ਦਿਲ ਚਾਹੁੰਦਾ ਮੇਂ ਤੇਰੇ ਰੂਬਰੂ ਹੋਵਾਂ,
ਪਰ ਤੂੰ ਹੀ ਦਸ ਤੇਰੇ ਅਗੇ ਕਿਵੇਂ ਖਲੋਵਾਂ,
ਤੂੰ ਹਸਦੀ ਵਿਚ ਨਿਤ ਰੋਸ਼ਨੀਆਂ ਦੇ,
ਮੇਂ ਬੂਹਾ ਢੋਹ ਢੋਹ ਰੋਵਾਂ,
ਜਿਸ ਦਿਨ ਦਾ ਅਲਵਿਦਾ ਤੂੰ ਕਹਿ ਦਿੱਤਾ,
ਮੇਂ ਇਕ ਰਾਤ ਵੀ ਚੇਨ ਨਾਲ ਨਾ ਸੋਵਾਂ,
ਦਿੰਦੀ ਸਾਥ ਸੀ ਤੂੰ ਚੰਗੇ ਮਾੜੇ ਵਕ਼ਤ ਮੇਰਾ,
ਹੁਣ ਹਾਰੀ ਹੋਈ ਬਾਜ਼ੀ ਦਾ ਦਰਦ ਮੇਂ ਕਿਦੇ ਨਾਲ ਫਰੋਲਾਂ,
ਕੋਸ਼ਿਸ਼ ਕੀਤੀ ਬੜੀ ਬੇਗਾਨਿਆ ਨੇ ਸੁਟਣੇ ਦੀ,
ਪਰ ਅਖੀਰ ਅਪਣਿਆ ਹਥੋਂ ਹੀ ਢ਼ਹਿ ਹੋਯਾਂ,
ਮੇਰੇ ਬਿਨਾ ਬੋਲੇ ਤੇਰਾ ਸਭ ਸਮਝ ਜਾਣਾ,
ਮੁੜ ਕਦੇ ਨਹੀਂ ਐਸਾ ਹੋਯਾ,
ਕੀ ਸਚ ਹੀ ਪਿਆਰ ਦਾ ਮਤਲਬ ਹੈ ਵਿਛੋੜਾ,
ਮੇਂ ਸੋਚ ਸੋਚ ਕਮਲਾ ਹੋਯਾਂ .........
ਇਕ ਅਰਦਾਸ ਹੈ ਸਚੇ ਰਬ ਅਗੇ,
'ਇੰਦਰ' ਅਖਾਂ ਮੀਟਣ ਵੇਲੇ ਮੇਂ ਤੇਰੇ ਸਾਹਮਣੇ ਹੋਵਾਂ......