ਇੱਕ ਵਕਤ ਸੀ ਇੱਕ ਤਾਂਘ ਸੀ।ਇਹ ਮੁਦੱਤਾਂ ਦੀ ਇੱਕ ਸਾਂਝ ਸੀ।ਬਹੁਤ ਖਿਆਲ ਪਾਲੇ ਦਿਲ ਵਿੱਚ,ਤੂੰ ਚੁੱਪ ਚੱਪੀਤੇ ਭਰ ਲਈ ਮਾਂਗ ਸੀ।ਅਸੀਂ ਵੇਖਦੇ ਰਹੇ ਤੂੰ ਤੁਰ ਵੀ ਪਈ,ਅਸੀਂ ਭਰਦੇ ਰਹਿ ਗਏ ਪਲਾਂਗ ਸੀਮੇਰੇ ਗੀਤਾਂ ਵਿੱਚ ਤੂੰ ਵਾਂਗ ਸਤੱਰ,ਬਣ ਰਿਧਮ ਤੂੰ ਲਗਦੀ ਸਾਜ ਸੀ।ਤੂੰ ਆਈ ਸਾਗਰ ਦੀ ਲਹਿਰ ਵਾਂਗ,ਤੁਰ ਚੱਲੀ ਸੁਰੀਲੀ ਆਵਾਜ ਸੀ।ਇਹ ਰੀਤ ਸਹੀ ਸੰਸਕਾਰ ਸਹੀ,ਮੇਰੇ ਲਈ ਤੂੰ ਆਗੰਮੀ ਨਾਜ਼ ਸੀ।