
ਜਦ ਯਾਦ ਤੈਨੂੰ ਮੇਰੀ ਆਵੇਗੀ ਅੱਖਾਂ ਚੋਂ' ਹੰਝੂੰ ਆਵਣਗੇ ਮੈਂ ਤੇਰੀਆਂ ਇਹਨਾਂ ਅੱਖੀਆਂ ਚੋਂ' ਇੱਕ ਡਿੱਗਿਆ ਹੰਝੂੰ ਖਾਰਾ ਹਾਂ ਤੂੰ ਮੇਰੀ ਏ, ਮੈਂ ਤੇਰਾ ਹਾਂ
ਤੈਨੂੰ ਚਾਹੁੰਦਾ ਇਹ ਗੁਰਦੀਪ' ਰਹੂ ਗੱਲ ਹੋਊ ਜਦ ਤੇਰੀ ਮੇਰੀ ਨੀ ਮੈਂ ਤੇਰੀਆਂ - ਮੇਰੀਆਂ ਗੱਲਾਂ ਦਾ ਰਿਹਾ ਪੈਂਦਾ ਸਦਾ ਹੁੰਗਾਰਾ ਹਾਂ ਤੂੰ ਮੇਰੀ ਏ, ਮੈਂ ਤੇਰਾ ਹਾਂ |
ਤੂੰ ਮੇਰੀ ਏ, ਮੈਂ ਤੇਰਾ ਹਾਂ ............................. ਤੇਰਾ ਇਹ ਕਰਜਾ ਕਿੰਝ ਉਤਾਰ ਦੇਵਾਂ ਤੈਨੂੰ ਜਿੰਦ ਦੇਵਾਂ ਜਾਂ ਜਾਨ ਵਾਰ ਦੇਵਾਂ ਜਾਂ ਨਸੀਬ ਚ' ਸਜਾ ਜੇਹੀ ਕੋਈ ਹੋ ਜਾਵੇ ਤੇਰਾ ਚੇਹਰਾ ਤੱਕਦਿਆਂ ਸਾਰੀ ਉਮਰ ਗੁਜਾਰ ਦੇਵਾਂ |
( ਗੁਰਦੀਪ ਬੁਰਜੀਆ )
|
|
29 Jun 2012
|
|
|
|
vadiyaa..aww..g... 
|
|
29 Jun 2012
|
|
|
|
|
|
|
|
ਬਹੁਤ ਬਹੁਤ ਸੁਕਰੀਆ, ਦੀਪ, ਗੁਲਵੀਰ, ਪ੍ਰੀਤ ਬਿੱਟੂ ਜੀ..
|
|
30 Jun 2012
|
|
|
|
ਬਹੁਤ ਸੋਹਣਾ ਲਿਖਿਆ ਹੈ ਗੁਰਦੀਪ ,,,ਜਿਓੰਦੇ ਵੱਸਦੇ ਰਹੋ,,,
|
|
30 Jun 2012
|
|
|
|
vdia likhea hai ji..hor vdia likhde rvo..:)
|
|
30 Jun 2012
|
|
|
|
sukria, rajwinder, harpinder
|
|
30 Jun 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|